ਮੰਡੀ: ਸ਼ਹਿਰ ਦੇ ਮਹਾਂਮੂਰਤਯੁਜਯ ਚੌਂਕ ਤੇ ਸ਼ੁਕਰਵਾਰ ਰਾਤ ਨੂੰ ਗੁੰਡਾਗਰਦੀ ਕਰਨੇ ਦੇ ਇਲਜ਼ਾਮ ’ਚ ਪੰਜਾਬ ਦੇ ਮੁਲਜ਼ਮਾਂ ਨੂੰ ਪੁਲਿਸ ਨੇ ਸੋਮਵਾਰ ਨੂੰ ਅਦਾਲਤ ਚ ਪੇਸ਼ ਕੀਤਾ। ਜਿੱਥੇ ਮੁਲਜ਼ਮਾਂ ਨੂੰ 15 ਦਿਨ ਦੇ ਲਈ ਨਿਆਇਕ ਹਿਰਾਸਤ ਚ ਭੇਜ ਦਿੱਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ 19 ਸਾਲਾ ਜੋਰਾਵਰ ਸਿੰਘ, 24 ਸਾਲਾ ਮਨਦੀਪ ਸਿੰਘ, 30 ਸਾਲਾ ਸੁਖਵਿੰਦਰ ਸਿੰਘ, 24 ਸਾਲਾ ਸ਼ੁਭਦੀਪ ਸਿੰਘ ਦੇ ਵੱਜੋਂ ਹੋਈ ਹੈ। ਇਹ ਚਾਰੋਂ ਨੌਜਵਾਨ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।
ਪੰਜਾਬ ਦੇ ਚਾਰ ਸੈਲਾਨੀਆਂ ਨੂੰ 15 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ, ਇਹ ਹੈ ਪੂਰਾ ਮਾਮਲਾ ਇੱਕ ਮੁਲਜ਼ਮ ਨੇ ਤਲਵਾਰ ਨਾਲ ਕੀਤਾ ਸੀ ਹਮਲਾ
ਦੱਸ ਦਈਏ ਕਿ ਸ਼ੁਕਰਵਾਰ ਦੇਰ ਰਾਤ ਨੂੰ ਪੰਜਾਬ ਦੇ ਸੈਲਾਨੀਆਂ ਦੀ ਰੋਟਰੀ ਚੌਕ ’ਤੇ ਸਥਾਨਕ ਨੌਜਵਾਨਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ । ਸੈਲਾਨੀਆਂ ਚੋਂ ਇੱਕ ਨੌਜਵਾਨ ਨੇ ਜੋਸ਼ ਚ ਆ ਕੇ ਮੰਡੀ ਨਿਵਾਸੀ ਅਨਿਲ ਸ਼ਰਮਾ ਅਤੇ ਹਿਤੇਸ਼ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਸੀ, ਇਸ ਚ ਅਨਿਲ ਦੀ ਉਂਗਲੀ ਕੱਟ ਗਈ।
ਲਾਹੌਲ ਸਪਿਤੀ ਦੇ ਕੋਕਰਸਰ ਤੋਂ ਫੜੇ ਗਏ ਸੀ ਮੁਲਜ਼ਮ
ਉੱਥੇ ਹੀ ਮੁਲਜ਼ਮ ਨੌਜਵਾਨ ਘਟਨਾ ਨੂੰ ਅੰਜਾਮ ਦੋਣ ਤੋਂ ਬਾਅਦ ਗੱਡੀ ਤੋਂ ਮਨਾਲੀ ਪਾਸੇ ਫਰਾਰ ਹੋ ਗਏ ਸੀ। ਜਿਨ੍ਹਾਂ ਨੂੰ ਪੁਲਿਸ ਨੇ ਸ਼ਨੀਵਾਰ ਸ਼ਾਮ ਨੂੰ ਲਾਹੌਲ ਸਪੀਤੀ ਦੇ ਕੋਕਸਰ ਤੋਂ ਕਾਬੂ ਕਰ ਮੰਡੀ ਚ ਲੈ ਕੇ ਆਇਆ ਗਿਆ। ਪੁਲਿਸ ਅਧਿਕਾਰੀ ਮੰਡੀ ਸ਼ਾਲਿਨੀ ਅਗਨੀਹੋਤਰੀ (Superintendent of Police Mandi Shalini Agnihotri) ਨੇ ਦੱਸਿਆ ਕਿ ਮੁਲਜ਼ਮਾਂ ਚ 19 ਸਾਲ ਦੇ ਨੌਜਵਾਨ ਜੋਰਾਵਹ ਸਿੰਘ ਨੇ ਤਲਵਾਰ ਚਲਾ ਕੇ ਅਨਿਲ ਦੀ ਉਂਗਲੀ ਕੱਟ ਦਿੱਤੀ ਸੀ।
ਇਹ ਵੀ ਪੜੋ: ਦੇਖੋ: ਇਕ ਕਿਸਾਨ ਕਿਵੇਂ ਪਿਆ ਪੁਲਿਸ 'ਤੇ ਭਾਰੀ
ਤਲਵਾਰ ਅਤੇ ਗੱਡੀ ਨੂੰ ਵੀ ਕਬਜੇ ’ਚ ਲੈ ਲਿਆ ਗਿਆ
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਹਮਲੇ ਚ ਇਸਤੇਮਾਲ ਚ ਲਿਆਈ ਗਈ ਤਲਵਾਰ ਅਤੇ ਗੱਡੀ ਨੂੰ ਵੀ ਕਬਜ਼ੇ ਚ ਲੈ ਲਿਆ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਚਾਰੋਂ ਮੁਲਜ਼ਮਾਂ ਨੂੰ ਸੋਮਵਾਰ ਨੂੰ ਅਦਾਲਤ ਚ ਪੇਸ਼ ਕਰ ਨਿਆਇਕ ਹਿਰਾਸਤ ਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜੋ: ਵਾਇਰਲ ਵੀਡੀਓ: ਮੰਦਰ ਨੇੜੇ ਵਿਅਕਤੀ ਦਾ ਕਤਲ