ਪੰਜਾਬ

punjab

ETV Bharat / bharat

Dhanteras 2023: ਧਨਤੇਰਸ ਦੇ ਦਿਨ ਸੋਨਾ ਅਤੇ ਚਾਂਦੀ ਖਰੀਦਣਾ ਸ਼ੁੱਭ, ਜਾਣੋ ਖਰੀਦਣ ਦਾ ਸਹੀ ਮੁਹੂਰਤ

Dhanteras: ਅੱਜ ਧਨਤੇਰਸ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਕਈ ਚੀਜ਼ਾਂ ਨੂੰ ਖਰੀਦਣਾ ਸ਼ੁੱਭ ਮੰਨਿਆਂ ਜਾਂਦਾ ਹੈ, ਤਾਂ ਕਈ ਚੀਜ਼ਾਂ ਨੂੰ ਅਸ਼ੁੱਭ ਵੀ ਮੰਨਿਆਂ ਜਾਂਦਾ ਹੈ।

Dhanteras 2023
Dhanteras 2023

By ETV Bharat Features Team

Published : Nov 10, 2023, 12:45 PM IST

ਹੈਦਰਾਬਾਦ:ਅੱਜ ਧਨਤੇਰਸ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਕਈ ਚੀਜ਼ਾਂ ਦੀ ਖਰੀਦਦਾਰੀ ਕੀਤੀ ਜਾਂਦੀ ਹੈ, ਪਰ ਸਭ ਤੋਂ ਜ਼ਿਆਦਾ ਮਹੱਤਵ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਦਾ ਹੁੰਦਾ ਹੈ। ਸੋਨਾ ਖੁਸ਼ਹਾਲੀ ਅਤੇ ਸ਼ੁਭਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਸੋਨੇ 'ਚ ਧਨ ਦੀ ਦੇਵੀ ਮਾਂ ਲਕਸ਼ਮੀ ਵੱਸਦੀ ਹੈ। ਅਜਿਹੇ 'ਚ ਧਨਤੇਰਸ ਦੇ ਦਿਨ ਸੋਨੇ ਦੇ ਗਹਿਣੇ ਖਰੀਦਣ ਨਾਲ ਮਾਂ ਲਕਸ਼ਮੀ ਦਾ ਆਸ਼ੀਰਵਾਦ ਮਿਲਦਾ ਹੈ।

ਧਨਤੇਰਸ ਦੇ ਦਿਨ ਖਰੀਦੋ ਸੋਨੇ ਅਤੇ ਚਾਂਦੀ ਦੇ ਗਹਿਣੇ: ਅੱਜ ਦੇ ਦਿਨ ਸੋਨੇ ਅਤੇ ਚਾਂਦੀ ਦੇ ਗਹਿਣੇ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ। ਗਹਿਣੇ ਖਰੀਦਣ ਤੋਂ ਬਾਅਦ ਦਿਵਾਲੀ ਦੇ ਦਿਨ ਇਨ੍ਹਾਂ ਦੀ ਪੂਜਾ ਕਰੋ। ਮੰਨਿਆਂ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਮਾਂ ਲਕਸ਼ਮੀ ਖੁਸ਼ ਹੁੰਦੀ ਹੈ ਅਤੇ ਘਰ 'ਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਹੈ।

ਧਨਤੇਰਸ ਦੇ ਦਿਨ ਸੋਨਾ-ਚਾਂਦੀ ਖਰੀਦਣ ਦਾ ਮੁਹੂਰਤ: ਇਸ ਸਾਲ ਧਨਤੇਰਸ 'ਤੇ ਸੋਨਾ ਅਤੇ ਚਾਂਦੀ ਖਰੀਦਣ ਦਾ ਸ਼ੁੱਭ ਮੁਹੂਰਤ 12:35 'ਤੇ ਸ਼ੁਰੂ ਹੋ ਚੁੱਕਾ ਹੈ ਅਤੇ ਅਗਲੇ ਦਿਨ (11ਨਵੰਬਰ) ਦੁਪਹਿਰ 1:57 ਮਿੰਟ 'ਤੇ ਖਤਮ ਹੋ ਜਾਵੇਗਾ। ਇਸ ਵਾਰ ਧਨਤੇਰਸ 'ਤੇ ਖਰੀਦਦਾਰੀ ਕਰਨ ਲਈ ਤੁਹਾਨੂੰ ਪੂਰਾ ਦਿਨ ਮਿਲੇਗਾ।

