ਪੰਜਾਬ

punjab

ETV Bharat / bharat

ਮਿਸ਼ਨ ਬੰਗਾਲ: ਭਾਜਪਾ ਨੇ ਰੱਖਿਆ 'ਫਾਰਮੂਲਾ 23 'ਤੋਂ 200 ਸੀਟਾਂ ਜਿੱਤਣ ਦਾ ਟੀਚਾ, ਜਾਣੋ ਕੀ ਹੈ ਪਲਾਨ - goals

ਭਾਰਤੀ ਜਨਤਾ ਪਾਰਟੀ ਲਈ ਬਿਹਾਰ ਦੀ ਲੜਾਈ ਜਿੱਤਣ ਤੋਂ ਬਾਅਦ ਹੁਣ ਪੱਛਮੀ ਬੰਗਾਲ ਦੀ ਵਾਰੀ ਹੈ। ਦਰੋਮਦਾਰ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਹਨ। ਸ਼ਾਹ ਨੇ 2021 ਦੀ ਲੜਾਈ ਨੂੰ ਜਿੱਤਣ ਲਈ ਇੱਕ ਗੇਮ ਪਲਾਨ ਵੀ ਤਿਆਰ ਕੀਤਾ ਹੈ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਅਤੇ ਇਸਦੀ ਨੇਤਾ ਮਮਤਾ ਬੈਨਰਜੀ ਵਿਰੁੱਧ ਬੰਗਾਲ ਦੇ ਮਿਸ਼ਨ 200 ਦੇ ਟੀਚੇ ਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰੇਗੀ।

ਤਸਵੀਰ
ਤਸਵੀਰ

By

Published : Nov 19, 2020, 1:00 PM IST

ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੂਬੇ ਦੀ ਇਕਾਈ ਦੇ ਸਾਹਮਣੇ ਬੰਗਾਲ ਲਈ ਮਿਸ਼ਨ 200 ਦਾ ਟੀਚਾ ਰੱਖਿਆ ਹੈ। ਵਿਧਾਨ ਸਭਾ ਦੀਆਂ 294 ਸੀਟਾਂ 'ਚੋਂ 200 ਸੀਟਾਂ ਜਿੱਤਣ ਦਾ ਟੀਚਾ ਕਾਫ਼ੀ ਵੱਡਾ ਹੈ, ਪਰ ਇਸ ਲਈ ਸ਼ਾਹ ਨੇ ‘ਫਾਰਮੂਲਾ 23’ ਤਿਆਰ ਕੀਤਾ ਹੈ। ਸਾਲ 2014 'ਚ, ਜਿਵੇਂ ਸ਼ਾਹ ਨੇ ਲੋਕ ਸਭਾ ਚੋਣਾਂ ਜਿੱਤਣ ਲਈ ਗੇਮ ਪਲਾਨ ਤਿਆਰ ਕੀਤੀ ਸੀ, ਇਸੇ ਤਰ੍ਹਾਂ ਬੰਗਾਲ ਦੇ ਮੈਦਾਨ ਨੂੰ ਜਿੱਤਣ ਲਈ ਮਿਸ਼ਨ 200 ਲਈ ਫਾਰਮੂਲਾ 23 ਤਿਆਰ ਕੀਤਾ ਗਿਆ ਸੀ। ਆਓ ਜਾਣਦੇ ਹਾਂ ਇਹ ਫਾਰਮੂਲਾ 23 ਕੀ ਹੈ-

