ਪੰਜਾਬ

punjab

ETV Bharat / bharat

ਕਿਸਾਨਾਂ ਦੇ ਜਜ਼ਬੇ ਨਾਲ ਕੇਂਦਰ ਸਰਕਾਰ 'ਚ ਹਿੱਲਜੁਲ - Movements in the central government

ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਜਜ਼ਬੇ ਨਾਲ ਕੇਂਦਰ ਸਰਕਾਰ 'ਚ ਹਿੱਲਜੁਲ ਸ਼ੁਰੂ ਹੋ ਗਈ ਹੈ। ਕਿਸਾਨਾਂ ਦੇ ਨਾਲ 2 ਮੀਟਿੰਗਾਂ ਬੇਸਿੱਟਾ ਰਹਿਣ ਤੋਂ ਬਾਅਦ ਹੁਣ ਮੋਦੀ ਸ਼ਾਹ ਤੇ ਤੋਮਰ ਮੋਦੀ ਦੀ ਰਿਹਾਇਸ਼ 'ਚ ਬੈਠਕ ਹੋਈ।

ਕਿਸਾਨਾਂ ਦੇ ਜ਼ਜਬੇ ਨਾਲ ਕੇਂਦਰ ਸਰਕਾਰ 'ਚ ਹਿੱਲਜੁਲ
ਕਿਸਾਨਾਂ ਦੇ ਜ਼ਜਬੇ ਨਾਲ ਕੇਂਦਰ ਸਰਕਾਰ 'ਚ ਹਿੱਲਜੁਲ

By

Published : Dec 5, 2020, 2:05 PM IST

Updated : Dec 5, 2020, 2:15 PM IST

ਨਵੀਂ ਦਿੱਲੀ: ਕਿਸਾਨਾਂ ਨਾਲ 4 ਮੀਟਿੰਗਾਂ ਬੇਨਤੀਜਾ ਰਹਿਣ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ 'ਚ ਕਿਸਾਨ ਦੀ ਮੀਟਿੰਗ ਤੋਂ ਪਹਿਲਾਂ ਬੈਠਕ ਕੀਤੀ ਗਈ।

ਕਿਸਾਨਾਂ ਨੇ ਹਿਲਾਈ ਕੇਂਦਰ ਸਰਕਾਰ

ਕਿਸਾਨਾਂ ਦੇ ਦ੍ਰਿੜ ਇਰਾਦਿਆਂ ਨੇ ਮੋਦੀ ਤੇ ਉਨ੍ਹਾਂ ਦੇ ਮੰਤਰੀਆਂ ਨੂੰ ਹਿਲਾ ਦਿੱਤਾ ਹੈ। ਇਹ ਮੀਟਿੰਗ ਕਿਸਾਨਾਂ ਨਾਲ 5ਵੀਂ ਮੀਟਿੰਗ ਤੋਂ ਪਹਿਲਾਂ ਕੀਤੀ ਗਈ ਹੈ। ਦੱਸ ਦਈਏ ਕਿ ਦਿੱਲੀ ਕੂਚ ਤੋਂ ਪਹਿਲਾਂ ਵੀ 3 ਬੈਠਕਾਂ ਬੇਸਿੱਟਾ ਰਹੀ ਸੀ। ਕੇਂਦਰ ਸਰਕਾਰ ਹੁਣ ਇਹ ਕੋਸ਼ਿਸ਼ਾਂ 'ਚ ਹੈ ਕਿ ਕਿਸਾਨੀ ਅੰਦੋਲਨ ਨੂੰ ਖ਼ਤਮ ਕੀਤਾ ਜਾ ਸਕੇ। ਮਿਲੀ ਜਾਣਕਾਰੀ ਮੁਤਾਬਕ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਬੈਠਕ ਵਿੱਚ ਮੌਜੂਦ ਰਹੇ।

ਕਿਸਾਨਾਂ ਦੀ ਸਮੱਸਿਆ ਦੇ ਹੱਲ

ਕਿਸਾਨ ਆਪਣੀ ਗੱਲ ਤੋਂ ਟਸ ਤੋਂ ਮਸ ਨਹੀਂ ਹੋ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਬਿੱਲਾਂ 'ਚ ਬਹੁਤ ਕਮੀਆਂ ਹਨ ਤੇ ਇਨ੍ਹਾਂ 'ਚ ਸੋਧ ਨਹੀਂ ਹੋ ਸਕਦੈ। ਬੈਠਕ 'ਚ ਕਿਸਾਨਾਂ ਦੀ ਸਮੱਸਿਆ ਦੇ ਹੱਲ਼ ਕਰਨ ਦੀ ਗੱਲ਼ ਕੀਤੀ ਗਈ ਹੈ।

Last Updated : Dec 5, 2020, 2:15 PM IST

ABOUT THE AUTHOR

...view details