ਪੰਜਾਬ

punjab

ETV Bharat / bharat

Bargari sacrilege cases: ਬਰਗਾੜੀ ਕਾਂਡ 'ਚ ਡਿਟੇਨ ਕੀਤਾ ਵਿਅਕਤੀ ਨਿਕਲਿਆ ਕੋਈ ਹੋਰ, ਨਹੀਂ ਹੈ ਸੰਦੀਪ ਬਰੇਟਾ !

ਫਰੀਦਕੋਟ ਤੋਂ ਐਸਐਸਪੀ ਹਰਜੀਤ ਸਿੰਘ ਨੇ ਕਿਹਾ ਹੈ ਕਿ ਜਿਸ ਸ਼ਖਸ ਨੂੰ ਬੈਂਗਲੁਰੂ ਏਅਰਪੋਰਟ ਅਥਾਰਟੀ ਨੇ ਡਿਟੇਨ ਕੀਤਾ ਸੀ, ਉਹ ਸੰਦੀਪ ਬਰੇਟਾ ਨਹੀਂ ਹੈ। ਦੱਸ ਦਈਏ ਕਿ ਬੀਤੇ ਦਿਨ ਮੰਗਲਵਾਰ ਨੂੰ ਬਰਗਾੜੀ ਮਾਮਲੇ ਵਿੱਚ ਭਗੌੜੇ ਡੇਰਾ ਪ੍ਰੇਮੀ ਸੰਦੀਪ ਬਰੇਟਾ ਨੂੰ ਬੈਂਗਲੁਰੂ ਏਅਰਪੋਰਟ ਉੱਤੇ ਡਿਟੇਨ ਕਰਨ ਸਬੰਧੀ ਵੀ ਜਾਣਕਾਰੀ ਪੰਜਾਬ ਪੁਲਿਸ ਨੇ ਹੀ ਦਿੱਤੀ ਸੀ।

Bargari sacrilege cases, Sandeep Barretta, Banglore
Bargari sacrilege cases

By

Published : May 24, 2023, 10:55 AM IST

Updated : May 24, 2023, 1:27 PM IST

‘ਬਰਗਾੜੀ ਕਾਂਡ ਦਾ ਮੁੱਖ ਸਾਜਿਸ਼ਕਰਤਾ ਸੰਦੀਪ ਬਰੇਟਾ ਅਜੇ ਨਹੀਂ ਹੋਇਆ ਗ੍ਰਿਫਤਾਰ’

ਫ਼ਰੀਦਕੋਟ/ਬੈਂਗਲੁਰੂ: ਫ਼ਰੀਦਕੋਟ ਵਿੱਚ ਹੋਈਆਂ ਬੇਅਦਬੀਆਂ ਦੇ ਮਾਮਲੇ ਵਿੱਚ ਫਰਾਰ ਮੁੱਖ ਸਾਜਿਸ਼ਘਾੜੇ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਬੈਕਫੁੱਟ 'ਤੇ ਆਈ ਹੈ। ਦਰਾਅਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਯਾਨੀ ਬਰਗਾੜੀ ਮਾਮਲੇ ਵਿੱਚ ਭਗੌੜੇ ਡੇਰਾ ਪ੍ਰੇਮੀ ਸੰਦੀਪ ਬਰੇਟਾ ਨੂੰ ਗ੍ਰਿਫ਼ਤਾਰ ਕਰਨ ਲਈ ਬੈਂਗਲੁਰੂ ਗਈ ਫ਼ਰੀਦਕੋਟ ਪੁਲਿਸ ਟੀਮ ਖਾਲੀ ਹੱਥ ਵਾਪਿਸ ਪਰਤ ਰਹੀ ਹੈ। ਬੈਂਗਲੁਰੂ ਏਅਰਪੋਰਟ ਅਥਾਰਟੀ ਵਲੋਂ ਡਿਟੇਨ ਕੀਤਾ ਗਿਆ ਸਖਸ਼ ਸੰਦੀਪ ਬਰੇਟਾ ਨਹੀਂ ਹੈ, ਸਗੋਂ ਕੋਈ ਹੋਰ ਵਿਅਕਤੀ ਹੈ। ਸੰਦੀਪ ਬਰੇਟਾ ਫਿਲਹਾਲ ਭਗੌੜਾ ਹੀ ਹੈ। ਫਰੀਦਕੋਟ ਪੁਲਿਸ ਨੇ ਅਪਣੇ ਅਧਿਕਾਰਿਤ ਟਵਿੱਟਰ ਅਕਾਉਂਟ ਉੱਤੇ ਇਸ ਸਬੰਧੀ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਪੁਲਿਸ ਦਾ ਬਿਆਨ: ਐਸਐਸਪੀ ਹਰਜੀਤ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਜਿਸ ਸ਼ਖਸ ਨੂੰ ਏਅਰਪੋਰਟ ਅਥਾਰਟੀ ਨੇ ਡਿਟੇਨ ਕੀਤਾ ਸੀ, ਉਹ ਸੰਦੀਪ ਬਰੇਟਾ ਨਹੀਂ ਹੈ। ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਸ਼ਖਸ ਦਾ ਨਾਮ ਅਤੇ ਉਸ ਦੇ ਪਿਤਾ ਦਾ ਨਾਮ ਸੰਦੀਪ ਬਰੇਟਾ ਨਾਲ ਮਿਲਦੇ ਹਨ, ਇਸ ਕਾਰਨ ਭੁਲੇਖਾ ਪਿਆ ਹੈ। ਸਾਡੀ ਟੀਮ ਬਿਨਾਂ ਕਿਸੇ ਨੂੰ ਗ੍ਰਿਫ਼ਤਾਰ ਕੀਤੇ ਵਾਪਸ ਪਰਤ ਰਹੀ ਹੈ। ਦੱਸ ਦਈਏ ਕਿ ਸੰਦੀਪ ਉਨ੍ਹਾਂ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਸੀ ਜੋ 2018 ਤੋਂ ਪੁਲਿਸ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਸਨ। ਉਸ ਦੇ ਦੋ ਹੋਰ ਸਾਥੀ ਹਰਸ਼ ਧੂਰੀ ਅਤੇ ਪਰਦੀਪ ਕਲੇਰ ਵੀ ਫਰਾਰ ਹਨ।

