ਨਵੀਂ ਦਿੱਲੀ: ਕੋਰੋਨਾ ਦੀ ਲਾਗ ਦਿੱਲੀ 'ਚ ਲਗਾਤਾਰ ਵੱਧ ਰਹੀ ਹੈ ਜਿਸ ਦੇ ਮੱਦੇਨਜ਼ਰ ਦਿੱਲੀ-ਨੋਇਡਾ ਬਾਰਡਰ 'ਤੇ ਡੀਐਨਡੀ ਦੀ ਟੀਮ ਤੈਨਾਤ ਕਰ ਦਿੱਤੀ ਗਈ ਹੈ। ਕੋਰੋਨਾ ਦੀ ਰੈਪਿਡ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ 5 ਐਂਟਰੀ ਪੁਆਇੰਟ ਤੇ 11 ਮੈਟਰੋ ਸਟੇਸ਼ਨ 'ਤੇ ਜਾਂਚ ਚੱਲ ਰਹੀ ਹੈ ਤੇ ਰਿਪੋਰਟ 10-12 ਮਿਨਟ 'ਚ ਦੇ ਦਿੱਤੀ ਜਾਂਦੀ ਹੈ।
ਕੋਰੋਨਾ ਦੀ ਲਾਗ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਚੁੱਕੇ ਕਦਮ
ਨੋਇਡਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰੈਪਿਡ ਟੈਸਟ ਇਹ ਦੇਖਣ ਲਈ ਕੀਤੇ ਜਾ ਰਹੇ ਹਨ ਕਿ ਨੋਇਡਾ ਤੋਂ ਬਾਹਰ ਤੋਂ ਤਾਂ ਕੋਰੋਨਾ ਨਹੀਂ ਆ ਰਿਹਾ। ਡੀਐਮ ਦੇ ਨਿਰਦੇਸ਼ਾਂ ਤਹਿਤ ਦਿੱਲੀ ਨੋਇਡਾ ਬਾਰਡਰ 'ਤੇ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਰਿਪੋਰਟ ਪੌਜ਼ੀਟਿਵ ਆਉਂਦੀ ਹੈ ਤੇ ਜੇਕਰ ਉਹ ਦਿੱਲ਼ੀ ਦਾ ਹੈ ਤਾਂ ਉਸ ਨੂੰ ਦਿੱਲੀ ਦੇ ਏਕਾਂਤਵਾਸ 'ਚ ਭੇਜ ਦਿੱਤਾ ਜਾਵੇਗਾ ਤੇ ਜੇਕਰ ਉਹ ਨੋਇਡਾ ਦਾ ਹੈ ਤਾਂ ਉਸ ਨੂੰ ਨੋਇਡਾ ਦੇ ਏਕਾਂਤਵਾਸ 'ਚ ਭੇਜ ਦਿੱਤਾ ਜਾਵੇਗਾ।