ਪੰਜਾਬ

punjab

ETV Bharat / bharat

ਹਵਾਈ ਜਹਾਜ਼ 'ਚ ਸਫ਼ਰ ਕਰਨ ਵਾਲੇ ਹੋ ਜਾਓ ਸਾਵਧਾਨ ਦੇਖੋ ਵੀਡੀਓ - ਟਵਿੱਟਰ

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੀ ਹੈ ਇਸ ਵੀਡੀਓ 'ਚ ਕੀ ਖਾਸ ਹੈ ਤੇ ਕਿਉਂ ਹਵਾਈ ਯਾਤਰਾ ਕਰਨ ਵਾਲਿਆਂ ਇਹ ਵੀਡੀਓ ਹੈ ਜ਼ਰੂਰੀ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਜਹਾਜ਼ ਦੇ ਅੰਦਰ ਸੱਪ
ਜਹਾਜ਼ ਦੇ ਅੰਦਰ ਸੱਪ

By

Published : Aug 9, 2021, 5:15 PM IST

ਕੋਲਕਾਤਾ : ਜੇਕਰ ਤੁਸੀਂ ਵੀ ਹਵਾਈ ਜਹਾਜ਼ 'ਚ ਸਫ਼ਰ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਇਹ ਖ਼ਬਰ ਤੁਹਾਡੇ ਲਈ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਹਵਾਈ ਯਾਤਰੀਆਂ ਨੂੰ ਇੱਕ ਖ਼ਤਰਨਾਕ ਜਾਨਵਰ ਦਾ ਸਾਹਮਣਾ ਕਰਨਾ ਪਿਆ।

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੋਲਕਾਤਾ ਹਵਾਈ ਅੱਡੇ 'ਤੇ ਰੋਜ਼ਾਨਾ ਵਾਂਗ ਇੰਡੀਗੋ ਦਾ ਇੱਕ ਜਹਾਜ਼ ਯਾਤਰੀਆਂ ਨੂੰ ਕੋਲਕਾਤਾ ਤੋਂ ਮੁੰਬਈ ਲਿਜਾਣ ਲਈ ਉਡਾਣ ਭਰਨ ਵਾਲਾ ਸੀ ਕਿ ਅਚਨਾਕ ਉਥੇ ਦਹਿਸ਼ਤ ਦਾ ਮਾਹੌਲ ਬਣ ਗਿਆ। ਕਿਉਂਕਿ ਜਹਾਜ਼ ਦੇ ਅੰਦਰ ਇੱਕ ਵੱਡਾ ਸੱਪ ਦੇਖਿਆ ਗਿਆ।

ਜਹਾਜ਼ 'ਚ ਸਾਮਾਨ ਲਿਫਟ ਕਰਨ ਵਾਲੇ ਇੱਕ ਕਰਮਚਾਰੀ ਨੇ ਸਭ ਤੋਂ ਪਹਿਲਾਂ ਸੱਪ ਨੂੰ ਵੇਖਿਆ। ਇਹ ਸੱਪ ਜਹਾਜ਼ ਦੇ ਅੰਦਰ ਸਮਾਨ ਰੱਖਣ ਵਾਲੇ ਬੱਕਸੇ ਦੇ ਅੰਦਰ ਇੱਕ ਖੰਭੇ ਨਾਲ ਲਿਪਟਿਆ ਹੋਇਆ ਸੀ। ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਕੇ ਸੱਪ ਰੈਸਕਿਊ ਕੀਤਾ ਗਿਆ। ਮੁੜ ਕੰਮ ਸ਼ੁਰੂ ਕਰਨ ਲਈ ਤੇਜ਼ੀ ਨਾਲ ਜਹਾਜ਼ ਦੇ ਖੇਤਰ ਨੂੰ ਸਾਫ ਕਰ ਦਿੱਤਾ ਗਿਆ।

ਇਹ ਵੀਡੀਓ ਟਵਿੱਟਰ 'ਤੇ ਇੱਕ ਯੂਜ਼ਰ ਵੱਲੋਂ ਸ਼ੇਅਰ ਕੀਤੀ ਗਈ ਹੈ ਤੇ ਹੁਣ ਤੱਕ ਲੱਖਾਂ ਲੋਕ ਇਸ ਵੀਡੀਓ ਨੂੰ ਵੇਖ ਚੁੱਕੇ ਹਨ।

ਇਹ ਵੀ ਪੜ੍ਹੋ : ਲਾੜਾ-ਲਾੜੀ ਦੇ ਸਾਹਮਣੇ ਹੋਇਆ ਅਜਿਹਾ ਕਾਰਾ, ਮੂੰਹ ਰਹਿ ਗਏ ਅੱਡੇ

ABOUT THE AUTHOR

...view details