ਮੁੰਬਈ: ਮਹਾਰਾਸ਼ਟਰ 'ਚ ਸਿਆਸਤ ਦਾ ਪਾਰਾ ਲਗਾਤਾਰ ਚੜ੍ਹ ਰਿਹਾ ਹੈ। ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਕਾਰਨ ਸੀਐਮ ਊਧਵ ਠਾਕਰੇ ਕਮਜ਼ੋਰ ਸਾਬਤ ਹੋ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਬਾਗੀ ਨੇਤਾ ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਦੇ ਸੀਐੱਮ ਨੂੰ ਇੱਕ ਖੁੱਲ੍ਹਾ ਪੱਤਰ ਲਿਖਿਆ ਹੈ। ਇਸ ਪੱਤਰ ਰਾਹੀਂ ਉਸ ਨੇ ਕਈ ਦੋਸ਼ ਲਾਏ ਹਨ।
ਬਾਗ਼ੀ ਵਿਧਾਇਕਾਂ ਦਾ ਵੀਡੀਓ ਆਇਆ: ਬਾਗ਼ੀ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਦੇ ਨਾਲ ਗੁਵਾਹਟੀ ਵਿੱਚ ਮੌਜੂਦ ਸਾਰੇ ਵਿਧਾਇਕਾਂ ਦੀ ਇੱਕ ਗਰੁੱਪ ਫੋਟੋ ਅਤੇ ਵੀਡੀਓ ਸਾਹਮਣੇ ਆਈ ਹੈ। ਇਹ ਸਾਰੇ ਵਿਧਾਇਕ ਇਕੱਠੇ ਬੈਠੇ ਸ਼ਿਵ ਸੈਨਾ ਜ਼ਿੰਦਾਬਾਦ, ਬਾਲਾ ਸਾਹਿਬ ਠਾਕਰੇ ਕੀ ਜੈ ਦੇ ਨਾਅਰੇ ਲਗਾ ਰਹੇ ਹਨ। ਇਸ 'ਚ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਦੇ ਨਾਲ-ਨਾਲ ਆਜ਼ਾਦ ਵਿਧਾਇਕ ਵੀ ਸ਼ਾਮਲ ਹਨ। ਇਨ੍ਹਾਂ ਦੀ ਕੁੱਲ ਗਿਣਤੀ 42 ਹੈ।
ਬਾਗੀ ਵਿਧਾਇਕਾਂ ਨੇ ਲਿਖਿਆ ਪੱਤਰ : ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ। ਏਕਨਾਥ ਸ਼ਿੰਦੇ ਨੇ ਇਸ ਪੱਤਰ ਵਿੱਚ ਕਈ ਦੋਸ਼ਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਨਾਲ ਲਗਾਤਾਰ ਪੱਖਪਾਤੀ ਰਵੱਈਆ ਰੱਖਿਆ ਗਿਆ। ਉਨ੍ਹਾਂ ਅੱਗੇ ਲਿਖਿਆ ਕਿ ਸਾਡੀ ਊਧਵ ਠਾਕਰੇ ਤੱਕ ਪਹੁੰਚ ਨਹੀਂ ਸੀ। ਇਸ ਦੇ ਨਾਲ ਹੀ ਸ਼ਿੰਦੇ ਨੇ ਕਿਹਾ ਕਿ ਸਾਨੂੰ ਅਯੁੱਧਿਆ ਜਾਣ ਤੋਂ ਵੀ ਰੋਕਿਆ ਗਿਆ ਹੈ। ਸਿਰਫ਼ ਆਦਿਤਿਆ ਠਾਕਰੇ ਨੂੰ ਹੀ ਅਯੁੱਧਿਆ ਭੇਜਿਆ ਗਿਆ ਸੀ। ਤੁਸੀਂ ਸਾਡੀਆਂ ਮੁਸ਼ਕਲਾਂ ਕਦੇ ਨਹੀਂ ਸੁਣੀਆਂ। ਸਾਨੂੰ ਊਧਵ ਦੇ ਦਫ਼ਤਰ ਜਾਣ ਦਾ ਸੁਭਾਗ ਨਹੀਂ ਮਿਲਿਆ। ਹਿੰਦੂਤਵ-ਰਾਮ ਮੰਦਰ ਸ਼ਿਵ ਸੈਨਾ ਦਾ ਮੁੱਦਾ ਸੀ, ਅਸੀਂ ਊਧਵ ਦੇ ਸਾਹਮਣੇ ਆਪਣੀ ਗੱਲ ਨਹੀਂ ਰੱਖ ਸਕੇ।