ਪੰਜਾਬ

punjab

ETV Bharat / bharat

DSGMC ਚੋਣਾਂ ਲਈ ਪ੍ਰਚਾਰ ਦਾ ਆਖਰੀ ਦਿਨ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੀ ਚੋਣ ਨੂੰ ਲੈ ਕੇ ਹਰ ਉਮੀਦਵਾਰ ਪ੍ਰਚਾਰ ਕਰ ਰਿਹਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਲਕਿੰਦਰ ਸਿੰਘ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।

DSGMC ਚੋਣ ਪ੍ਰਚਾਰ ਦਾ ਆਖਰੀ ਦਿਨ
DSGMC ਚੋਣ ਪ੍ਰਚਾਰ ਦਾ ਆਖਰੀ ਦਿਨ

By

Published : Aug 20, 2021, 12:28 PM IST

ਨਵੀਂ ਦਿੱਲੀ:ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ (DSGMC) ਦੀ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਹਰ ਉਮੀਦਵਾਰ ਕੌਮ ਦੇ ਮੁੱਦਿਆਂ ਨੂੰ ਲੈ ਕੇ ਚੋਣ ਲੜ ਰਿਹਾ ਹੈ। ਟੈਗੋਰ ਗਾਰਡਨ ਵਾਰਡ ਨੰਬਰ 16 ਤੋਂ ਅਕਾਲੀ ਦਲ ਦੇ ਉਮੀਦਵਾਰ ਮਲਕਿੰਦਰ ਸਿੰਘ ਨੇ ਵਾਰਡ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕੱਲ ਦੇਰ ਰਾਤ ਤੱਕ ਪ੍ਰਚਾਰ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਲਕਿੰਦਰ ਸਿੰਘ ਦਾ ਕਹਿਣਾ ਹੈ ਕਿ ਐਤਵਾਰ ਨੂੰ ਚੋਣ ਹੈ ਉਸ ਦਿਨ ਹੀ ਰੱਖੜੀ ਦਾ ਤਿਉਹਾਰ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰੱਖੜੀ ਤਾਂ ਹਰ ਸਾਲ ਆਉਦੀ ਹੈ ਪਰ ਵੋਟਾਂ ਪੰਜ ਸਾਲਾਂ ਬਾਅਦ ਆਉਂਦੀਆ ਹਨ। ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਹਰ ਇਕ ਵਿਅਕਤੀ ਵੋਟ ਜ਼ਰੂਰ ਦੇਵੇ। ਉਨ੍ਹਾਂ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ।

DSGMC ਚੋਣ ਪ੍ਰਚਾਰ ਦਾ ਆਖਰੀ ਦਿਨ

ਉਨ੍ਹਾਂ ਨੇ ਕਿਹਾ ਹੈ ਕਿ ਕੌਮੀ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਐਤਵਾਰ ਨੂੰ ਵੋਟ ਦਿਉ। ਉਧਰ ਦੇਰ ਰਾਤ ਤੱਕ ਟੈਗੋਰ ਗਾਰਡਨ ਤੋਂ ਇਲਾਵਾ ਰਮੇਸ਼ ਨਗਰ ਇਲਾਕੇ ਵਿਚ ਅਵਨੀਤ ਕੌਰ ਨੇ ਕੁੱਝ ਸੰਗਤਾਂ ਦੇ ਨਾਲ ਮੀਟਿੰਗ ਕੀਤੀ ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ 22 ਅਗਸਤ ਨੂੰ ਵੋਟ ਪਾ ਕੇ ਜਿਤਾਓ।

ਇਹ ਵੀ ਪੜੋ:ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ

ABOUT THE AUTHOR

...view details