ਨਵੀਂ ਦਿੱਲੀ: ਖੁਫੀਆ ਏਜੰਸੀਆਂ (Intelligence Agencies) ਨੇ ਦਿੱਲੀ ਪੁਲਿਸ (Delhi Police) ਅਤੇ ਹੋਰਨਾਂ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਹੈ। ਇਹ ਕਿਹਾ ਗਿਆ ਹੈ ਕਿ ਪਾਕਿਸਤਾਨ ਸਥਿਤ ਆਈਐਸਆਈ (ISI) ਦੇ ਨੁਮਾਇੰਦੇ ਕਿਸਾਨਾਂ ਦੀ ਆੜ ਵਿੱਚ ਗੜਬੜੀ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਅੱਜ ਕਿਸਾਨ ਅੰਦੋਲਨ (Farmer Protest) ਨੂੰ 7 ਮਹੀਨੇ ਪੂਰੇ ਹੋ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਹੈ ਕਿ 26 ਜੂਨ ਨੂੰ ਉਹ ਰਾਜ ਭਵਨ ਜਾ ਕੇ ਰਾਜਪਾਲ ਨੂੰ ਮੰਗ ਪੱਤਰ ਸੌਂਪਣਗੇ। ਗੌਰਤਲਬ ਹੈ ਕਿ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ।