ਪੰਜਾਬ

punjab

ETV Bharat / bharat

PM ਮੋਦੀ 5 ਨਵੰਬਰ ਨੂੰ ਆ ਸਕਦੇ ਨੇ ਪੰਜਾਬ, ਇਸ ਡੇਰਾ ਮੁਖੀ ਨਾਲ ਕਰ ਸਕਦੇ ਮੁਲਾਕਾਤ !

ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਹਿਮਾਚਲ ਦੌਰੇ 'ਤੇ ਆਉਣਗੇ। ਇਸ ਲਈ ਸੂਤਰਾਂ ਦਾ ਕਹਿਣਾ ਕਿ ਇਸ ਦੌਰਾਨ ਉਹ ਪੰਜਾਬ ਰੁਕ ਕੇ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਕਰ ਸਕਦੇ ਹਨ।

PM ਮੋਦੀ 5 ਨਵੰਬਰ ਨੂੰ ਆ ਸਕਦੇ ਨੇ ਪੰਜਾਬ
PM ਮੋਦੀ 5 ਨਵੰਬਰ ਨੂੰ ਆ ਸਕਦੇ ਨੇ ਪੰਜਾਬ

By

Published : Nov 2, 2022, 7:16 PM IST

ਚੰਡੀਗੜ੍ਹ:ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨਵੰਬਰ ਨੂੰ ਪੰਜਾਬ ਆ ਸਕਦੇ ਹਨ। ਇਸ ਸਬੰਧੀ ਸੂਤਰਾਂ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਹਿਮਾਚਲ ਪ੍ਰਦੇਸ਼ ਦੇ ਚੌਣ ਦੌਰੇ ਨੂੰ ਲੈਕੇ ਪ੍ਰਧਾਨ ਮੰਤਰੀ ਮੋਦੀ ਪੰਜਾਬ ਰੁਕ ਸਕਦੇ ਹਨ।

ਦੱਸਿਆ ਜਾ ਰਿਹਾ ਹੈ ਕਿ 5 ਨਵੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਚੋਣ ਰੈਲੀ ਹਿਮਾਚਲ ਸੂਬੇ 'ਚ ਹੈ, ਜਿਸ ਕਾਰਨ ਉਹ ਹਿਮਾਚਲ ਜਾਣ ਤੋਂ ਪਹਿਲਾਂ ਪੰਜਾਬ ਰੁਕ ਸਕਦੇ ਹਨ। ਇਸ ਦੇ ਨਾਲ ਹੀ ਸੂਤਰਾਂ ਤੋਂ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਰੈਲੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਪੀਐਮ ਮੋਦੀ ਡੇਰਾ ਬਿਆਸ ਜਾ ਸਕਦੇ ਹਨ।

ਇਸ ਸਬੰਧੀ ਸੂਤਰਾਂ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਮੋਦੀ ਜਲੰਧਰ ਦੇ ਆਦਮਪੁਰ ਏਅਰਬੇਸ 'ਤੇ ਉਤਰ ਕੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹਿਮਾਚਲ ਦੇ ਸੁੰਦਰਨਗਰ, ਮੰਡੀ ਅਤੇ ਸੋਲਨ 'ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਹਾਲਾਂਕਿ ਪੀਐਮ ਮੋਦੀ ਦੀ ਇਸ ਮੁਲਾਕਾਤ ਨੂੰ ਹਿਮਾਚਲ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਦਾ ਬੀਬੀ ਜਗੀਰ ਕੌਰ ਖ਼ਿਲਾਫ਼ ਸਖ਼ਤ ਐਕਸ਼ਨ, ਜਗੀਰ ਕੌਰ ਨੂੰ ਪਾਰਟੀ ਤੋਂ ਕੀਤਾ ਮੁਅੱਤਲ !

ABOUT THE AUTHOR

...view details