ਪੰਜਾਬ

punjab

ETV Bharat / briefs

ਦਿੱਲੀ ਤੋਂ ਬਾਅਦ ਹੁਣ ਕੇਰਲ ਦੇ ਬਾਗ਼ ਹੋਣਗੇ ਡਿਜੀਟਲ

ਰਾਜਧਾਨੀ ਨਵੀਂ ਦਿੱਲੀ ਸਥਿੱਤ ਲੋਧੀ ਗਾਰਡਨ ਵਾਂਗ ਹੁਣ ਕੇਰਲ ਦੇ ਬਾਗ਼ ਵੀ ਡਿਜੀਟਲ ਹੋਣ ਜਾ ਰਹੇ ਹਨ। ਕੇਰਲ ਦੇ ਰਾਜ ਭਵਨ ਦੇ ਬਾਗਾਂ ਦੇ ਦਰੱਖਤਾਂ 'ਤੇ QR ਕੋਡ ਲਗਾਏ ਜਾਣਗੇ।

ਫ਼ੋਟੋ

By

Published : Jun 20, 2019, 3:35 PM IST

ਤਿਰੁਵਨੰਤਪੁਰਮ: ਕੇਰਲ 'ਚ ਰਾਜ ਸਰਕਾਰ ਅਜਿਹੇ ਬਾਗ਼ ਵਿਕਸਿਤ ਕਰ ਰਹੀ ਹੈ, ਜੋ ਪੂਰੀ ਤਰ੍ਹਾਂ ਨਾਲ ਡਿਜੀਟਲ ਹੋਵੇਗਾ। ਇੱਥੇ ਦਰੱਖਤਾਂ 'ਤੇ QR ਕੋਡ ਲਗਾਏ ਜਾਣਗੇ, ਜਿਸ ਨੂੰ ਸਕੈਨ ਕਰਦੇ ਦਰੱਖਤ ਸਬੰਧੀ ਸਾਰੀ ਜਾਣਕਾਰੀ ਮਿਲ ਜਾਵੇਗੀ। ਇਹ ਬਾਗ਼ ਕੇਰਲ ਦੇ ਰਾਜ ਭਵਨ 'ਚ ਸਥਿੱਤ ਹੈ, ਜਿਸ ਨੂੰ ਕਨਕਕੁੰਨੂ ਨਾਂਅ ਤੋਂ ਜਾਣਿਆ ਜਾਂਦਾ ਹੈ। 12 ਏਕੜ 'ਚ ਫ਼ੈਲੇ ਇਸ ਬਾਗ਼ 'ਚ 126 ਤਰ੍ਹਾਂ ਦੇ ਦਰੱਖਤ ਹਨ, ਜਿਨ੍ਹਾਂ ਨੂੰ ਡਿਜੀਟਲ ਜਾਣਕਾਰੀ ਤੋਂ ਲੈਸ ਕੀਤਾ ਜਾ ਰਿਹਾ ਹੈ।

ਹਾਲਾਂਕਿ, ਇਸ ਯੋਜਨਾਂ ਦੇ ਪਹਿਲੇ ਪੜਾਅ ਤਹਿਤ ਬਾਗ਼ 'ਚ ਮੌਜੂਦ ਹਜ਼ਾਰਾਂ ਦਰੱਖਤਾਂ ਤੋਂ ਕੇਵਲ 600 'ਤੇ ਹੀ QR ਕੋਡ ਲਗਾਏ ਗਏ ਹਨ। ਬਾਕੀ ਬਚੇ ਦਰੱਖਤਾਂ 'ਤੇ ਜਲਦੀ ਹੀ ਇਹ ਕੋਡ ਲਗਾ ਦਿੱਤੇ ਜਾਣਗੇ।

ਦਿੱਲੀ ਦੇ ਲੋਧੀ ਗਾਰਡਨ 'ਚ ਵੀ ਹੈ ਅਜਿਹੀ ਵਿਵਸਥਾ
ਦਿੱਲੀ ਦੇ ਲੁਟਿਅੰਜ਼ ਜ਼ੋਨ 'ਚ ਸੱਥਿਤ ਪ੍ਰਸਿੱਧ ਲੋਧੀ ਗਾਰਡਨ 'ਚ ਵੀ ਲਗਭਗ 100 ਦਰੱਖਤਾਂ 'ਤੇ ਵੀ QR ਕੋਡ ਲਗਾਇਆ ਗਿਆ ਹੈ। ਜਿਸ ਨਾਲ ਲੋਕਾਂ ਨਾਲ ਦਰੱਖਤਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।

ABOUT THE AUTHOR

...view details