ਨਵੀਂ ਦਿੱਲੀ:ਦਿੱਲੀ 'ਚ ਬਣੇ ਹੜ੍ਹ ਦੇ ਹਲਾਤਾਂ ਨੂੰ ਦੇਖਦੇ ਹੋਏ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਵੀਰਵਾਰ ਨੂੰ ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਦੀ ਬੈਠਕ ਬੁਲਾਈ। ਇਸ ਮੀਟਿੰਗ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਹੋਰ ਮੰਤਰੀ ਅਤੇ ਸਬੰਧਤ ਵਿਭਾਗ ਦੇ ਸਾਰੇ ਅਧਿਕਾਰੀ ਮੌਜੂਦ ਹੋਏ। ਦਿੱਲੀ ਵਿੱਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ 208.05 ਮੀਟਰ ਨੂੰ ਪਾਰ ਕਰ ਗਿਆ ਹੈ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਸ ਕਾਰਨ ਯਮੁਨਾ ਨੇੜਲੇ ਇਲਾਕਿਆਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ।
Delhi Flood: ਦਿੱਲੀ 'ਚ ਹੜ੍ਹਾਂ ਵਰਗੇ ਹਾਲਾਤ, ਪ੍ਰਭਾਵਿਤ ਇਲਾਕਿਆਂ ਵਿੱਚ ਸਕੂਲ ਬੰਦ ਕਰਨ ਦਾ ਐਲਾਨ
ਹਥਨੀ ਕੁੰਡ ਬੈਰਾਜ ਤੋਂ ਪਾਣੀ ਛੱਡਣ ਤੋਂ ਬਾਅਦ ਯਮੁਨਾ 'ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਜਿਸ ਕਾਰਨ ਦਿੱਲੀ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਦੇਖਦੇ ਹੋਏ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ।
ਦਿੱਲੀ ਦੇ ਇਨ੍ਹਾਂ ਇਲਾਕਿਆਂ 'ਚ ਪਾਣੀ ਪਹੁੰਚ ਗਿਆ :ਉਥੇ ਹੀ ਹਰਿਆਣਾ ਦੇ ਹਥਨੀ ਕੁੰਡ ਬੈਰਾਜ ਤੋਂ ਛੱਡਿਆ ਗਿਆ ਪਾਣੀ ਹੌਲੀ-ਹੌਲੀ ਦਿੱਲੀ ਪਹੁੰਚ ਰਿਹਾ ਹੈ। ਇਸ ਨਾਲ ਪਾਣੀ ਦਾ ਪੱਧਰ ਹੋਰ ਵਧਣ ਦੀ ਉਮੀਦ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੁੱਧਵਾਰ ਸ਼ਾਮ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਕੱਤਰੇਤ 'ਚ ਬੈਠਕ ਬੁਲਾਈ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਸਰਕਾਰ ਵਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦੇ ਪ੍ਰਬੰਧਾਂ ਦੀ ਗੱਲ ਕੀਤੀ। ਦਿੱਲੀ ਦੇ ਇਨ੍ਹਾਂ ਇਲਾਕਿਆਂ 'ਚ ਪਾਣੀ ਪਹੁੰਚ ਗਿਆ ਹੈ। ਜੋ ਕਿ ਲੋਕਾਂ ਲਈ ਸਹਿਮ ਦਾ ਕਾਰਨ ਬਣਿਆ ਹੋਇਆ ਹੈ। ਦਿੱਲੀ ਦੇ ਅਜਿਹੇ ਇਲਾਕੇ ਜੋ ਪਹਿਲਾਂ ਹੀ ਪ੍ਰਭਾਵਿਤ ਹਨ ਅਤੇ ਉਤੋਂ ਪਾਣੀ ਪਹੁੰਚ ਗਿਆ ਹੈ। ਇਸ ਵਿੱਚ ਬੋਟ ਕਲੱਬ, ਮੱਠ ਬਾਜ਼ਾਰ, ਪੁਰਾਣੇ ਰੇਲਵੇ ਪੁਲ ਨੇੜੇ ਨੀਲੀ ਛੱਤਰੀ ਮੰਦਰ, ਯਮੁਨਾ ਬਾਜ਼ਾਰ, ਗੀਤਾ ਘਾਟ, ਨੀਮ ਕਰੋਲੀ ਗਊਸ਼ਾਲਾ, ਵਿਸ਼ਵਕਰਮਾ ਅਤੇ ਖੱਡਾ ਕਲੋਨੀ, ਗੜ੍ਹੀ ਮੰਡੀ, ਮਜਨੂੰ ਕਾ ਟਿੱਲਾ ਤੋਂ ਵਜ਼ੀਰਾਬਾਦ ਸ਼ਾਮਲ ਹਨ।
- PRTC Bus Found In Himachal: ਮਨਾਲੀ 'ਚ ਲੱਭੀ ਪੀਆਰਟੀਸੀ ਦੀ ਗੁਆਚੀ ਬੱਸ, ਇੱਕ ਲਾਸ਼ ਬਰਾਮਦ, ਮੰਡੀ 'ਚ ਹੋਈ ਸੀ ਲਾਪਤਾ
- ਹੜ੍ਹਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਬਿਮਾਰੀਆਂ ਵੱਧਣ ਦਾ ਖਦਸ਼ਾ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ - ਖਾਸ ਰਿਪੋਰਟ
- Punjab School Holidays Extend: ਪੰਜਾਬ 'ਚ ਸਾਰੇ ਨਿੱਜੀ ਤੇ ਸਰਕਾਰੀ ਸਕੂਲਾਂ ਦੀਆਂ ਛੁੱਟੀਆਂ 'ਚ ਵਾਧਾ, ਹੁਣ ਇਸ ਦਿਨ ਤੋਂ ਖੁੱਲ੍ਹਣਗੇ ਸਕੂਲ
ਸਕੂਲ ਬੰਦ ਕਰਨ ਦਾ ਐਲਾਨ: ਦੱਸ ਦੇਈਏ ਕਿ ਦਿੱਲੀ ‘ਚ ਬਾਰਿਸ਼ ਕਾਰਨ ਦਿੱਲੀ ਦੇ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਕਈ ਥਾਵਾਂ 'ਤੇ ਪਾਣੀ ਭਰਨ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਯਮੁਨਾ 'ਚ ਹੜ੍ਹ ਕਾਰਨ ਕਈ ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ। ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਸ਼ ਵਿਚਾਲੇ ਦਿੱਲੀ ਦੀ ਪੂਰੀ ਤਸਵੀਰ ਹੀ ਬਦਲ ਗਈ ਹੈ। ਕਈ ਥਾਵਾਂ 'ਤੇ ਸੜਕਾਂ ਡੁੱਬ ਰਹੀਆਂ ਹਨ ਅਤੇ ਕਈ ਥਾਵਾਂ 'ਤੇ ਪਾਣੀ ਭਰਨ ਦੀ ਸਮੱਸਿਆ ਵੀ ਦੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਯਮੁਨਾ 'ਚ ਲਗਾਤਾਰ ਪਾਣੀ ਦਾ ਪੱਧਰ ਬੱਧਣ ਕਾਰਨ ਦਿੱਲੀ ਦੇ ਹੇਠਲੇ ਇਲਾਕਿਆਂ 'ਚ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਦੇ ਸਿਵਲਲਾਈਨਜ਼ ਜ਼ੋਨ ਦੇ ਨੀਵੇਂ ਖੇਤਰਾਂ ਵਿੱਚ 10 ਸਕੂਲ, ਸ਼ਾਹਦਰਾ ਦੱਖਣੀ ਜ਼ੋਨ ਵਿੱਚ 6 ਸਕੂਲ ਅਤੇ ਸ਼ਾਹਦਰਾ ਉੱਤਰੀ ਜ਼ੋਨ ਦੇ ਇੱਕ ਸਕੂਲ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਉੱਚ ਪੱਧਰੀ ਅਹਿਮ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਬਹੁਤ ਸਾਰੇ ਲੋਕਾਂ ਨੂੰ ਯਮੁਨਾ ਤੋਂ ਬਚਾਇਆ ਗਿਆ ਸੀ। ਇੱਥੇ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ ਦਰੱਖਤਾਂ 'ਤੇ ਚੜ੍ਹ ਕੇ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਦਿੱਲੀ ਪੁਲਿਸ ਅਤੇ NDRF ਦੀ ਟੀਮ ਨੇ ਦਰੱਖਤ 'ਤੇ ਬੈਠੇ ਨੌਜਵਾਨ ਨੂੰ ਕਿਸ਼ਤੀ ਰਾਹੀਂ ਬਾਹਰ ਕੱਢਿਆ।