ਪੰਜਾਬ

punjab

ETV Bharat / bharat

ਖੇਡ ਦੇ ਬਾਹਨੇ ਘਰ ਤੋਂ ਖੇਤ ‘ਚ ਲਜਾਕੇ ਸਕੂਲੀ ਵਿਦਿਆਰਥੀ ਨੇ ਬੱਚੀ ਨਾਲ ਕੀਤਾ ਜਬਰ-ਜਨਾਹ - ਚੌਪਲ

ਸਬ-ਡਿਵੀਜ਼ਨ ਚੌਪਲ ਦੀ ਨੇਰਵਾ ਤਹਿਸੀਲ ਵਿੱਚ ਇੱਕ ਮਾਸੂਮ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਗੁਆਂਢ ਵਿੱਚ ਰਹਿੰਦੇ ਨੌਜਵਾਨਾਂ ਨੇ ਲੜਕੀ ਨਾਲ ਜਬਰ ਜਨਾਹ ਕਰਨ ਦਾ ਇਲਜ਼ਾਮ ਲਗਾਇਆ ਹੈ।

ਖੇਡ ਦੇ ਬਾਹਨੇ ਘਰ ਤੋਂ ਖੇਤ ‘ਚ ਲਜਾਕੇ ਸਕੂਲੀ ਵਿਦਿਆਰਥੀ ਨੇ ਬੱਚੀ ਨਾਲ ਕੀਤਾ ਜਬਰ-ਜਨਾਹ
ਖੇਡ ਦੇ ਬਾਹਨੇ ਘਰ ਤੋਂ ਖੇਤ ‘ਚ ਲਜਾਕੇ ਸਕੂਲੀ ਵਿਦਿਆਰਥੀ ਨੇ ਬੱਚੀ ਨਾਲ ਕੀਤਾ ਜਬਰ-ਜਨਾਹ

By

Published : Jul 24, 2021, 7:14 PM IST

ਸ਼ਿਮਲਾ: ਸਬ-ਡਿਵੀਜ਼ਨ ਚੌਪਲ ਦੀ ਨੇਰਵਾ ਤਹਿਸੀਲ ਵਿੱਚ ਇੱਕ ਮਾਸੂਮ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਗੁਆਂਢ ਵਿੱਚ ਰਹਿੰਦੇ ਨੌਜਵਾਨਾਂ ਨੇ ਲੜਕੀ ਨਾਲ ਜਬਰ ਜਨਾਹ ਕਰਨ ਦਾ ਇਲਜ਼ਾਮ ਲਗਾਇਆ ਹੈ। ਪੀੜਤ ਲੜਕੀ ਦੀ ਮਾਂ ਨੇ ਥਾਣੇ ਵਿੱਚ ਬਲਾਤਕਾਰ ਦੀ ਰਿਪੋਰਟ ਦਰਜ ਕਰਵਾਈ ਹੈ।

ਘਟਨਾ ਤੋਂ ਬਾਅਦ ਭੱਜਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਅਜੇ ਸਕੂਲ ਦਾ ਵਿਦਿਆਰਥੀ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਨਾਬਾਲਗ ਹੈ ਜਾਂ ਨਹੀਂ। ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਮੁਲਜ਼ਮ ਪੀੜਤ ਨੂੰ ਖੇਡਣ ਦੇ ਬਹਾਨੇ ਘਰ ਦੇ ਨੇੜੇ ਖੇਤ ਵਿੱਚ ਲੈ ਕੇ ਗਿਆ ਸੀ। ਜਦੋਂ ਪੀੜਤ ਦੀ ਮਾਂ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਉਸ ਦੀ ਮਾਂ ਨੇ ਵੇਖਿਆ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ।

ਡੀ.ਐੱਸ.ਪੀ. ਲਖਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ਉਮਰ ਦੇ ਦਸਤਾਵੇਜ਼ ਇਕੱਠੇ ਕੀਤੇ ਜਾ ਰਹੇ ਹਨ। ਪੀੜਤ ਕੁੜੀ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਆਈਪੀਸੀ ਦੀ ਧਾਰਾ 376 ਅਤੇ ਪੋਕਸੋ ਐਕਟ (ਪੋਕਸੋ) ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਾਂਚ ਅਫ਼ਸਰ ਨੇ ਕਿਹਾ, ਕਿ ਮੁਲਜ਼ਮ ਖ਼ਿਲਾਫ਼ ਮਾਮਲ ਦਰਜ ਕਰਕੇ ਕਾਨੂੰਨ ਦੇ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਪੂਜਾ ਦੀ ਥਾਲੀ ਨਾਲ ਲੱਗੀ ਅੱਗ, ਮਰਦੇ-ਮਰਦੇ ਬਚਿਆ ਲਾੜਾ

ABOUT THE AUTHOR

...view details