ਸੰਗਰੂਰ: ਧੂਰੀ ਦੇ ਐਸਵੀਐਮ ਸਕੂਲ 'ਚ ਕੰਡਕਟਰ ਵੱਲੋਂ 4 ਸਾਲ ਬੱਚੀ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਸ਼ਹਿਰ 'ਚ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਸਕੂਲ ਨੂੰ ਸੀਲ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਐਸਐਸਪੀ ਡਾ. ਸੰਦੀਪ ਗਰਗ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਐਸਪੀ ਗੁਰਮੀਤ ਸਿੰਘ ਦੀ ਅਗੁਵਾਈ ਹੇਠ ਇਸ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕੀਤਾ ਗਿਆ ਹੈ।
ਧੂਰੀ ਜਬਰ-ਜਨਾਹ ਮਾਮਲਾ: ਪੁਲਿਸ ਨੇ ਸਕੂਲ ਨੂੰ ਕੀਤਾ ਸੀਲ, ਮੁਲਜ਼ਮਾਂ ਦਾ ਰਿਮਾਂਡ ਵਧਾਉਣ 'ਤੇ ਸੁਣਵਾਈ ਅੱਜ
ਸੰਗਰੂਰ ਦੇ ਧੂਰੀ ਵਿੱਚ ਸਕੂਲ 'ਚ ਪੜ੍ਹਦੀ ਚਾਰ ਸਾਲ ਦੀ ਬੱਚੀ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਕੰਡਕਟਰ 'ਤੇ ਮਾਮਲਾ ਦਰਜ ਕਰ ਲਿਆ ਹੈ।
ਮੁਲਜ਼ਮ ਕਮਲ ਪਹਿਲਾਂ ਹੀ ਚਾਰ ਦਿਨਾਂ ਦੀ ਪੁਲੀਸ ਰਿਮਾਂਡ 'ਤੇ ਹੈ। ਬੀਤੇ ਦਿਨੀਂ ਗਿਰਫ਼ਤਾਰ ਕੀਤੇ ਗਏ ਸਕੂਲ ਇੰਚਾਰਜ ਬਬੀਤਾ ਰਾਣੀ, ਸਕੂਲ ਕਮੇਟੀ ਦੇ ਪ੍ਰਧਾਨ ਤਰਸੇਮ ਲਾਲ ਅਤੇ ਪ੍ਰਬੰਧਕ ਜੀਵਨ ਲਾਲ ਨੂੰ ਮੰਗਵਾਲ ਐਸਡੀਐਮ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਐਸਐਚਓ ਹੈਰੀ ਬੋਪਾਰਾਏ ਨੇ ਦੱਸਿਆ ਕਿ ਤਿੰਨਾਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਮਿਲ ਚੁੱਕਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 29 ਮਈ ਨੂੰ ਹੋਣੀ ਹੈ।