ਪੰਜਾਬ

punjab

ETV Bharat / bharat

ਗਾਂਗੁਲੀ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ, ਹਸਪਤਾਲ ਦਾਖ਼ਲ - Ganguly complains of chest

ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਗਾਂਗੁਲੀ ਨੂੰ ਸਾਲਟਲੇਕ ਖੇਤਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਗਾਂਗੁਲੀ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ, ਹਸਪਤਾਲ ਦਾਖ਼ਲ
ਗਾਂਗੁਲੀ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ, ਹਸਪਤਾਲ ਦਾਖ਼ਲ

By

Published : Jan 27, 2021, 9:30 PM IST

ਕੋਲਕਾਤਾ: ਕ੍ਰਿਕਟ ਬੋਰਡ ਆਫ਼ ਇੰਡੀਆ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ 'ਤੇ ਦੁਬਾਰਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਦੀ ਐਂਜੀਓਪਲਾਸਟੀ ਨੂੰ ਇੱਕ ਮਹੀਨਾ ਵੀ ਨਹੀਂ ਲੰਘਿਆ।

ਇਸ ਮਹੀਨੇ ਦੇ ਸ਼ੁਰੂ ਵਿਚ, 48 ਸਾਲਾ ਗਾਂਗੁਲੀ ਦਾ ਐਂਜੀਓਪਲਾਸਟੀ ਹੋਇਆ ਸੀ। ਉਸ ਦੀਆਂ ਨਾੜੀਆਂ ਰੁਕ ਗਈਆਂ ਸਨ। ਉਸਦੇ ਇੱਕ ਪਰਿਵਾਰਕ ਸੂਤਰ ਨੇ ਦੱਸਿਆ ਕਿ ਉਸਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਸਾਲਟਲੇਕ ਖੇਤਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਉਸਨੇ ਕਿਹਾ ਕਿ ਉਹ ਕੁਝ ਥਕਾਵਟ ਮਹਿਸੂਸ ਕਰ ਰਿਹਾ ਸੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਕੋਲਕਾਤਾ ਪੁਲਿਸ ਨੇ ਬਹਿਲਾ ਵਿੱਚ ਉਨ੍ਹਾਂ ਦੀ ਰਿਹਾਇਸ਼ ਤੋਂ ਆਸਾਨੀ ਨਾਲ ਹਸਪਤਾਲ ਪਹੁੰਚਾਉਣ ਲਈ ਇੱਕ ਗ੍ਰੀਨ ਕੋਰੀਡੋਰ ਬਣਾਇਆ ਹੈ।

ਇਸ ਮਹੀਨੇ ਦੇ ਸ਼ੁਰੂ ਵਿੱਚ, ਸਾਬਕਾ ਭਾਰਤੀ ਕਪਤਾਨ ਨੂੰ ਕਸਰਤ ਕਰਦੇ ਸਮੇਂ ਛਾਤੀ ਵਿੱਚ ਦਰਦ ਸੀ। ਉਸ ਦੇ ਇਲਾਜ ਲਈ ਇੱਕ 9 ਮੈਂਬਰੀ ਮੈਡੀਕਲ ਟੀਮ ਬਣਾਈ ਗਈ ਸੀ ਅਤੇ ਨਿਊਯਾਰਕ ਤੋਂ ਦੇਵੀ ਸ਼ੈੱਟੀ, ਆਰਕੇ ਪਾਂਡਾ, ਸੈਮੂਅਲ ਮੈਥਿਊ, ਅਸ਼ਵਿਨ ਮਹਿਤਾ ਅਤੇ ਸ਼ਮੀਨ ਕੇ. ਸ਼ਰਮਾ ਵਰਗੇ ਮਾਹਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸਟੰਟ ਨੂੰ ਦਿਲ ਦੀਆਂ ਨਾੜੀਆਂ ਵਿੱਚ ਪਾ ਦਿੱਤਾ ਗਿਆ ਸੀ।

ABOUT THE AUTHOR

...view details