ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਆਪਣੀ ਤਿੰਨ ਦਿਨੀ ਅਮਰੀਕੀ ਯਾਤਰਾ ਲਈ ਵਾਸ਼ਿੰਗਟਨ (WASHINGTON) ਪਹੁੰਚ ਗਏ ਹਨ। ਪੀਐਮ ਮੋਦੀ ਦੇ ਆਗਮਨ 'ਤੇ, ਵਾਸ਼ਿੰਗਟਨ ਡੀਸੀ ਵਿੱਚ ਸੰਯੁਕਤ ਬੇਸ ਐਂਡਰੂਜ਼ ਵਿਖੇ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਬ੍ਰਿਗੇਡੀਅਰ ਅਨੂਪ ਸਿੰਘਲ, ਏਅਰ ਕਮੋਡੋਰ ਅੰਜਨ ਭਦਰਾ ਅਤੇ ਜਲ ਸੈਨਾ ਅਤਾਸ਼ੇ ਕੋਮੋਡੋਰ ਨਿਰਭਯਾ ਬਾਪਨਾ ਸਣੇ ਅਮਰੀਕਾ 'ਚ ਭਾਰਤੀ ਰਾਜਦੂਤ ਤਰਣਜੀਤ ਸਿੰਘ ਸੰਧੂ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ।
ਭਾਰਤੀ ਨੇਤਾ ਦੇ ਸਵਾਗਤ ਲਈ ਭਾਰਤੀ ਭਾਈਚਾਰੇ ਦੇ 100 ਤੋਂ ਵੱਧ ਲੋਕ ਏਅਰਪੋਰਟ 'ਤੇ ਇਕੱਠੇ ਹੋਏ। ਜਿਵੇਂ ਹੀ ਪੀਐਮ ਮੋਦੀ ਦਾ ਜਹਾਜ਼ ਵਾਸ਼ਿੰਗਟਨ ਵਿੱਚ ਉਤਰਿਆ, ਭਾਰਤੀ ਪ੍ਰਵਾਸੀਆਂ ਦੇ ਉਤਸ਼ਾਹੀ ਮੈਂਬਰਾਂ ਨੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ। ਮੀਂਹ ਦੇ ਬਾਵਜੂਦ, ਪ੍ਰਵਾਸੀ ਭਾਰਤੀ ਪੀਐਮ ਮੋਦੀ ਦੇ ਆਉਣ ਦੀ ਸਬਰ ਨਾਲ ਉਡੀਕ ਕਰ ਰਹੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਕਾਰ ਤੋਂ ਬਾਹਰ ਨਿਕਲੇ ਅਤੇ ਉਨ੍ਹਾਂ ਨਾਲ ਹੱਥ ਮਿਲਾਇਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਦੱਸਣਯੋਗ ਹੈ ਕਿ ਆਪਣੀ ਯਾਤਰਾ ਦੇ ਦੌਰਾਨ, ਪੀਐਮ ਮੋਦੀ ਸੰਯੁਕਤ ਰਾਸ਼ਟਰ ਮਹਾਸਭਾ (United Nations General Assembly) ਨੂੰ ਸੰਬੋਧਤ ਕਰਨਗੇ ਅਤੇ ਕਵਾਡ ਲੀਡਰਸ ਸੰਮੇਲਨ ਵਿੱਚ ਹਿੱਸਾ ਲੈਣ ਦੇ ਨਾਲ- ਨਾਲ ਵ੍ਹਾਈਟ ਹਾਊਸ (white house)ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ (US President Joe Biden) ਦੇ ਨਾਲ ਦੋਪੱਖੀ ਮੀਟਿੰਗ ਕਰਨਗੇ।