ਪਾਰਟੀ ਵਰਕਰ ਵਧਾਉਣ 'ਤੇ ਧਿਆਨ ਕੇਂਦਰਿਤ

ਪਾਰਟੀ ਦਾ ਧਿਆਨ ਵਰਕਰਾਂ ਦੀ ਗਿਣਤੀ ਵਧਾਉਣ ਵੱਲ ਰਹੇਗਾ। ਵਰਕਰ ਘਰ-ਘਰ ਜਾ ਕੇ ਨਮੋ ਐਪ ਨੂੰ ਡਾਉਨਲੋਡ ਕਰਨ ਲਈ ਲੋਕਾਂ ਨੂੰ ਉਤਸ਼ਾਹਤ ਕਰਨਗੇ। ਲੋਕਾਂ ਨੂੰ ਸਮੇਂ ਸਮੇਂ 'ਤੇ ਐਪ ਦੀ ਸਹਾਇਤਾ ਨਾਲ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਕੇਂਦਰ ਸਰਕਾਰ ਰਾਜਾਂ ਲਈ ਅਸਲ ਵਿੱਚ ਕੀ ਕਰ ਰਹੀ ਹੈ ਬਾਰੇ ਜਾਣਕਾਰੀ ਦਿੱਤੀ ਜਾਂਦੀ ਰਹੇਗੀ। ਡਵੀਜ਼ਨ ਪੱਧਰ 'ਤੇ ਬੂਥਾਂ ਨੂੰ ਇਸ ਦੇ ਤਹਿਤ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।

ਏ, ਬੀ ਅਤੇ ਸੀ, ਡੀ ਸ਼੍ਰੇਣੀ ਜਿਸ ਵਿੱਚ ਡੀ ਸ਼੍ਰੇਣੀ 'ਤੇ ਸਭ ਤੋਂ ਵੱਧ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਇਸ ਵਿੱਚ, ਵਰਕਰਾਂ ਨੂੰ ਟੀਚੇ ਦੇ ਕੇ ਕੰਮ ਕਰਨ ਲਈ ਰੱਖਿਆ ਜਾਂਦਾ ਹੈ। ਪਾਰਟੀ ਦੇ ਅਧਿਕਾਰੀਆਂ ਨੂੰ ਸੀ ਸ਼੍ਰੇਣੀ ਦੇ ਬੂਥਾਂ 'ਤੇ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਸੀ ਸ਼੍ਰੇਣੀ ਦੇ ਬੂਥਾਂ ਨੂੰ ਏ ਸ਼੍ਰੇਣੀ ਵਿੱਚ ਤਬਦੀਲ ਕਰਨ ਦਾ ਟੀਚਾ ਦਿੱਤਾ ਜਾਂਦਾ ਹੈ।

ਬੂਥ ਅਫ਼ਸਰਾਂ ਦੀ ਗਿਣਤੀ ਹੈੱਡਕੁਆਰਟਰ ਵਿਖੇ ਹੋਵੇਗੀ

ਸਾਰੇ ਬੂਥ ਅਧਿਕਾਰੀਆਂ ਦੀ ਗਿਣਤੀ ਭਾਜਪਾ ਹੈੱਡਕੁਆਰਟਰ ਵਿਖੇ ਅਪਡੇਟ ਕੀਤੀ ਜਾਂਦੀ ਹੈ ਅਤੇ ਹੈੱਡ ਕੁਆਟਰ ਸਮੇਂ-ਸਮੇਂ 'ਤੇ ਉਨ੍ਹਾਂ ਤੋਂ ਰਿਪੋਰਟਾਂ ਲੈਂਦੇ ਰਹਿੰਦੇ ਹਨ। ਹਰ ਬੂਥ 'ਤੇ ਇੱਕ ਜਾਂ ਦੋ ਮੈਂਬਰ ਪੂਰੀ ਤਰ੍ਹਾਂ ਸਮਰਪਿਤ ਹੁੰਦੇ ਹਨ।

ਇਨ੍ਹਾਂ ਨੂੰ ਆਪਣੇ ਬੂਥ 'ਤੇ ਘੱਟੋ ਘੱਟ 6 ਪ੍ਰੋਗਰਾਮਾਂ ਦਾ ਆਯੋਜਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਨੂੰ ਲੋਕਾਂ ਨਾਲ ਸੁਣਨ ਸਬੰਧਿਤ ਪ੍ਰੋਗਰਾਮ ਆਯੋਜਿਤ ਕਰਨਾ ਹੁੰਦਾ ਹੈ। ਨਾਲ ਹੀ, ਭਾਰਤੀ ਜਨਤਾ ਪਾਰਟੀ ਦੇ ਹਰ ਬੂਥ 'ਤੇ ਕਿੰਨੇ ਵੋਟਰਾਂ ਕੋਲ ਸਮਾਰਟਫ਼ੋਨ ਹਨ, ਵੋਟਰਾਂ ਵਿੱਚੋਂ ਕਿੰਨੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵੋਟਰ ਬਣਦੇ ਹਨ, ਇਹ ਗੱਲਾਂ ਜਾਣੀਆਂ ਜਾਂਦੀਆਂ ਹਨ।

