ਚੰਡੀਗੜ੍ਹ :ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋਣ ਪਿੱਛੋਂ ਪੰਜਾਬ ਕਾਂਗਰਸ ਇਕਾਈ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਦਿਲੀ ਹਾਈਕਮਾਨ ਨਾਲ ਮੁਲਾਕਾਤ ਕਰ ਰਹੇ ਹਨ। ਪਿਛਲੇ ਦਿਨੀਂ ਨਵਜੋਤ ਸਿੱਧੂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲੇ। ਨਵਜੋਤ ਸਿੱਧੂ ਮੁਲਾਕਾਤ ਕਰਨ ਦੇ ਲਈ ਅੱਜ ਦਿੱਲੀ ਪਹੁੰਚੇ ਸਨ। ਇਸ ਮੁਲਾਕਾਤ ਮਗਰੋਂ ਸਿਆਸੀ ਗਲਿਆਰਿਆਂ ਵਿੱਚ ਚਰਚਾ ਕਾਫੀ ਤੇਜ਼ ਹੋ ਗਈ ਹੈ। ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ਉਪਰ ਇਸ ਮੀਟਿੰਗ ਨੂੰ ਲੈ ਕੇ ਤਸਵੀਰ ਸਾਂਝੀ ਕੀਤੀ। ਤਾਂ, ਉਥੇ ਹੀ ਅੱਜ ਵੀ ਇਹ ਮੁਲਾਕਾਤਾਂ ਦਾ ਦੌਰ ਜਾਰੀ ਹੈ।
ਕੇਸੀ ਵੇਨੂਗੋਪਾਲ ਨਾਲ ਮੁਲਾਕਾਤ :ਉਸਤੋਂ ਬਾਅਦ ਹੁਣ ਕੇਸੀ ਵੇਨੂਗੋਪਾਲ ਨਾਲ ਇਕ ਹੋਰ ਤਸਵੀਰ ਸਾਹਮਣੇ ਆਈ ਹੈ। ਜਿਸਨੇ ਸਿਆਸੀ ਗਲਿਆਰਿਆਂ ਚ ਚਰਚਾ ਛੇੜ ਦਿੱਤੀ ਹੈ। ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਇਕ ਬੁੱਧੀਮਾਨ ਇਨਸਾਨ ਨੂੰ ਮਹੀਨਿਆਂ ਬਾਅਦ ਮਿਲਿਆ ਹਾਂ। ਇਹ ਕਿਸੇ ਯੋਗ ਤੋਂ ਘਟ ਨਹੀਂ। ਇਹ ਸੰਗਠਨ ਦੀ ਤਾਕਤ ਦਾ ਥੰਮ, ਪਾਰਟੀ ਲਈ ਬੁੱਧੀਮਾਨ ਕੌਂਸਲ ਕੇਸੀ ਵੇਣੂਗੋਪਾਲ ਹੈ। ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਸਿੱਧੂ ਨੇ ਇਹ ਸ਼ਬਦ ਸਾਂਝੇ ਕੀਤੇ।
ਮਲਿਕਾਰਜੁਨ ਖੜਗੇ ਨਾਲ ਮੁਲਾਕਾਤ: ਨਵਜੋਤ ਸਿੰਘ ਸਿੱਧੂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕਰਨ ਪਹੁੰਚੇ, ਜਿੱਥੇ ਜੈਰਾਮ ਰਮੇਸ਼ ਵੀ ਮੌਜੂਦ ਸਨ। ਸਿੱਧੂ ਨੇ ਖੁਦ ਤਸਵੀਰਾਂ ਟਵੀਟਰ ‘ਤੇ ਸਾਂਝੀਆਂ ਕੀਤੀਆਂ ਹਨ । ਮੱਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਬੈਠਕ ਤੋਂ ਬਾਅਦ ਟਵੀਟ ਕੀਤਾ ਅਤੇ ਖੜਗੇ ਨੂੰ ਪਛੜੇ ਲੋਕਾਂ ਦਾ ਚੈਂਪੀਅਨ ਦੱਸਿਆ।
ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ:ਜ਼ਿਕਰਯੋਗ ਹੈ ਕਿ ਬੀਤੇ ਦਿਨ ਨਵਜੋਤ ਸਿੰਘ ਸਿੱਧੂ ਦਿੱਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਇਹ ਪਹਿਲੀ ਮੁਲਾਕਾਤ ਸੀ। ਇਸ ਤੋਂ ਪਹਿਲਾਂ ਸਿੱਧੂ ਨੇ ਰਾਹੁਲ ਗਾਂਧੀ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਸੀ। ਫਿਰ ਉਨ੍ਹਾਂ ਦੀ ਰਸਮੀ ਮੁਲਾਕਾਤ ਹੋਈ ਹੈ ਅਤੇ ਇਹ ਮੁਲਾਕਾਤ ਪ੍ਰਿਅੰਕਾ ਗਾਂਧੀ ਦੇ ਘਰ ਹੋਈ।