ਪੰਜਾਬ

punjab

ਕੇਂਦਰੀ ਮੰਤਰੀ ਹਰਸ਼ਵਰਧਨ ਨੇ ਲਗਵਾਈ ਕੋਰੋਨਾ ਵੈਕਸੀਨ

By

Published : Mar 2, 2021, 3:14 PM IST

ਕੇਂਦਰੀ ਮੰਤਰੀ ਹਰਸ਼ਵਰਧਨ ਨੇ ਕੋਰੋਨਾ ਵੈਕਸੀਨ ਲਗਵਾਈ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪਤਨੀ ਨਾਲ ਡੋਜ਼ ਲਗਵਾਈ ਅਤੇ ਇਸਦੇ ਪੈਸੇ ਵੀ ਦਿੱਤੇ। ਡਾਕਟਰ ਹਰਸ਼ਵਰਥਨ ਨੇ ਸਾਰਿਆਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਵੈਕਸੀਨ ਲਗਾਓ ਅਤੇ ਫਿਰ 28 ਦਿਨ ਬਾਅਦ ਦੂਜੀ ਡੀਜ਼ ਵੀ ਲਗਾਵਾਓ ਛੋਟੀ ਮੋਟੀ ਦਿਕੱਤਾ ਹੋਣਗੀਆਂ ਪਰ ਇਸ ਨਾਲ ਘਬਰਾਉਣ ਦੀ ਲੋੜ ਨਹੀਂ ਹੈ।

ਤਸਵੀਰ
ਤਸਵੀਰ

ਨਵੀਂ ਦਿੱਲੀ: ਕੋਰੋਨਾ ਵੈਕਸੀਨੇਸ਼ਨ ਦਾ ਦੂਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਮੰਗਲਵਾਰ ਨੂੰ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਆਪਣੀ ਪਤਨੀ ਨਾਲ ਜਾ ਕੇ ਦਿੱਲੀ ਹਾਰਟ ਐਂਡ ਲੰਗ ਇੰਸਟੀਚਿਊਟ ਚ ਪਹਿਲੀ ਡੋਜ਼ ਲਗਵਾਈ। ਖਾਸ ਗੱਲ ਇਹ ਰਹੀ ਹੈ ਕਿ ਉਨ੍ਹਾਂ ਨੇ ਆਪਣੀ ਅਤੇ ਆਪਣੀ ਪਤਨੀ ਦੀ ਜੋਜ਼ ਦੇ ਲਈ ਸਿਹਤ ਮੰਤਰੀ ਨੇ ਕੀਮਤ ਵੀ ਅਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਕਿਸੇ ਵੀ ਛੋਟੀ ਮੋਟੀ ਦਿਕੱਤ ਆਉਣ ਤੇ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਹੈ।

ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਉਨ੍ਹਾਂ ਨੇ ਆਬਜ਼ਰਵੇਸ਼ਨ ਟਾਈਮ ਪੂਰਾ ਕੀਤਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿਕੱਤ ਨਹੀਂ ਹੋਈ ਹੈ ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਤੇ ਹੈ ਜਾਂ 45 ਤੋਂ 59 ਦੇ ਵਿਚਾਲੇ ਬੀਮਾਰੀ ਨਾਲ ਪੀੜਤ ਹਨ ਉਹ ਵੈਕਸੀਨ ਦੀ ਡੋਜ਼ ਜਰੂਰ ਲੈਣ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਵੈਕਸੀਨ ਕੋਵਿਡ ਦੇ ਖਿਲਾਫ ਲੜਾਈ ਚ ਸੰਜੀਵਨੀ ਦਾ ਕੰਮ ਕਰੇਗੀ।

ਇਹ ਵੀ ਪੜੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਰੀਟਾਈਮ ਇੰਡੀਆ ਸੰਮੇਲਨ ਦਾ ਉਦਘਾਟਨ ਕਰਨਗੇ ਅੱਜ

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੀ ਆਪਣੀ ਡੋਜ਼ ਦੇ ਲਈ 250 ਰੁਪਏ ਦਿੱਤੇ ਹਨ। ਜੋ ਲੋਕ ਪੈਸੇ ਦੇ ਸਕਦੇ ਹਨ ਉਹ ਪੈਸੇ ਦੇ ਦੇਣ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਕੀਤੀ ਜਾਵੇਗੀ। ਦੇਸ਼ਭਰ ’ਚ ਹੁਣ ਤੱਕ ਟੀਕੇ ਦੇ ਵੱਡੇ ਮਾੜੇ ਪ੍ਰਭਾਅ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।

ਡਾਕਟਰ ਹਰਸ਼ਵਰਥਨ ਨੇ ਸਾਰਿਆਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਵੈਕਸੀਨ ਲਗਾਓ ਅਤੇ ਫਿਰ 28 ਦਿਨ ਬਾਅਦ ਦੂਜੀ ਡੀਜ਼ ਵੀ ਲਗਾਵਾਓ ਛੋਟੀ ਮੋਟੀ ਦਿਕੱਤਾ ਹੋਣਗੀਆਂ ਪਰ ਇਸ ਨਾਲ ਘਬਰਾਉਣ ਦੀ ਲੋੜ ਨਹੀਂ ਹੈ। ਪਰ ਇਸਦੀ ਜਾਣਕਾਰੀ ਡਾਕਟਰ ਨੂੰ ਜਰੂਰ ਦਓ।

ABOUT THE AUTHOR

...view details