ਪੰਜਾਬ

punjab

By

Published : Apr 23, 2019, 8:23 AM IST

ETV Bharat / briefs

ਕਾਂਗਰਸ ਨੇ ਦੱਖਣੀ ਦਿੱਲੀ ਤੋਂ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਐਲਾਨਿਆ ਉਮੀਦਵਾਰ

ਕਾਂਗਰਸ ਨੇ ਦੱਖਣੀ ਦਿੱਲੀ ਤੋਂ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ। ਵਿਜੇਂਦਰ ਸਿੰਘ ਭਾਜਪਾ ਦੇ ਮੌਜੂਦਾ ਸਾਂਸਦ ਅਤੇ ਉਮੀਦਵਾਰ ਰਮੇਸ਼ ਬਿਧੁੜੀ ਵਿਰੁੱਧ ਚੋਣ ਲੜਨਗੇ।

ਫ਼ਾਈਲ ਫ਼ੋਟੋ।

ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਕਾਂਗਰਸ ਨੇ ਦੱਖਣੀ ਦਿੱਲੀ ਤੋਂ ਲੋਕ ਸਭਾ ਚੋਣਾਂ ਲਈਂ ਆਪਣਾ ਉਮੀਦਵਾਰ ਐਲਾਨਿਆ ਹੈ। ਕਾਂਗਰਸ ਨੇ ਸੱਤ ਵਿੱਚੋਂ ਛੇ ਉਮੀਦਵਾਰਾਂ ਦਾ ਐਲਾਨ ਤਾਂ ਕਰ ਦਿੱਤਾ ਸੀ ਪਰ ਦੱਖਣੀ ਦਿੱਲੀ ਦੀ ਸੀਟ ਬਾਰੇ ਅਜੇ ਲੁਕੋ ਰੱਖਿਆ ਹੋਇਆ ਸੀ।

ਦੱਸ ਦਈਏ ਕਿ ਹਰਿਆਣਾ ਪੁਲਿਸ 'ਚ ਬਤੌਰ ਡੀਐੱਸਪੀ ਵਿਜੇਂਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਰਾਜਨੀਤੀ 'ਚ ਜਾਣ ਦਾ ਫ਼ੈਸਲਾ ਕੀਤਾ ਹੈ। ਵਿਜੇਂਦਰ ਸਿੰਘ ਹੁਣ ਦੱਖਣੀ ਦਿੱਲੀ ਤੋਂ ਲੋਕ ਸਭਾ ਚੋਣ ਲੜਨਗੇ।

AICC ਦਾ ਪ੍ਰੈੱਸ ਰਿਲੀਜ਼

ਇੱਕ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਕਾਂਗਰਸ ਦੱਖਣੀ ਦਿੱਲੀ ਤੋਂ ਸੱਜਣ ਕੁਮਾਰ ਦੇ ਭਰਾ ਰਮੇਸ਼ ਕੁਮਾਰ ਨੂੰ ਟਿਕਟ ਦੇ ਸਕਦੀ ਹੈ। ਇਸ ਨੂੰ ਲੈ ਕੇ ਦਿੱਲੀ 'ਚ ਸਿੱਖਾਂ ਵਲੋਂ ਨਾਰਾਜ਼ਗੀ ਜਤਾਈ ਗਈ ਅਤੇ ਉਨ੍ਹਾਂ ਇਸ ਗੱਲ ਦਾ ਵਿਰੋਧ ਕੀਤਾ। ਇਹੀ ਕਾਰਨ ਹੈ ਕਿ ਫਿਰ ਦੱਖਣੀ ਦਿੱਲੀ ਤੋਂ ਕਾਂਗਰਸ ਨੇ ਵਿਜੇਂਦਰ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ।

ਦੱਸਣਯੋਗ ਹੈ ਕਿ ਵਿਜੇਂਦਰ ਸਿੰਘ ਨੂੰ ਭਾਜਪਾ ਦੇ ਮੌਜੂਦਾ ਸਾਂਸਦ ਅਤੇ ਉਮੀਦਵਾਰ ਰਮੇਸ਼ ਬਿਧੁੜੀ ਵਿਰੁੱਧ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ ਅਤੇ ਦੱਖਣੀ ਦਿੱਲੀ 'ਚ ਦੋਹਾਂ ਵਿਚਕਾਰ ਹੀ ਮੁਕਾਬਲਾ ਹੋਵੇਗਾ।

ABOUT THE AUTHOR

...view details