ਨਵੀਂ ਦਿੱਲੀ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਅਤੇ ਕਸ਼ਮੀਰ ਦੀ ਕਾਊਂਟਰ ਇੰਟੈਲੀਜੈਂਸ (ਸੀਆਈਕੇ) ਨੇ ਦਹਿਸ਼ਤੀ ਸਬੰਧਾਂ ਅਤੇ ਦਹਿਸ਼ਤੀ ਫੰਡਿੰਗ ਦੇ ਮਾਮਲਿਆਂ ਦੇ ਸਬੰਧ ਵਿੱਚ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਛਾਪੇਮਾਰੀ ਸ਼ੁੱਕਰਵਾਰ ਸਵੇਰੇ ਸ਼ੁਰੂ ਹੋਈ। ਇਸ ਮਾਮਲੇ ਵਿੱਚ ਹੋਰ ਵੇਰਵਿਆਂ ਦੀ ਉਡੀਕ ਹੈ।
ਦੱਸ ਦਈਏ ਕਿ 1 ਅਗਸਤ ਨੂੰ ਐਨਆਈਏ ਨੇ ਇਨ੍ਹਾਂ ਹੀ ਮਾਮਲਿਆਂ ਵਿੱਚ ਇਸ ਇਲਾਕੇ ਵਿੱਚ ਛਾਪੇਮਾਰੀ ਕੀਤੀ ਸੀ। ਇਸ ਤੋਂ ਪਹਿਲਾਂ ਜੂਨ 'ਚ ਵੀ ਏਜੰਸੀ ਨੇ ਅੱਤਵਾਦ ਨਾਲ ਸਬੰਧਤ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਜੰਮੂ-ਕਸ਼ਮੀਰ ਦੇ ਚਾਰ ਜ਼ਿਲਿਆਂ 'ਚ ਅੱਧੀ ਦਰਜਨ ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਦੋ ਮਾਮਲਿਆਂ ਵਿੱਚੋਂ, ਇੱਕ ਐਨਆਈਏ ਦੀ ਦਿੱਲੀ ਸ਼ਾਖਾ ਦੁਆਰਾ 2021 ਵਿੱਚ ਦਰਜ ਕੀਤਾ ਗਿਆ ਸੀ, ਅਤੇ ਦੂਜਾ ਅੱਤਵਾਦ ਵਿਰੋਧੀ ਏਜੰਸੀ ਦੀ ਜੰਮੂ ਸ਼ਾਖਾ ਦੁਆਰਾ 2022 ਵਿੱਚ ਦਰਜ ਕੀਤਾ ਗਿਆ ਸੀ।