ਪੰਜਾਬ

punjab

ETV Bharat / bharat

DSGMC ਚੋਣਾਂ ਨੂੰ ਲੈ ਕੇ ਹਰਮੀਤ ਕਾਲਕਾ ਦਾ ਵੱਡਾ ਬਿਆਨ - ਮਹਾਂਮਾਰੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Delhi Sikh Gurdwara Management Committee) ਦੀ ਚੋਣ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀ ਹੈ। ਚੋਣ 22 ਅਗਸਤ ਨੂੰ ਹੋਵੇਗੀ।ਇਸ ਵਿਚਕਾਰ ਈਟੀਵੀ ਭਾਰਤ ਦੀ ਟੀਮ ਨੇ ਕਾਲਕਾਜੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹਰਮੀਤ ਸਿੰਘ ਕਾਲਕਾ ਨਾਲ ਖਾਸ ਮੁਲਾਕਾਤ ਕੀਤੀ ਹੈ।

ਚੋਣਾਂ ਨੂੰ ਲੈ ਕੇ ਹਰਮੀਤ ਸਿੰਘ ਕਾਲਕਾ ਦਾ ਵੱਡਾ ਬਿਆਨ
ਚੋਣਾਂ ਨੂੰ ਲੈ ਕੇ ਹਰਮੀਤ ਸਿੰਘ ਕਾਲਕਾ ਦਾ ਵੱਡਾ ਬਿਆਨ

By

Published : Aug 14, 2021, 12:43 PM IST

ਨਵੀਂ ਦਿੱਲੀ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Delhi Sikh Gurdwara Management Committee) ਦੀ ਚੋਣ ਹੋਣ ਜਾ ਰਹੀ ਹੈ। ਚੋਣ 22 ਅਗਸਤ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 25 ਅਗਸਤ ਨੂੰ ਹੋਵੇਗੀ। ਇਸ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਨੇ ਕਾਲਕਾ ਜੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹਰਮੀਤ ਸਿੰਘ ਕਾਲਕਾ ਨਾਲ ਖਾਸ ਗੱਲਬਾਤ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਗੁਰਦੁਆਰਾ ਪ੍ਰਬੰਧ ਨੂੰ ਲੈ ਕੇ ਗੱਲਬਾਤ ਹੋਣੀ ਚਾਹੀਦੀ ਹੈ। ਸਕੂਲ(School), ਹਸਪਤਾਲ ਦੀ ਗੱਲਬਾਤ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕੋਰੋਨਾ ਸਮੇਂ ਜੋ ਕੰਮ ਅਸੀਂ ਕੀਤੇ ਹਨ ਉਨ੍ਹਾਂ ਨੂੰ ਪ੍ਰਮੁੱਖ ਰੱਖ ਕੇ ਹੀ ਚੋਣ ਲੜੀ ਜਾਵੇਗੀ।

ਚੋਣਾਂ ਨੂੰ ਲੈ ਕੇ ਹਰਮੀਤ ਸਿੰਘ ਕਾਲਕਾ ਦਾ ਵੱਡਾ ਬਿਆਨ

ਲੱਖਾਂ ਲੋਕਾਂ ਨੂੰ ਲੰਗਰ ਪਹੁੰਚਾਇਆ ਗਿਆ ਹੈ। ਇਸਦੇ ਇਲਾਵਾ ਕਿਡਨੀ ਹਸਪਤਾਲ ਸ਼ੁਰੂ ਕੀਤੀ ਗਈ ਹੈ। ਜਿਸ ਤਰੀਕੇ ਨਾਲ ਕਿਸਾਨ ਭਰਾਵਾਂ ਦਾ ਸਾਥ ਦਿੱਤਾ ਹੈ। ਇਹਨਾਂ ਸਾਰਿਆ ਮੁੱਦਿਆ ਨੂੰ ਲੈ ਕੇ ਅਸੀਂ ਚੋਣ ਲੜ ਰਹੇ ਹਾਂ। ਉਨ੍ਹਾਂ ਕਿਹਾ ਹੈ ਕਿ ਕਾਲਕਾ ਦੇ ਵੀ ਉਹੀ ਮੁੱਦੇ ਹਨ ਜੋ ਪੂਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਨ।

ਉਨ੍ਹਾਂ ਨੇ ਮਨਜੀਤ ਸਿੰਘ ਜੀਕੇ ਉਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਹੈ। ਸਾਡਾ ਟਾਰਗੇਟ ਵੋਟਾਂ ਨਾਲ ਜਿੱਤਣਾ ਹੈ। ਦੱਸਦੇਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋ ਰਹੀ ਹੈ।ਜੋ ਮਹਾਂਮਾਰੀ (Epidemic) ਦੇ ਕਾਰਨ ਰੁਕ ਗਈ ਸੀ ਪਰ ਹੁਣ ਚੋਣ ਇਕ ਵਾਰ ਫਿਰ ਹੋਣ ਜਾ ਰਹੇ ਹਨ।

ਇਹ ਵੀ ਪੜੋ:ਪਾਕਿ ਰੇਜਰਾਂ ਨੇ BSF ਦਾ ਕਰਵਾਇਆ ਮੂੰਹ ਮਿੱਠਾ

ABOUT THE AUTHOR

...view details