ਹਰਿਦੁਆਰ:ਧਰਮ ਨਗਰੀ ਹਰਿਦੁਆਰ ਵਿਚ ਅੱਜ ਮਹਾਂਕੁੰਭ ਦੇ ਚੌਥੇ ਅਤੇ ਆਖ਼ਰੀ ਸ਼ਾਹੀ ਇਸ਼ਨਾਨ ਉੱਤੇ ਸਾਰੇ ਅਖਾੜੇ ਗੰਗਾ ਵਿਚ ਇਸ਼ਨਾਨ ਕਰ ਰਹੇ ਹਨ। ਇਸ ਵਿਚ ਸੰਤ, ਸੰਨਿਆਸੀ ਅਖਾੜੇ ਅਤੇ ਤਿੰਨ ਵੈਰਾਗੀ ਅਖਾੜੇ ਪ੍ਰਤੀਕਾਤਮਕ ਰੂਪ ਵਿਚ ਹਰ ਕੀ ਪੌੜੀ, ਬ੍ਰਹਮਕੁੰਭ ਉੱਤੇ ਸ਼ਾਹੀ ਇਸ਼ਨਾਨ ਵਿਚ ਭਾਗ ਲੈ ਰਹੇ ਹਨ।ਆਖ਼ਰੀ ਸ਼ਾਹੀ ਇਸ਼ਨਾਨ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਆਖੜਿਆਂ ਦੇ ਕ੍ਰਮ ਅਨੁਸਾਰ ਪ੍ਰਬੰਧ ਕੀਤਾ ਹੈ।ਉੱਥੇ ਇਸ਼ਨਾਨ ਕਰਨ ਦੀ ਪ੍ਰਕਿਰਿਆ ਤੋਂ ਪਹਿਲਾ ਕੁੰਭ ਮੇਲਾ ਵਾਲੀ ਜਗਾ, ਬ੍ਰਹਮਕੁੰਡ ਖੇਤਰ ਨੂੰ ਪੂਰੀ ਤਰ੍ਹਾਂ ਖ਼ਾਲੀ ਕਰਵਾ ਦਿੱਤਾ ਸੀ।ਉੱਥੇ ਸ਼ਾਹੀ ਇਸ਼ਨਾਨ ਦੇ ਨਾਲ ਹੀ ਮਹਾਂ ਕੁੰਡ ਸਮਾਪਤ ਵੀ ਹੋ ਜਾਵੇਗਾ।
ਪੂਰਨਮਾਸ਼ੀ ਦੇ ਸ਼ਾਹੀ ਇਸ਼ਨਾਨ ਦੇ ਦੌਰਾਨ ਅਖਾੜੇ ਵਿਚ 50 ਤੋਂ 100 ਸੰਤਾਂ ਨੂੰ ਹੀ ਸ਼ਾਮਿਲ ਕੀਤਾ ਗਿਆ ਹੈ।ਵਾਹਨਾਂ ਦੀ ਗਿਣਤੀ ਨੂੰ ਵੀ ਬੇਹੱਦ ਸੀਮਤ ਕੀਤਾ ਗਿਆ ਹੈ।ਇਸ ਸਮੇਂ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕੀਤੀਆਂ ਹੋਈਆ ਹਨ। ਜਿਸ ਨੂੰ ਲੈ ਕੇ ਅਖਾੜਿਆਂ ਦੇ ਸੰਤਾਂ ਨੇ ਸਹਿਯੋਗ ਦੇਣ ਦੀ ਗੱਲ ਕਹੀ ਹੈ।