ਮਹਾਰਾਸ਼ਟਰ/ਕੋਲਹਾਪੁਰ:ਮਹਾਰਾਸ਼ਟਰ ਦੇ ਕੋਲਹਾਪੁਰ 'ਚ ਸੜਕਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਕਾਰਨ ਹੈ ਕਿ ਖਰਾਬ ਸੜਕਾਂ ਕਾਰਨ ਐਂਬੂਲੈਂਸ ਸਮੇਂ ਸਿਰ ਨਾ ਪਹੁੰਚ ਸਕਣ ਕਾਰਨ ਸੜਕ 'ਤੇ ਹੀ ਇਕ ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਪ੍ਰਸੂਤੀ ਦਰਦ ਤੋਂ ਪੀੜਤ ਗਰਭਵਤੀ ਔਰਤ ਨੂੰ ਹਸਪਤਾਲ ਲਿਜਾਣ ਲਈ ਰਿਸ਼ਤੇਦਾਰਾਂ ਨੇ ਐਂਬੂਲੈਂਸ ਬੁਲਾਈ। ਪਰ ਸੜਕ ਦੀ ਖਸਤਾ ਹਾਲਤ ਕਾਰਨ ਐਂਬੂਲੈਂਸ ਸਮੇਂ ਸਿਰ ਨਹੀਂ ਪਹੁੰਚ ਸਕੀ। ਇਸ ’ਤੇ ਰਿਸ਼ਤੇਦਾਰ ਗਰਭਵਤੀ ਔਰਤ ਨੂੰ ਕਿਸੇ ਹੋਰ ਗੱਡੀ ਵਿੱਚ ਹਸਪਤਾਲ ਲੈ ਗਏ। ਇਸ ਦੌਰਾਨ ਗਰਭਵਤੀ ਔਰਤ ਦੇ ਜਣੇਪੇ ਦਾ ਦਰਦ ਵਧਣ 'ਤੇ ਗੱਡੀ ਨੂੰ ਅੱਧ ਵਿਚਕਾਰ ਹੀ ਰੋਕਣਾ ਪਿਆ। ਜਿਸ ਕਾਰਨ ਔਰਤ ਦੀ ਸੜਕ ਉਤੇ ਹੀ ਡਿਲੀਵਰੀ ਹੋ ਗਈ। ਇਸ ਦੌਰਾਨ ਉਸ ਦੀ ਨਾੜ ਨੂੰ ਖੁਰ ਤੋਂ ਹੀ ਕੱਟ ਦਿੱਤਾ ਗਿਆ।
ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦਾ ਨਾਂ ਕਿਰਨ ਕੇਸੂ ਪਲਵੀ ਹੈ। ਫਿਲਹਾਲ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਠੀਕ ਹੈ ਅਤੇ ਉਨ੍ਹਾਂ ਦਾ ਇਲਾਜ ਮੁਰਗੁੜ ਦੇ ਪੇਂਡੂ ਹਸਪਤਾਲ 'ਚ ਚੱਲ ਰਿਹਾ ਹੈ। ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਪੱਲਵੀ ਨਾਂ ਦੀ ਔਰਤ ਦਾ ਪਰਿਵਾਰ ਕੁਝ ਮਹੀਨਿਆਂ ਤੋਂ ਰਿਆਤ ਸ਼ੂਗਰ ਫੈਕਟਰੀ ਵਿੱਚ ਗੰਨਾ ਕੱਟਣ ਦਾ ਕੰਮ ਕਰ ਰਿਹਾ ਹੈ। ਔਰਤ ਦੇ ਨਾਲ ਕੁੱਲ 32 ਲੋਕ ਹਨ ਅਤੇ ਉਹ ਕਾਸੇਗਾਂਵ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।