ਪੰਜਾਬ

punjab

ETV Bharat / bharat

ਕੇਂਦਰੀ ਮੰਤਰੀ ਵੀਕੇ ਸਿੰਘ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦੱਸਿਆ "ਜਾਅਲੀ ਕਿਸਾਨ"

ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿੱਚ ਜ਼ਿਆਦਾਤਰ ਕਿਸਾਨ ਨਹੀਂ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਜੁੜੇ ਕਾਨੂੰਨਾਂ ਵਿੱਚ ਕੋਈ ਰੁਕਾਵਟ ਨਹੀਂ ਹੈ।

By

Published : Dec 2, 2020, 8:42 AM IST

VK SINGH SAYS OPPOSITION BESIDES FARMERS PROTEST OVER FARM LAWS IN DELHI
ਕੇਂਦਰੀ ਮੰਤਰੀ ਵੀਕੇ ਸਿੰਘ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦੱਸਿਆ "ਜਾਅਲੀ ਕਿਸਾਨ"

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਦਿੱਲੀ ਨੂੰ ਘੇਰਾ ਪਾਈ ਬੈਠੇ ਹਨ। ਇਸ ਦੌਰਾਨ ਭਾਜਪਾ ਦੇ ਮੰਤਰੀ ਅਤੇ ਆਗੂਆਂ ਦੇ ਕਿਸਾਨ ਵਿਰੋਧੀ ਅਤੇ ਨੀਵੇਂ ਦਰਜੇ ਦੇ ਬਿਆਨ ਸਾਹਮਣੇ ਆ ਰਹੇ ਹਨ। ਹੁਣ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰੀ ਮੰਤਰੀ ਵੀਕੇ ਸਿੰਘ ਦੇ ਬੋਲ ਕਿਸਾਨਾਂ ਪ੍ਰਤੀ ਵਿਗੜ ਗਏ। ਉਨ੍ਹਾਂ ਨੇ ਕਿਹਾ ਕਿ ਜੋ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਉਹ ਜ਼ਿਆਦਾਤਰ ਕਿਸਾਨ ਨਹੀਂ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਨਾਲ ਜੁੜੇ ਕਾਨੂੰਨਾਂ ਵਿੱਚ ਕੋਈ ਰੁਕਾਵਟ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਕੋਈ ਸਮੱਸਿਆ ਨਹੀਂ ਹੈ। ਕਿਸਾਨ ਅੰਦੋਲਨ ਵਿਰੋਧੀ ਧਿਰ ਦੇ ਨਾਲ-ਨਾਲ ਉਹ ਲੋਕ ਚਲਾ ਰਹੇ ਹਨ ਜਿਹੜੇ ਕਮਿਸ਼ਨ ਖਾਂਦੇ ਹਨ। ਭਾਜਪਾ ਆਗੂਆਂ ਦੇ ਅਜਿਹੇ ਨੀਵੇਂ ਦਰਜੇ ਦੇ ਬਿਆਨ ਉਸ ਸਮੇਂ ਆ ਰਹੇ ਹਨ ਜਦੋਂ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਹੈ। ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕੀ ਵੀਕੇ ਸਿੰਘ ਆਪਣੇ ਸਹਿਯੋਗੀ ਮੰਤਰੀਆਂ ਨੂੰ ਇਹ ਨਹੀਂ ਦੱਸ ਰਹੇ ਕਿ ਇਨ੍ਹਾਂ ਨਾਲ ਮੀਟਿੰਗ ਨਾ ਕੀਤੀ ਜਾਵੇ ਇਹ ਤਾਂ ਕਿਸਾਨ ਹੈ ਹੀ ਨਹੀਂ।

ABOUT THE AUTHOR

...view details