ਧਨਤੇਰਸ ਦੇ ਦਿਨ ਖਰੀਦੋ ਸੋਨੇ ਅਤੇ ਚਾਂਦੀ ਦੇ ਸਿੱਕੇ:ਅੱਜ ਦੇ ਦਿਨ ਸੋਨੇ ਅਤੇ ਚਾਂਦੀ ਦੇ ਸਿੱਕੇ ਖਰੀਦਣਾ ਵੀ ਸ਼ੁੱਭ ਮੰਨਿਆਂ ਜਾਂਦਾ ਹੈ। ਧਨਤੇਰਸ ਦੇ ਦਿਨ ਜ਼ਿਆਦਾਤਰ ਲੋਕ ਚਾਂਦੀ ਦੇ ਸਿੱਕੇ ਖਰੀਦਦੇ ਹਨ, ਜਿਸ 'ਤੇ ਮਾਂ ਲਕਸ਼ਮੀ ਅਤੇ ਗਣੇਸ਼ ਜੀ ਦੀ ਤਸਵੀਰ ਬਣੀ ਹੁੰਦੀ ਹੈ ਜਦਕਿ ਕੁਝ ਲੋਕ ਸੋਨੇ ਦੇ ਸਿੱਕੇ ਖਰੀਦਦੇ ਹਨ। ਸਰਾਫਾ ਬਾਜ਼ਾਰ 'ਚ ਪੂਰੇ ਸਾਲ ਇੰਨੇ ਸਿੱਕਿਆਂ ਦੀ ਵਿਕਰੀ ਨਹੀਂ ਹੁੰਦੀ, ਜਿੰਨੀ ਧਨਤੇਰਸ ਦੇ ਦਿਨ ਹੋ ਜਾਂਦੀ ਹੈ।

ਧਨਤੇਰਸ ਦੇ ਦਿਨ ਭੁੱਲ ਕੇ ਵੀ ਨਾ ਕਰੋ ਇਹ ਕੰਮ: ਧਨਤੇਰਸ ਦੇ ਦਿਨ ਸੋਨਾ-ਚਾਂਦੀ ਦੀ ਖਰੀਦਦਾਰੀ ਦੇ ਨਾਲ-ਨਾਲ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਮੰਨਿਆਂ ਜਾਂਦਾ ਹੈ ਕਿ ਧਨਤੇਰਸ 'ਤੇ ਘਰ ਦੇ ਦਰਵਾਜ਼ੇ ਤੋਂ ਧਨ ਦੀ ਦੇਵੀ ਮਾਂ ਲਕਸ਼ਮੀ ਆਉਦੀ ਹੈ। ਅਜਿਹੇ 'ਚ ਧਨਤੇਰਸ ਦੇ ਦਿਨ ਦਰਵਾਜ਼ੇ ਦੇ ਸਾਹਮਣੇ ਕੂੜਾ ਨਾ ਰੱਖੋ। ਇਸ ਤੋਂ ਇਲਾਵਾ ਧਨਤੇਰਸ ਦੇ ਦਿਨ ਦੁਪਹਿਰ ਜਾਂ ਸ਼ਾਮ ਦੇ ਸਮੇਂ ਭੁੱਲ ਕੇ ਵੀ ਸੌਣਾ ਨਹੀਂ ਚਾਹੀਦਾ। ਕਿਉਕਿ ਦਿਨ 'ਚ ਸੌਣ ਨਾਲ ਆਲਸ ਆਉਦਾ ਹੈ। ਇਸ ਲਈ ਧਨਤੇਰਸ ਅਤੇ ਦਿਵਾਲੀ ਦੇ ਦਿਨ ਸੌਣਾ ਨਹੀਂ ਚਾਹੀਦਾ। ਇਸਦੇ ਨਾਲ ਹੀ ਭੁੱਲ ਕੇ ਵੀ ਇਸ ਦਿਨ ਲੋਹਾ ਨਾ ਖਰੀਦੋ। ਮੰਨਿਆਂ ਜਾਂਦਾ ਹੈ ਕਿ ਇਸ ਦਿਨ ਲੋਹਾ ਖਰੀਦਣ ਨਾਲ ਘਰ 'ਚ ਗਰੀਬੀ ਆਉਦੀ ਹੈ। ਧਨਤੇਰਸ ਅਤੇ ਦਿਵਾਲੀ ਦੇ ਦਿਨ ਕਿਸੇ ਨੂੰ ਵੀ ਪੈਸੇ ਉਧਾਰ ਨਾ ਦਿਓ। ਇਸ ਦਿਨ ਤੁਸੀਂ ਦਾਨ ਕਰ ਸਕਦੇ ਹੋ।

For All Latest Updates

ABOUT THE AUTHOR

...view details