ਭੁਵਨੇਸ਼ਵਰ: ਆਸਕਰ ਦੌੜ 'ਚ ਸ਼ਾਮਲ ਹੋਣ ਤੋਂ ਬਾਅਦ ਓਡੀਆ ਦੀ ਫਿਲਮ' ‘ਕਲੀਰ ਅਤੀਤ’ 28ਵੇਂ ਪ੍ਰਾਗ ਇੰਟਰਨੈਸ਼ਨਲ ਫਿਲਮ ਫੈਸਟੀਵਲ' 'ਚ ਹਿੱਸਾ ਲਵੇਗੀ।
ਓਡੀਆ ਫਿਲਮ 'ਕਲੀਰ ਅਤੀਤ' ਨੂੰ ਪ੍ਰਾਗ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਦਿੱਤਾ ਗਿਆ ਸਦਾ ਨੀਲ ਮਾਧਬ ਪਾਂਡਾ ਦੁਆਰਾ ਨਿਰਦੇਸ਼ਤ‘ਕਲੀਰ ਅਤੀਤ’ ਨੂੰ ਪ੍ਰਾਗ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਲਈ ਸੱਦਾ ਦਿੱਤਾ ਗਿਆ ਹੈ। ਫਿਲਮ ਫੈਸਟੀਵਲ 29 ਅਪ੍ਰੈਲ ਤੋਂ 7 ਮਈ ਤੱਕ ਪ੍ਰਾਗ ਵਿੱਚ ਆਯੋਜਿਤ ਕੀਤੀ ਜਾਵੇਗੀ। ਦੱਸ ਦਈਏ ਕਿ ਇਹ ਲੰਬੇ ਸਮੇਂ ਤੱਕ ਚੱਲਣ ਵਾਲਾ ਅਤੇ ਸੱਭ ਤੋਂ ਵੱਡਾ ਫੀਚਰ ਫਿਲਮ ਫੈਸਟੀਵਲ ਹੈ।
ਫਿਲਮ 'ਕਲੀਰ ਅਤੀਤ' ਮੌਸਮੀ ਤਬਦੀਲੀ ਅਤੇ ਇਸ ਦੇ ਨਤੀਜਿਆਂ 'ਤੇ ਅਧਾਰਤ ਹੈ। ਇਸ ਤੋਂ ਪਹਿਲਾਂ ਫਿਲਮ ਨੂੰ ਗੋਆ ਵਿੱਚ 51ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਆਈਐਫਐਫਆਈ) ਵਿੱਚ ਪ੍ਰਦਰਸ਼ਤ ਕੀਤਾ ਗਿਆ ਸੀ। ਜਦੋਂ ਇਸ ਫਿਲਮ ਨੂੰ ਆਸਕਰ ਦੌੜ ਵਿੱਚ ਸ਼ਾਮਲ ਕੀਤਾ ਗਿਆ ਸੀ, ਤਦ ਨੀਲ ਮਾਧਬ ਪਾਂਡਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ।
ਇਹ ਵੀ ਪੜ੍ਹੋ :ਕਰੌਲੀ 'ਚ ਅੱਜ ਕਿਸਾਨ ਸਭਾ ਦਾ ਆਯੋਜਨ, ਰਾਕੇਸ਼ ਟਿਕੈਤ ਕਰਨਗੇ ਸ਼ਿਰਕਤ