ਵਾਲੰਟੀਅਰਾਂ ਦੀ ਮਦਦ ਲਈ ਜਾਵੇਗੀ

ਇਸ ਸਮੁੱਚੇ ਸਮਾਗਮ ਦੌਰਾਨ ਬੂਥਾਂ ਨੂੰ ਮਜ਼ਬੂਤ ​​ਕਰਨ ਲਈ ਆਰਐਸਐਸ ਵਾਲੰਟੀਅਰਾਂ ਦੀ ਮਦਦ ਵੀ ਲਈ ਜਾਵੇਗੀ। ਭਾਜਪਾ ਵਰਕਰਾਂ ਨੂੰ ਸੰਘ ਦੇ ਵਰਕਰਾਂ ਦੇ ਨਾਲ-ਨਾਲ ਆਪਣੇ ਬੂਥ ਮਜ਼ਬੂਤ ​​ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ। ਘਰ-ਘਰ ਜਾ ਕੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਇਸ ਬਾਰੇ ਇੱਕ ਰਿਪੋਰਟ ਵੀ ਤਿਆਰ ਕੀਤੀ ਜਾ ਰਹੀ ਹੈ ਕਿ ਸਮਾਜਿਕ ਸਮੀਕਰਨ ਕੀ ਹੈ, ਜਾਤ-ਪਾਤ ਕੀ ਹੈ, ਇਸਦੀ ਸਹੀ ਨੁਮਾਇੰਦਗੀ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਸਾਰੇ ਨੇਤਾਵਾਂ ਨੂੰ ਟਵਿੱਟਰ ਚਲਾਉਣ ਦੀ ਹਦਾਇਤ ਵੀ ਕੀਤੀ ਗਈ ਹੈ।

ਨੱਡਾ ਤੇ ਸ਼ਾਹ ਹਰ ਮਹੀਨੇ 8 ਦਿਨ ਬੰਗਾਲ 'ਚ ਬਿਤਾਉਣਗੇ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ ਪੀ ਨੱਡਾ ਨੇ ਵੀ ਬੰਗਾਲ ਲਈ ਕਈ ਪ੍ਰੋਗਰਾਮ ਤਿਆਰ ਕੀਤੇ ਹਨ। ਪਾਰਟੀ ਸੂਤਰਾਂ ਦੇ ਅਨੁਸਾਰ, ਬੰਗਾਲ ਲਈ ਪਾਰਟੀ ਦੀ ਰਣਨੀਤੀਕਾਰ ਅਮਿਤ ਸ਼ਾਹ ਜਨਵਰੀ 2021 ਤੋਂ ਬੰਗਾਲ ਵਿੱਚ ਘੱਟੋ ਘੱਟ ਹਰ ਮਹਿਨੇ 8 ਦਿਨ ਚੋਣਾਂ ਹੋਣ ਤੱਕ ਬਿਤਾਉਣਗੇ, ਕਿਉਂਕਿ ਬੰਗਾਲ ਦੀ ਚੋਣ ਸ਼ਾਹ ਲਈ ਨੱਕ ਦੀ ਲੜਾਈ ਬਣ ਚੁੱਕੀ ਹੈ।

