ਤੇਲੰਗਾਨਾ/ਹੈਦਰਾਬਾਦ: ਤੇਲੰਗਾਨਾ ਵਿਧਾਨ ਸਭਾ ਚੋਣਾਂ 2023 ਨੂੰ ਲੈ ਕੇ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਹੈ। ਚੋਣ ਕਮਿਸ਼ਨ ਵਿਸ਼ੇਸ਼ ਤੌਰ 'ਤੇ ਉਨ੍ਹਾਂ ਹਲਕਿਆਂ 'ਤੇ ਧਿਆਨ ਕੇਂਦਰਿਤ ਕਰੇਗਾ ਜਿੱਥੇ ਜ਼ਿਆਦਾ ਰਕਮ ਖਰਚ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਨੇ ਅਜਿਹੇ ਹਲਕਿਆਂ ਦੀ ਪਛਾਣ ਕਰਨ ਲਈ ਪਹਿਲਾਂ ਹੀ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਹੋਇਆ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਰੰਗਰੇਡੀ, ਮੇਦਚਲ, ਨਲਗੋਂਡਾ ਅਤੇ ਖੰਮਮ ਜ਼ਿਲ੍ਹਿਆਂ ਦੇ ਕਈ ਹਲਕਿਆਂ ਵਿੱਚ ਵੱਡੀ ਰਕਮ ਖਰਚ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਹਲਕਿਆਂ ਵਿਚ ਜ਼ਿਆਦਾ ਖਰਚ ਹੋਣ ਦੀ ਸੰਭਾਵਨਾ ਹੈ, ਉਨ੍ਹਾਂ ਨੂੰ ਵੀ ਸੰਵੇਦਨਸ਼ੀਲ ਹਲਕਿਆਂ ਵਜੋਂ ਮੰਨਿਆ ਜਾਵੇਗਾ।
Telangana Assembly Elections 2023: ਤੇਲੰਗਾਨਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਕਸ਼ਨ 'ਚ EC, ਜ਼ਿਆਦਾ ਖਰਚ ਕਰਨ ਵਾਲਿਆਂ 'ਤੇ ਹੋਵੇਗੀ ਕਾਰਵਾਈ
ਤੇਲੰਗਾਨਾ ਵਿਧਾਨ ਸਭਾ ਚੋਣਾਂ 2023 ਤੋਂ ਪਹਿਲਾਂ ਚੋਣ ਕਮਿਸ਼ਨ ਹਰਕਤ ਵਿੱਚ ਆ ਗਿਆ ਹੈ। ਇਸ ਵਾਰ ਚੋਣ ਕਮਿਸ਼ਨ ਵਿਸ਼ੇਸ਼ ਤੌਰ 'ਤੇ ਉਨ੍ਹਾਂ ਹਲਕਿਆਂ 'ਤੇ ਧਿਆਨ ਕੇਂਦਰਿਤ ਕਰੇਗਾ, ਜਿੱਥੇ ਜ਼ਿਆਦਾ ਖਰਚ ਹੋਣ ਦੀ ਸੰਭਾਵਨਾ ਹੈ। ਅਜਿਹੇ ਹਲਕਿਆਂ ਦੀ ਪਛਾਣ ਕਰਨ ਲਈ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਟੀਮਾਂ ਵੀ ਬਣਾਈਆਂ ਗਈਆਂ ਹਨ।
Published : Sep 28, 2023, 12:19 PM IST
ਪਿਛਲੀਆਂ ਚੋਣਾਂ ਵਿੱਚ ਵੱਡੇ ਪੱਧਰ ਤੇ ਖਰਚ ਕੀਤੇ ਗਏ ਜ਼ਿਆਦਾ ਪੈਸੇ: ਕੇਂਦਰੀ ਚੋਣ ਕਮਿਸ਼ਨ ਆਗਾਮੀ ਵਿਧਾਨ ਸਭਾ ਚੋਣਾਂ 2023 ਨੂੰ ਲੈ ਕੇ ਸਾਵਧਾਨੀ ਵਰਤ ਰਿਹਾ ਹੈ ਕਿਉਂਕਿ 2018 ਦੀਆਂ ਚੋਣਾਂ ਦੌਰਾਨ ਉਮੀਦਵਾਰਾਂ ਨੇ ਕੁਝ ਹਲਕਿਆਂ ਵਿੱਚ ਭਾਰੀ ਮਾਤਰਾ ਵਿੱਚ ਪੈਸਾ ਖਰਚ ਕੀਤਾ ਸੀ। ਵੋਟਿੰਗ ਨੇੜੇ ਆਉਣ 'ਤੇ ਅਧਿਕਾਰੀਆਂ ਨੇ ਵੱਡੀ ਮਾਤਰਾ 'ਚ ਨਕਦੀ, ਸ਼ਰਾਬ ਅਤੇ ਹੋਰ ਸਾਮਾਨ ਜ਼ਬਤ ਕਰ ਲਿਆ ਸੀ। ਪਿਛਲੀਆਂ ਚੋਣਾਂ ਵਿੱਚ ਵੱਡੇ ਪੱਧਰ ਤੇ ਖਰਚ ਕੀਤੇ ਗਏ ਪੈਸਿਆਂ ਨੂੰ ਲੈ ਕੇ ਦੇਸ਼ ਭਰ ਵਿੱਚ ਬਹਿਸ ਛਿੜ ਗਈ ਸੀ। ਚੋਣ ਕਮਿਸ਼ਨ ਨੇ ਇਸ ਮਾਮਲੇ 'ਚ ਉਮੀਦਵਾਰਾਂ ਤੋਂ ਵਿਸ਼ੇਸ਼ ਤੌਰ 'ਤੇ ਪੁੱਛਗਿੱਛ ਵੀ ਕੀਤੀ। ਅਜਿਹੇ 'ਚ ਇਸ ਵਾਰ ਉਨ੍ਹਾਂ ਵਿਧਾਨ ਸਭਾ ਹਲਕਿਆਂ 'ਤੇ ਖਾਸ ਧਿਆਨ ਰੱਖਿਆ ਜਾ ਰਿਹਾ ਹੈ।
- Mumbai Crime News : ਇੰਟਰਨੈੱਟ 'ਤੇ ਖੋਜ ਕਰ ਰਿਹਾ ਸੀ ਨੌਜਵਾਨ 'ਖੁਦਕੁਸ਼ੀ' ਦਾ ਤਰੀਕਾ, ਇੰਟਰਪੋਲ ਦੇ ਅਲਰਟ ਤੋਂ ਬਾਅਦ ਮੁੰਬਈ ਪੁਲਿਸ ਨੇ ਬਚਾਈ ਜਾਨ
- 31 TERRORISTS KILLED : ਘਾਟੀ 'ਚੋਂ ਹੋ ਰਿਹਾ ਅੱਤਵਾਦੀਆਂ ਦਾ ਸਫਾਇਆ, 2023 'ਚ ਹੁਣ ਤੱਕ ਫੌਜ ਨੇ ਕੀਤਾ 31 ਅੱਤਵਾਦੀਆਂ ਨੂੰ ਢੇਰ
- Khalistani in rail roko movement: ਪੰਜਾਬ 'ਚ 'ਰੇਲ ਰੇਕੋ ਅੰਦੋਲਨ' ਅੰਦਰ ਖਾਲਿਸਤਾਨੀਆਂ ਦੀ ਸ਼ਮੂਲੀਅਤ ਦਾ ਸ਼ੱਕ, ਰੇਲਵੇ ਅਤੇ ਖੂਫ਼ੀਆ ਵਿਭਾਗ ਨੇ ਵਧਾਈ ਚੌਕਸੀ
ਜ਼ਿਲਾ ਪੱਧਰੀ ਟੀਮਾਂ ਦਾ ਗਠਨ:ਦੱਸ ਦਈਏ ਕਿ ਜਿਨ੍ਹਾਂ ਖੇਤਰਾਂ 'ਚ ਜ਼ਿਆਦਾ ਪੈਸਾ ਖਰਚ ਹੋਣ ਦੀ ਸੰਭਾਵਨਾ ਹੈ, ਉਨ੍ਹਾਂ 'ਚ ਪਹਿਲਾਂ ਹੀ ਜ਼ਿਲਾ ਪੱਧਰੀ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਅਧੀਨ ਲਗਭਗ 20 ਇਨਫੋਰਸਮੈਂਟ ਏਜੰਸੀਆਂ ਤਾਇਨਾਤ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਬੈਂਕਾਂ 'ਚੋਂ ਵੱਡੀ ਮਾਤਰਾ 'ਚ ਨਕਦੀ ਕਢਵਾਉਣ ਵਾਲੇ ਲੋਕਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਅਧਿਕਾਰੀ ਉਨ੍ਹਾਂ ਹਲਕਿਆਂ ਦੀ ਪਛਾਣ ਕਰਨ 'ਤੇ ਕੰਮ ਕਰ ਰਹੇ ਹਨ ਜਿੱਥੇ ਪਿਛਲੀਆਂ ਚੋਣਾਂ 'ਚ ਬਹੁਤ ਸਾਰਾ ਪੈਸਾ ਖਰਚ ਕੀਤਾ ਗਿਆ ਅਤੇ ਆਉਣ ਵਾਲੀਆਂ ਚੋਣਾਂ 'ਚ ਜਿਨ੍ਹਾਂ ਸੀਟਾਂ 'ਤੇ ਜ਼ਿਆਦਾ ਪੈਸਾ ਖਰਚ ਹੋਣ ਦੀ ਸੰਭਾਵਨਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਰੰਗਰੇਡੀ, ਮੇਦਚਲ, ਨਲਗੋਂਡਾ ਅਤੇ ਖੰਮ ਦੇ ਕੁਝ ਹਲਕਿਆਂ 'ਚ ਕਾਫੀ ਪੈਸਾ ਖਰਚ ਹੋ ਸਕਦਾ ਹੈ।