ਨਵੀਂ ਦਿੱਲੀ: ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਾਕਿਸਤਾਨ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਲੈ ਕੇ ਕ੍ਰਿਕਟਰ ਤੱਕ ਵੱਲੋਂ ਤਾਲਿਬਾਨ ਦੇ ਖੂਨ-ਖਰਾਬੇ ਨੂੰ ਆਜ਼ਾਦੀ ਦੀ ਲੜਾਈ ਕਰਾਰ ਦਿੱਤਾ ਜਾ ਰਿਹਾ ਹੈ। ਇਸਦੇ ਨਾਲ ਹੀ ਤਾਜ਼ਾ ਮਾਮਲਾ ਕ੍ਰਿਕਟਰ ਸ਼ਾਹਿਦ ਅਫਰੀਦੀ ਨਾਲ ਜੁੜਿਆ ਹੋਇਆ ਹੈ ਜਿਸ ਨੇ ਤਾਲਿਬਾਨ ਦੀ ਪ੍ਰਸ਼ੰਸਾ ਕੀਤੀ ਹੈ।
ਸ਼ਾਹਿਦ ਅਫ਼ਰੀਦੀ ਦਾ ਕਹਿਣਾ ਹੈ ਕਿ ਇਸ ਵਾਰ ਤਾਲਿਬਾਨ ਵੱਖਰਾ ਹੀ ਲੱਗ ਰਿਹਾ ਹੈ। ਉਨ੍ਹਾਂ ਵਿਚ ਕੁਝ ਸਕਾਰਾਤਮਕਤਾ ਰਵੱਈਆ ਵੀ ਹੈ ਦਿਖਾਈ ਦੇ ਰਿਹਾ ਹੈ। ਕਿਉਂਕਿ ਉਹ ਔਰਤਾਂ ਨੂੰ ਕੰਮ ਕਰਨ ਦਾ ਅਧਿਕਾਰ ਦੇ ਰਹੇ ਹਨ। ਸ਼ਾਹਿਦ ਅਫਰੀਦੀ ਦੀ ਨਜ਼ਰ ਵਿਚ ਤਾਲਿਬਾਨ ਦੇ ਆਉਣ ਨਾਲ ਅਫ਼ਗਾਨਿਸਤਾਨ ਵਿੱਚ ਸਭ ਕੁਝ ਠੀਕ ਹੋ ਜਾਵੇਗਾ ਅਤੇ ਕ੍ਰਿਕਟ ਵੀ ਬਹਾਲ ਹੋ ਜਾਵੇਗਾ। ਅਫਰੀਦੀ ਨੇ ਕਰਾਚੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਗੱਲਾਂ ਕਹੀਆਂ।
ਸ਼ਾਹਿਦ ਅਫ਼ਰੀਦੀ ਨੇ ਕਿਹਾ ਕਿ ਤਾਲਿਬਾਨ ਕ੍ਰਿਕਟ ਦਾ ਸਮਰਥਨ ਕਰਦੇ ਹਨ। ਇਸ ਲਈ ਆਉਣ ਵਾਲੇ ਦਿਨਾਂ ਵਿੱਚ ਅਫ਼ਗਾਨਿਸਤਾਨ ਵਿੱਚ ਵੀ ਕ੍ਰਿਕਟ ਦਾ ਰੋਮਾਂਚ ਵੇਖਣ ਨੂੰ ਮਿਲ ਸਕਦਾ ਹੈ। ਅਫ਼ਰੀਦੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕੁਝ ਲੋਕ ਕਹਿ ਰਹੇ ਹਨ ਕਿ ਤਾਲਿਬਾਨ ਹੁਣ ਸ਼ਾਹਿਦ ਅਫ਼ਰੀਦੀ ਨੂੰ ਆਪਣਾ ਪ੍ਰਧਾਨ ਮੰਤਰੀ ਬਣਾ ਸਕਦੇ ਹਨ।
ਦੱਸ ਦੇਈਏ ਕਿ ਪਾਕਿਸਤਾਨ ਤਾਲਿਬਾਨ ਦੇ ਅਫ਼ਗਾਨਿਸਤਾਨ ਉੱਤੇ ਕਬਜ਼ੇ ਨੂੰ ਆਪਣੇ ਲਈ ਫਾਇਦੇਮੰਦ ਮੰਨ ਰਿਹਾ ਹੈ। ਇਸ ਦੇ ਪਿੱਛੇ ਚੀਨ ਦਾ ਪੱਖ ਵੀ ਨਜ਼ਰ ਆ ਰਿਹਾ ਹੈ। ਚੀਨ ਨੇ ਸਾਫ਼ ਕਿਹਾ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਭਾਵ ਚੀਨ ਅਤੇ ਪਾਕਿਸਤਾਨ ਤਾਲਿਬਾਨ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਇਹ ਭਾਰਤ ਲਈ ਚੰਗਾ ਸੰਕੇਤ ਨਹੀਂ ਹੈ। ਤਾਲਿਬਾਨ ਲੜਾਕਿਆਂ ਨੂੰ ਪਾਕਿਸਤਾਨ ਨੇ ਕਸ਼ਮੀਰ ਪ੍ਰਾਪਤ ਕਰਨ ਵਿਚ ਪਾਕਿਸਤਾਨ ਦੀ ਮਦਦ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ:ਦੇਖੋ ਭਾਰਤ ’ਚ ਰਹਿੰਦੇ ਅਫ਼ਗਾਨੀ ਵਿਦਿਆਰਥੀਆਂ ਨੇ ਕੀ ਕੀਤੀ ਮੰਗ