ਸ਼੍ਰੀਨਗਰ:ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਨਿੱਜੀ ਦੌਰੇ 'ਤੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਪਹੁੰਚਣਗੇ। ਉਹ ਹਾਊਸਬੋਟ ਵਿੱਚ ਆਰਾਮ ਕਰਨਗੇ। ਇਸ ਦੌਰਾਨ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਵੀ ਉਨ੍ਹਾਂ ਦੇ ਨਾਲ ਰਹਿਣਗੇ। ਇੱਥੇ ਦਾ ਇਹ ਦੌਰਾ ਬਿਲਕੁਲ ਨਿਜੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੇ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ।
ਮਾਂ ਅਤੇ ਭੈਣ ਵੀ ਨਾਲ ਰਹਿਣਗੇ ਮੌਜੂਦ: ਕਾਂਗਰਸ ਸੂਤਰਾਂ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਲੇਹ ਤੋਂ ਸ਼੍ਰੀਨਗਰ ਪਹੁੰਚਣਗੇ ਅਤੇ ਨਿਜੀਨ ਝੀਲ 'ਚ ਹਾਊਸਬੋਟ 'ਚ ਰੁਕਣਗੇ। ਸੂਤਰਾਂ ਨੇ ਦੱਸਿਆ ਕਿ ਸੋਨੀਆ ਗਾਂਧੀ ਅਤੇ ਰਾਹੁਲ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਵੀ ਉਨ੍ਹਾਂ ਦੇ ਨਾਲ ਹੋਣਗੇ। ਉਹ ਆਪਣੇ ਪਰਿਵਾਰ ਨਾਲ ਇੱਥੇ ਕਿੰਨਾ ਸਮਾਂ ਰਹਿਣਗੇ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਰਾਹੁਲ ਗਾਂਧੀ ਦਾ ਹਾਲ ਹੀ ਦੇ ਸਮੇਂ 'ਚ ਇਹ ਦੂਜਾ ਸ਼੍ਰੀਨਗਰ ਦੌਰਾ ਹੈ। ਇਸ ਤੋਂ ਪਹਿਲਾਂ ਉਹ ਭਾਰਤ ਜੋੜੋ ਯਾਤਰਾ ਦੌਰਾਨ ਸ੍ਰੀਨਗਰ ਗਏ ਸਨ ਅਤੇ ਸ੍ਰੀਨਗਰ ਵਿੱਚ ਲਾਲਚੌਕ ਅਤੇ ਕਾਂਗਰਸ ਦਫ਼ਤਰ ਵਿੱਚ ਕੌਮੀ ਝੰਡਾ ਲਹਿਰਾਇਆ ਸੀ।