ਮੁੰਬਈ (ਬਿਊਰੋ) :ਫਿਲਮ 'ਦਿ ਕੇਰਲਾ ਸਟੋਰੀ' ਦੇ ਕਰੂ ਮੈਂਬਰ ਨੂੰ ਅਣਪਛਾਤੇ ਨੰਬਰ ਤੋਂ ਧਮਕੀ ਭਰਿਆ ਸੰਦੇਸ਼ ਮਿਲਿਆ ਹੈ। ਮੁੰਬਈ ਪੁਲਸ ਮੁਤਾਬਕ ਫਿਲਮ 'ਦਿ ਕੇਰਲਾ ਸਟੋਰੀ' ਦੇ ਨਿਰਦੇਸ਼ਕ ਸੁਦੀਪਤੋ ਸੇਨ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਕਰੂ ਮੈਂਬਰਾਂ 'ਚੋਂ ਇਕ ਨੂੰ ਅਣਪਛਾਤੇ ਨੰਬਰ ਤੋਂ ਧਮਕੀ ਭਰਿਆ ਸੰਦੇਸ਼ ਮਿਲਿਆ ਹੈ। ਧਮਕੀ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਵੱਲੋਂ ਸਬੰਧਤ ਕਰੂ ਮੈਂਬਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਧਮਕੀ ਭਰੇ ਸੰਦੇਸ਼ ਮਿਲੇ :ਨਿਰਦੇਸ਼ਕ ਸੁਦੀਪਤੋ ਸੇਨ ਨੇ ਮੁੰਬਈ ਪੁਲਿਸ ਨੂੰ ਦੱਸਿਆ ਹੈ ਕਿ 'ਦਿ ਕੇਰਲਾ ਸਟੋਰੀ' ਨਾਲ ਜੁੜੇ ਕਰੂ ਮੈਂਬਰਾਂ ਨੂੰ ਧਮਕੀ ਭਰੇ ਸੰਦੇਸ਼ ਮਿਲੇ ਹਨ ਕਿ ਉਹ ਇਕੱਲੇ ਘਰ ਤੋਂ ਬਾਹਰ ਨਾ ਨਿਕਲਣ ਅਤੇ ਕਹਾਣੀ ਦਿਖਾ ਕੇ ਉਨ੍ਹਾਂ ਨੇ ਚੰਗਾ ਕੰਮ ਨਹੀਂ ਕੀਤਾ ਹੈ। 'ਦਿ ਕੇਰਲਾ ਸਟੋਰੀ' ਤਿੰਨ ਔਰਤਾਂ ਦੀ ਕਹਾਣੀ ਦੱਸਦੀ ਹੈ, ਜਿਨ੍ਹਾਂ ਨੂੰ ਵਿਆਹ ਦੇ ਜ਼ਰੀਏ ਇਸਲਾਮ ਕਬੂਲ ਕਰਨ ਤੋਂ ਬਾਅਦ, ISIS ਦੇ ਕੈਂਪਾਂ ਵਿੱਚ ਤਸਕਰੀ ਕੀਤੀ ਜਾਂਦੀ ਹੈ।
- Adipurush Trailer: ਰਿਲੀਜ਼ ਹੋਇਆ ਫਿਲਮ 'ਆਦਿਪੁਰਸ਼' ਦਾ ਟ੍ਰੇਲਰ, ਸ਼ਕਤੀਸ਼ਾਲੀ ਯੋਧੇ ਦੇ ਰੂਪ 'ਚ ਨਜ਼ਰ ਆਏ ਅਦਾਕਾਰ ਪ੍ਰਭਾਸ
- ਰਿਲੀਜ਼ ਲਈ ਤਿਆਰ ਪੰਜਾਬੀ ਫਿਲਮ ‘ਕਾਲੀ ਸਰਹਦ’, ਸੰਦੀਪ ਬੇਦੀ ਨਿਭਾਉਣਗੇ ਮੁੱਖ ਕਿਰਦਾਰ
- Salman Khan Death Threat: ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਕੀਤੀ ਕਾਰਵਾਈ, ਲੁੱਕਆਊਟ ਨੋਟਿਸ ਜਾਰੀ
