ਬਠਿੰਡਾ: ਇੱਥੋਂ 20 ਕਿੱਲੋਮੀਟਰ ਦੂਰ ਕਟਾਰ ਸਿੰਘ ਵਾਲਾ ਰੇਲਵੇ ਸਟੇਸ਼ਨ 'ਤੇ ਦੇਰ ਰਾਤ ਕੁਝ ਨੌਜਵਾਨਾਂ ਨੇ ਤੇਲ ਦੇ ਟੈਂਕਰ ਤੋਂ ਤੇਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਨੌਜਵਾਨ ਹਾਈ ਵੋਲਟੇਜ ਐਕਸਟੈਂਸ਼ਨ ਤਾਰ ਦੀ ਚਪੇਟ 'ਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਬਠਿੰਡਾ ਦੇ ਫੂਸ ਮੰਡੀ ਕੋਲ ਹਿੰਦੁਸਤਾਨ ਪੈਟਰੋਲੀਅਮ ਦੇ ਤੇਲ ਦਾ ਡੀਪੂ ਹੈ। ਦੇਰ ਰਾਤ ਤੇਲ ਨਾਲ ਭਰੇ ਕੈਂਟਰ ਜਦੋਂ ਕਟਾਰ ਸਿੰਘ ਵਾਲਾ ਰੇਲਵੇ ਸਟੇਸ਼ਨ 'ਤੇ ਰੁਕੇ ਤਾਂ ਫੂਸ ਮੰਡੀ ਦੇ ਕੁਝ ਨੌਜਵਾਨ ਤੇਲ ਚੋਰੀ ਕਰਨ ਲਈ ਆ ਗਏ।
ਤੇਲ ਚੋਰੀ ਕਰਨ ਗਿਆ ਨੌਜਵਾਨ ਹਾਈ ਵੋਲਟੇਜ ਤਾਰ ਦੀ ਚਪੇਟ 'ਚ ਆ ਕੇ ਝੁਲਸਿਆ
ਬਠਿੰਡਾ ਦੇ ਕਟਾਰ ਸਿੰਘ ਵਾਲਾ ਰੇਲਵੇ ਸਟੇਸ਼ਨ 'ਤੇ ਤੇਲ ਦੀ ਚੋਰੀ ਕਰਨ ਗਿਆ ਨੌਜਵਾਨ ਹਾਈ ਵੋਲਟੇਜ ਤਾਰ ਦੀ ਚਪੇਟ 'ਚ ਆ ਕੇ ਝੁਲਸ ਗਿਆ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫ਼ੋਟੋ
ਇਨ੍ਹਾਂ ਵਿੱਚੋਂ ਇੱਕ ਲੜਕਾ ਅਚਾਨਕ ਰੇਲਵੇ ਦੀ ਹਾਈ ਵੋਲਟੇਜ ਤਾਰ ਨਾਲ ਟਕਰਾ ਗਿਆ, ਜਿਸ ਕਾਰਨ ਨੌਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਨੌਜਵਾਨ ਦੀ ਪਹਿਚਾਣ ਜਗਮੀਤ ਸਿੰਘ ਵਾਸੀ ਫੂਸ ਮੰਡੀ ਦੇ ਤੌਰ 'ਤੇ ਹੋਈ ਹੈ। ਇਸ ਹਾਦਸੇ ਵਿੱਚ ਜਗਮੀਤ ਸਿੰਘ ਕਰੀਬ 70 ਤੋਂ 80 ਫ਼ੀਸਦੀ ਤੱਕ ਝੁਲਸ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕੀਤੀ।
Last Updated : Jun 26, 2019, 5:39 PM IST