  1. Couple Committed Suicide: ਪ੍ਰੇਮੀ ਜੋੜੇ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖ਼ੁਦਕੁਸ਼ੀ, ਜਾਣੋ ਮਾਮਲਾ
  2. ਉੱਤਰਾਖੰਡ 'ਚ ਤੂਫਾਨ ਨੇ ਮਚਾਈ ਤਬਾਹੀ, ਤਿੰਨ ਦੀ ਮੌਤ, ਕਈ ਜ਼ਖਮੀ
  3. Wrestlers Protest: ਪਹਿਲਵਾਨਾਂ ਦਾ ਕੈਂਡਲ ਮਾਰਚ, "ਨਵੇਂ ਸੰਸਦ ਭਵਨ ਦੇ ਸਾਹਮਣੇ ਹੋਵੇਗੀ ਮਹਿਲਾ ਮਹਾਪੰਚਾਇਤ"





ਪੁਲਿਸ ਨੇ ਇਹ ਦਾਅਵਾ ਝੂਠਾ ਨਿਕਲਿਆ: ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਸੀ ਕਿ ਸੰਦੀਪ ਬਰੇਟਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਦੇ ਆਧਾਰ 'ਤੇ ਮੀਡੀਆ ਨੂੰ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਉਕਤ ਵਿਅਕਤੀ ਦੇ ਨਾਮ ਹੋਣ ਤੋਂ ਬਾਅਦ ਫਰੀਦਕੋਟ ਪੁਲਿਸ ਦੀ ਟੀਮ ਮੰਗਲਵਾਰ ਸ਼ਾਮ ਨੂੰ ਬੈਂਗਲੁਰੂ ਪਹੁੰਚੀ ਅਤੇ ਰਾਤ ਭਰ ਵਿਅਕਤੀ ਦੀ ਜਾਂਚ ਕੀਤੀ। ਪਰ, ਜਾਂਚ ਦੌਰਾਨ ਇਹ ਵਿਅਕਤੀ ਸੰਦੀਪ ਬਰੇਟਾ ਨਹੀਂ ਨਿਕਲਿਆ, ਜਿਸ ਤੋਂ ਬਾਅਦ ਟੀਮ ਫ਼ਰੀਦਕੋਟ ਪਰਤ ਰਹੀ ਹੈ।

ਭਗੌੜਾ ਹੈ ਸੰਦੀਪ ਬਰੇਟਾ, ਤਿੰਨ ਮਾਮਲਿਆਂ 'ਚ ਨਾਮਜ਼ਦ: ਬੇਅਦਬੀ ਦੀਆਂ ਤਿੰਨੋਂ ਘਟਨਾਵਾਂ ਵਿੱਚ ਸੰਦੀਪ ਬਰੇਟਾ ਬਰਗਾੜੀ ਦਾ ਨਾਮ ਹੈ। ਅਦਾਲਤ ਨੇ ਇਨ੍ਹਾਂ ਮਾਮਲਿਆਂ ਵਿੱਚ ਸੰਦੀਪ ਬਰੇਟਾ ਅਤੇ ਕਮੇਟੀ ਦੇ ਦੋ ਹੋਰ ਮੈਂਬਰਾਂ ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਨੂੰ ਵੀ ਭਗੌੜਾ ਕਰਾਰ ਦਿੱਤਾ ਸੀ।

Last Updated : May 24, 2023, 1:27 PM IST

ABOUT THE AUTHOR

...view details