ਛਪਰਾ:ਬਿਹਾਰ ਦੇ ਸਾਰਨ ਜ਼ਿਲ੍ਹੇ ਦੇ ਈਸੂਪੁਰ ਥਾਣਾ ਖੇਤਰ (Isuapur police station) ਵਿੱਚ ਪੰਜ ਲੋਕਾਂ ਦੀ ਸ਼ੱਕੀ ਢੰਗ ਨਾਲ ਮੌਤ ਹੋ ਗਈ। ਇਸ ਦੇ ਨਾਲ ਹੀ ਦੋ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੰਜਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ (Suspicious death of many people in chapra) ਹੋਈ ਹੈ। ਹਾਲਾਂਕਿ ਪ੍ਰਸ਼ਾਸਨ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈ ਮੌਤ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਇਸ ਦੇ ਨਾਲ ਹੀ ਦੋ ਬਿਮਾਰ ਵਿਅਕਤੀਆਂ ਦਾ ਛਪਰਾ ਸਦਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜੋ:ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਦਾ ਅੰਤਿਮ ਸਸਕਾਰ ਅੱਜ
ਦੋ ਵਿਅਕਤੀਆਂ ਦੀ ਹੋਈ ਪਛਾਣ:ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਜਾਣ ਵਾਲੇ ਇੱਕ ਵਿਅਕਤੀ ਦੀ ਪਛਾਣ ਸੰਜੇ ਸਿੰਘ ਪੁੱਤਰ ਵਕੀਲ ਸਿੰਘ ਵਾਸੀ ਈਸਾਪੁਰ ਥਾਣਾ ਖੇਤਰ ਦੇ ਪਿੰਡ ਦੋਇਲਾ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਕ ਹੋਰ ਮ੍ਰਿਤਕ ਦੀ ਪਛਾਣ ਕੁਨਾਲ ਕੁਮਾਰ ਸਿੰਘ ਪੁੱਤਰ ਯਾਦੂ ਸਿੰਘ ਵਾਸੀ ਮਸ਼ਰਕ ਥਾਣਾ ਖੇਤਰ ਦੇ ਯਾਦੂ ਮੋੜ ਵਜੋਂ ਹੋਈ ਹੈ।