ਤੁਹਾਨੂੰ ਦੱਸ ਦੇਈਏ ਕਿ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਨੇ 'ਸ਼ਾਂਤੀ ਬਣਾਈ ਰੱਖਣ' ਦਾ ਹਵਾਲਾ ਦਿੰਦੇ ਹੋਏ ਫਿਲਮ 'ਦਿ ਕੇਰਲਾ ਸਟੋਰੀ' 'ਤੇ 8 ਮਈ ਨੂੰ ਰਾਜ 'ਚ 'ਨਫ਼ਰਤ ਅਤੇ ਹਿੰਸਾ' ਦੀਆਂ ਘਟਨਾਵਾਂ ਤੋਂ ਬਚਣ ਲਈ ਪਾਬੰਦੀ ਲਗਾ ਦਿੱਤੀ ਹੈ। ਪੱਛਮੀ ਬੰਗਾਲ ਫਿਲਮ 'ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਭਾਜਪਾ ਸ਼ਾਸਤ ਮੱਧ ਪ੍ਰਦੇਸ਼ 'ਚ ਫਿਲਮ 'ਤੇ ਟੈਕਸ ਹੈ।
ਮਮਤਾ ਬੈਨਰਜੀ ਦਾ ਬਿਆਨ :ਫਿਲਮ 'ਤੇ ਪਾਬੰਦੀ ਲਗਾਉਣ ਦੇ ਫੈਸਲੇ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, 'ਇਹ ਨਫਰਤ ਅਤੇ ਹਿੰਸਾ ਦੀ ਕਿਸੇ ਵੀ ਘਟਨਾ ਤੋਂ ਬਚਣ ਅਤੇ ਸੂਬੇ 'ਚ ਸ਼ਾਂਤੀ ਬਣਾਈ ਰੱਖਣ ਲਈ ਹੈ। 'ਮੁੱਖ ਮੰਤਰੀ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਫਿਲਮ ਨੂੰ ਸਾਰੇ ਸਿਨੇਮਾਘਰਾਂ ਤੋਂ ਹਟਾ ਦਿੱਤਾ ਜਾਵੇ, ਜਿੱਥੇ ਇਹ ਦਿਖਾਈ ਜਾ ਰਹੀ ਹੈ।' ਫਿਲਮ ਦੇ ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ ਨੇ ਪਾਬੰਦੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਇਸ ਫੈਸਲੇ ਦੇ ਖਿਲਾਫ ਕਾਨੂੰਨੀ ਵਿਕਲਪ ਦੀ ਪੈਰਵੀ ਕਰਨਗੇ। 'ਦਿ ਕੇਰਲਾ ਸਟੋਰੀ' 'ਚ ਅਦਾ ਸ਼ਰਮਾ, ਯੋਗਿਤਾ ਬਿਹਾਨੀ, ਸਿੱਧੀ ਇਦਨਾਨੀ ਅਤੇ ਸੋਨੀਆ ਬਲਾਨੀ ਮੁੱਖ ਭੂਮਿਕਾਵਾਂ 'ਚ ਹਨ। ਇਸ ਦੇ ਟ੍ਰੇਲਰ ਵਰਣਨ ਨੂੰ ਬਾਅਦ ਵਿੱਚ ਕੇਰਲਾ ਦੀਆਂ ਤਿੰਨ ਔਰਤਾਂ ਦੀ ਕਹਾਣੀ ਵਿੱਚ ਬਦਲ ਦਿੱਤਾ ਗਿਆ ਸੀ ਜਦੋਂ ਟ੍ਰੇਲਰ ਵਿੱਚ ਇੱਕ ਵਿਵਾਦਪੂਰਨ ਸ਼ਖਸੀਅਤ ਦਿਖਾਈ ਦਿੱਤੀ ਸੀ। (ਇਨਪੁਟ-ਏਐੱਨਆਈ)