ਪੰਜਾਬ

punjab

ETV Bharat / bharat

ਭਾਰਤ ਵਿੱਚ 'ਕੋਵਿਡ ਟੀਕਾਕਰਨ' ਦੀ ਹੋਈ ਸ਼ੁਰੂਆਤ - ਭਾਰਤ ਬਾਇਓਟੈਕ

ਭਾਰਤ 'ਚ ਪਹਿਲੇ ਪੜਾਅ ਦੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਲਗਭਗ ਸਾਰੇ ਸੂਬਿਆਂ ਨੂੰ ਟੀਕਾਕਰਨ ਲਈ ਟੀਕੇ ਪ੍ਰਾਪਤ ਹੋ ਚੁੱਕੇ ਹਨ। ਪਹਿਲੇ ਪੜਾਅ 'ਚ ਲਗਭਗ 3 ਲੱਖ ਸਿਹਤ ਕਰਮਚਾਰੀ ਤੇ ਫਰੰਟਲਾਈਨ ਕਰਮਚਾਰੀਆਂ ਨੂੰ ਇਸ ਦਾ ਲਾਭ ਮਿਲੇਗਾ।

ਪਹਿਲੇ ਪੜਾਅ ਦੇ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ
ਪਹਿਲੇ ਪੜਾਅ ਦੇ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ

By

Published : Jan 16, 2021, 7:17 AM IST

Updated : Jan 16, 2021, 11:28 AM IST

ਹੈਦਰਾਬਾਦ: ਦੇਸ਼ਭਰ 'ਚ ਅੱਜ ਤੋਂ 'ਕੋਰੋਨਾ ਟੀਕਾਕਰਨ' ਦੀ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਲਗਭਗ ਸਾਰੇ ਹੀ ਸੂਬਿਆਂ ਨੂੰ ਟੀਕਾਕਰਨ ਲਈ ਟੀਕੇ ਪਹੁੰਚਾਏ ਜਾ ਚੁੱਕੇ ਹਨ। ਪਹਿਲੇ ਪੜਾਅ 'ਚ ਡੋਜ਼ ਹਾਸਲ ਕਰਨ ਲਈ ਲਗਭਗ 3 ਕਰੋੜ ਹੈਲਥਕੇਅਰ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਪਹਿਲ ਦਿੱਤੀ ਗਈ ਹੈ।

ਟੀਕਾਕਰਨ ਲਈ, ਕੇਂਦਰ ਨੇ ਕੋਰੋਨਾ ਵੈਕਸੀਨ 'ਕੋਵਿਸ਼ਿਲਡ' ਦੀਆਂ 1.1 ਕਰੋੜ ਡੋਜ਼ ਤੇ ਕੋਵੈਕਸੀਨ ਦੀਆਂ 55 ਲੱਖ ਡੋਜ਼ ਖਰੀਦਣ ਦੇ ਆਦੇਸ਼ ਦਿੱਤੇ ਹਨ। ਜਿਸ ਨੂੰ ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਵੱਲੋਂ ਤਿਆਰ ਕੀਤਾ ਗਿਆ ਹੈ।

ਕੋਰੋਨਾ ਵੈਕਸੀਨ ਦੀ ਕੀਮਤ

'ਕੋਵਿਸ਼ਿਲਡ' ਦੀ ਕੀਮਤ 200 ਰੁਪਏ ਪ੍ਰਤੀ ਡੋਜ਼ ਹੈ। ਇੰਡੀਆ ਬਾਇਓਟੈਕ ਕੁੱਲ 38.5 ਲੱਖ ਡੋਜ਼ ਲਈ 295 ਰੁਪਏ ਪ੍ਰਤੀ ਖੁਰਾਕ ਲੈ ਰਹੀ ਹੈ, ਪਰ 16.5 ਲੱਖ ਖੁਰਾਕ ਮੁਫ਼ਤ ਪ੍ਰਦਾਨ ਕਰ ਰਹੀ ਹੈ। ਇਸ ਲਈ, ਕੋਵੈਕਸੀਨ ਦੀ ਪ੍ਰਤੀ ਡੋਜ਼ 206 ਰੁਪਏ ਹੈ।

ਰਾਜਸਥਾਨ, ਤਾਮਿਲਨਾਡੂ, ਦਿੱਲੀ, ਮਹਾਰਾਸ਼ਟਰ, ਬਿਹਾਰ, ਕਰਨਾਟਕ, ਓਡੀਸ਼ਾ, ਉੱਤਰ ਪ੍ਰਦੇਸ਼, ਅਸਾਮ, ਆਂਧਰਾ ਪ੍ਰਦੇਸ਼ ਅਤੇ ਹਰਿਆਣਾ ਉਹ ਸੂਬੇ ਹਨ ਜਿਨ੍ਹਾਂ ਨੇ ਕੋਵੈਕਸੀਨ ਲਈ ਹਾਮੀ ਭਰੀ ਹੈ।

ਦਿੱਲੀ, ਆਂਧਰਾ ਪ੍ਰਦੇਸ਼, ਤੇਲੰਗਾਨਾ, ਪੰਜਾਬ ਕੋਵਿਸ਼ਿਲਡ ਦੀ ਵਰਤੋਂ ਕਰਨਗੇ, ਜਦੋਂ ਕਿ ਛੱਤੀਸਗੜ ਨੇ ਕੋਵੈਕਸੀਨ ਦੀ ਪ੍ਰਭਾਵਸ਼ੀਲਤਾ 'ਤੇ ਸਵਾਲ ਚੁੱਕੇ ਹਨ।

ਤਾਮਿਲਨਾਡੂ, ਕੇਰਲ, ਬਿਹਾਰ ਅਤੇ ਪੱਛਮੀ ਬੰਗਾਲ ਵਰਗੇ ਕੁੱਝ ਸੂਬਿਆਂ ਨੇ ਮੁਫ਼ਤ ਟੀਕਾਕਰਨ ਦਾ ਐਲਾਨ ਕੀਤਾ ਹੈ।

Last Updated : Jan 16, 2021, 11:28 AM IST

ABOUT THE AUTHOR

...view details