ਪੰਜਾਬ

punjab

ਪੀਐਮ ਮੋਦੀ ਦੇ ਤੰਜ ਦਾ ਰਾਹੁਲ ਨੇ ਦਿੱਤਾ ਜਵਾਬ, ਕਿਹਾ- ਪ੍ਰਧਾਨ ਮੰਤਰੀ ਜੋ ਵੀ ਕਹਿਣ, ਅਸੀਂ 'INDIA' ਹਾਂ...

By

Published : Jul 25, 2023, 4:53 PM IST

ਮਾਨਸੂਨ ਸੈਸ਼ਨ ਇਜਲਾਸ ਦੌਰਾਨ ਮਣੀਪੁਰ ਮਾਮਲੇ ਉੱਤੇ ਵਿਰੋਧੀ ਧਿਰ ਨੇ ਭਾਜਪਾ ਨੂੰ ਘੇਰਿਆ ਤਾਂ ਪੀਐੱਮ ਮੋਦੀ ਨੇ ਵਿਰੋਧੀ ਧਿਰ ਦੇ INDIA ਗਠਜੋੜ ਦੀ ਤੁਲਨਾ ਈਸਟ ਇੰਡੀਆ ਕੰਪਨੀ ਨਾਲ ਕੀਤੀ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਪੀਐੱਮ ਨੂੰ ਜਵਾਬ ਦਿੱਤਾ।

PM Modi compared the INDIA alliance of the opposition with the East India Company
ਪੀਐੱਮ ਮੋਦੀ ਨੇ ਵਿਰੋਧ ਧਿਰ ਦੇ INDIA ਗਠਬੰਧਨ ਦੀ ਈਸਟ ਇੰਡੀਆ ਕੰਪਨੀ ਨਾਲ ਕੀਤਾ ਤੁਲਨਾ, ਰਾਹੁਲ ਗਾਂਧੀ ਨੇ ਦਿੱਤਾ ਜਵਾਹਬ

ਚੰਡੀਗੜ੍ਹ: ਲੋਕ ਸਭਾ ਦਾ ਮਾਨਸੂਨ ਇਜਲਾਸ ਮਣੀਪੁਰ ਮਾਮਲੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਗਰਮਾਇਆ ਹੋਇਆ ਹੈ ਅਤੇ ਅੱਜ ਵੀ ਸਦਨ ਵਿੱਚ ਵਿਰੋਧੀ ਧਿਰਾਂ ਦੇ ਗਠਜੋੜ ਨੇ ਭਾਜਪਾ ਨੂੰ ਮਣੀਪੁਰ ਮਾਮਲੇ ਉੱਤੇ ਘੇਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਰੋਧੀ ਧਿਰ ਦੇ ਗਠਜੋੜ ਇੰਡੀਆ ਦੀ ਤੁਲਨਾ ਈਸਟ ਇੰਡੀਆ ਕੰਪਨੀ ਦੇ ਨਾਲ ਕਰ ਦਿੱਤੀ।

ਰਾਹੁਲ ਗਾਂਧੀ ਨੇ ਦਿੱਤਾ ਜਵਾਬ: ਪੀਐੱਮ ਮੋਦੀ ਦੀ ਇਸ ਟਿੱਪਣੀ ਤੋਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਜਵਾਬ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ,' ਮੋਦੀ ਜੀ ਜੋ ਚਾਹੋ ਸਾਨੂੰ ਬੁਲਾਓ। ਅਸੀਂ ਭਾਰਤ ਹਾਂ। ਅਸੀਂ ਮਣੀਪੁਰ ਨੂੰ ਠੀਕ ਕਰਨ ਵਿੱਚ ਮਦਦ ਕਰਾਂਗੇ ਅਤੇ ਹਰ ਔਰਤ ਅਤੇ ਬੱਚੇ ਦੇ ਹੰਝੂ ਪੂੰਝਾਂਗੇ। ਅਸੀਂ ਮਨੀਪੁਰ ਵਿੱਚ ਭਾਰਤ ਦੇ ਵਿਚਾਰ ਦਾ ਪੁਨਰ ਨਿਰਮਾਣ ਕਰਾਂਗੇ,'। ਦੱਸ ਦਈਏ ਵਿਰੋਧੀ ਗਠਜੋੜ ਕੇਂਦਰ ਖਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਵਿੱਚ ਹੈ। INDIA ਗਠਜੋੜ ਵੱਲੋਂ ਅੱਜ ਕੀਤੀ ਗਈ ਬੈਠਕ 'ਚ ਸਾਰੀਆਂ ਪਾਰਟੀਆਂ ਨੇ ਸਹਿਮਤੀ ਜਤਾਈ ਪਰ ਟੀਐਮਸੀ ਨੇ ਆਪਣੀ ਰਾਏ ਜ਼ਾਹਰ ਕਰਨ ਲਈ 24 ਘੰਟੇ ਦਾ ਸਮਾਂ ਮੰਗਿਆ ਹੈ। ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਲਈ 50 ਸੰਸਦ ਮੈਂਬਰਾਂ ਦੀ ਲੋੜ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਲੋਕ ਸਭਾ 'ਚ ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਅਤੇ ਮਨੀਸ਼ ਤਿਵਾੜੀ ਨੂੰ ਇਸ ਦੀ ਰੂਪਰੇਖਾ ਤਿਆਰ ਕਰਨ ਅਤੇ ਸੰਸਦ ਮੈਂਬਰਾਂ ਦੇ ਦਸਤਖਤ ਇਕੱਠੇ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਕਾਂਗਰਸ ਪ੍ਰਧਾਨ ਦੀ ਪ੍ਰਤੀਕਿਰਿਆ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ਅੱਜ ਮਣੀਪੁਰ ਸੜ ਰਿਹਾ ਹੈ। ਅਸੀਂ ਮਨੀਪੁਰ ਦੀ ਗੱਲ ਕਰ ਰਹੇ ਹਾਂ ਅਤੇ ਪ੍ਰਧਾਨ ਮੰਤਰੀ ਪੂਰਬੀ ਭਾਰਤ ਦੀ ਗੱਲ ਕਰ ਰਹੇ ਹਨ। PM ਮੋਦੀ ਸਦਨ 'ਚ ਕਿਉਂ ਨਹੀਂ ਬੋਲਦੇ? ਖੜਗੇ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਚਰਚਾ ਲਈ ਤਿਆਰ ਹੈ ਤਾਂ 267 'ਤੇ ਚਰਚਾ ਕਿਉਂ ਨਹੀਂ ਕਰ ਰਹੀ। ਦੱਸ ਦਈਏ ਦੇਸ਼ ਦੀਆਂ ਸਾਰੀਆਂ ਵਿਰੋਧੀ ਧਿਰਾਂ ਮਣੀਪੁਰ ਮੁੱਦੇ ਉੱਤੇ ਭਾਜਪਾ ਨੂੰ ਘੇਰ ਰਹੀਆਂ ਨੇ ਅਤੇ ਕਹਿ ਰਹੀਆਂ ਨੇ ਕਿ ਜਿੱਥੇ ਵੀ ਭਾਜਪਾ ਸ਼ਾਸਿਤ ਸੂਬੇ ਹਨ ਉੱਥੇ ਔਰਤਾਂ ਦੀ ਇੱਜ਼ਤ ਬੇਪੱਤ ਹੋ ਰਹੀ ਹੈ।

ABOUT THE AUTHOR

...view details