ਇਸ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਨੇ ਨਾਮ ਲਏ ਬਿਨਾ ਕਿਹਾ ਕਿ ਬਿਹਾਰ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਮਮਤਾ ਬੈਨਰਜੀ ਹੋਰ ਬੌਖਲਾ ਗਈ ਹੈ ਤੇ ਹੁਣ ਬੰਗਾਲ ਵਿੱਚ ਭਾਜਪਾ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਸੂਬਾ ਪ੍ਰਧਾਨਾਂ 'ਤੇ ਹਮਲੇ ਕਰ ਰਹੀ ਹੈ, ਪਰ ਅਸੀਂ ਨਾ ਡਰਾਂਗੇ ਅਤੇ ਨਾ ਹੀ ਮੱਥਾ ਟੇਕਵਾਂਗੇ ਅਤੇ ਇਸ ਵਾਰ 2021 ਵਿੱਚ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਕੇ ਰਹਾਂਗੇ।

'ਮੇਰਾ ਬੂਥ ਸਟ੍ਰੋਂਗੇਸਟ' ਸਾਲ 2014 ਵਿੱਚ ਸਫਲਤਾ ਹਾਸਲ ਕੀਤੀ ਸੀ

ਜਦੋਂ ਤੋਂ ਭਾਜਪਾ 2014 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਸੀ ਤੇ ਨਰਿੰਦਰ ਮੋਦੀ ਨੂੰ ਮੁਹਿੰਮ ਕਮੇਟੀ ਦਾ ਚੇਅਰਮੈਨ ਬਣਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਇਆ ਗਿਆ ਸੀ, ਉਦੋਂ ਤੋਂ ਹੀ ਬੂਥ ਪੱਧਰ 'ਤੇ ਭਾਰਤੀ ਜਨਤਾ ਪਾਰਟੀ ਦੇ ਤਤਕਾਲੀਨ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਨੂੰ ਦੇਸ਼ ਭਰ ਵਿੱਚ ਮਜ਼ਬੂਤ ​​ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਮੁਹਿੰਮ ਦਾ ਨਾਮ 'ਮੇਰਾ ਬੂਥ ਸਭ ਤੋਂ ਮਜ਼ਬੂਤ' ਰੱਖਿਆ ਗਿਆ ਅਤੇ ਇਸ ਨਾਅਰੇ ਨਾਲ ਦੇਸ਼ ਭਰ ਦੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਨੂੰ ਜ਼ਮੀਨੀ ਹਕੀਕਤ ਅਤੇ ਅਸਲ ਰਿਪੋਰਟ ਤਿਆਰ ਕਰਨ ਦੀ ਹਦਾਇਤ ਕੀਤੀ ਗਈ।

ਇਸ ਤੋਂ ਬਾਅਦ ਅਮਿਤ ਸ਼ਾਹ ਨੇ ਕਈ ਸੂਬਿਆਂ ਦੀਆਂ ਚੋਣਾਂ ਵਿੱਚ ਉਹੀ ਫਾਰਮੂਲਾ ਅਪਣਾਇਆ, ਕਿਉਂਕਿ ਕਿਤੇ ਨਾ ਕਿਤੇ ਇਹ ਭਾਜਪਾ ਦਾ ਪਰਖਿਆ ਹੋਇਆ ਫਾਰਮੂਲਾ ਬਣ ਗਿਆ। ਇੰਨਾ ਹੀ ਨਹੀਂ, ਸਾਲ 2014 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਵੀ ਸ਼ਾਹ ਦੇ ਪ੍ਰਧਾਨ ਹੋਣ ਤੱਕ, ਇਹ ਪ੍ਰੋਗਰਾਮ ਕਈ ਰਾਜਾਂ ਵਿੱਚ ਬੂਥ ਪੱਧਰ 'ਤੇ ਚਲਦਾ ਰਿਹਾ। ਅੰਦਰ ਹੀ ਅੰਦਰ 2019 ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ, ਜਿਸ ਦੇ ਨਤੀਜੇ ਵਜੋਂ, 2014 ਤੋਂ ਵੱਧ, ਭਾਜਪਾ ਨੂੰ 2019 ਵਿੱਚ ਸੀਟਾਂ ਮਿਲੀਆਂ ਸਨ।

ABOUT THE AUTHOR

...view details