ਪੱਛਮ ਬੰਗਾਲ :ਦੇਸ਼ ਭਰ ਵਿੱਚ ਦਾਜ ਦੇ ਲੋਭੀ ਲੋਕ ਹੈਵਾਨੀਅਤ ਕਰਦੇ ਨਜ਼ਰ ਆ ਜਾਂਦੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹੈ ਜਦ ਦੇਖਣ ਨੂੰ ਮਿਲਦਾ ਹੈ ਕਿ ਦਾਜ ਲਈ ਵਿਆਹੁਤਾ ਨਾਲ ਬਦਸਲੂਕੀ, ਤਸ਼ੱਦਦ ਅਤੇ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਪੱਛਮ ਬੰਗਾਲ ਤੋਂ ਸਾਹਮਣੇ ਆਇਆ ਹੈ, ਜਿਥੇ ਰਾਉਤਾ ਜ਼ਿਲ੍ਹੇ ਦੀ ਰਹਿਣ ਵਾਲੀ ਵਿਆਹੁਤਾ ਨੂੰ ਉਸ ਦੇ ਪਤੀ ਨੇ ਜ਼ਿੰਦਾ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਥੇ ਸਭ ਤੋਂ ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਪੀੜਤ ਔਰਤ 4 ਮਹੀਨਿਆਂ ਦੀ ਗਰਭਵਤੀ ਸੀ।
ਸੜੀ ਹੋਈ ਚਮੜੀ 'ਤੇ ਦਰਦਾਂ ਦੀ ਤਾਬ ਨਾ ਝੱਲ ਸਕੀ ਪੀੜਤਾ : ਜਾਣਕਾਰੀ ਮੁਤਾਬਿਕ ਮਾਮਲਾ ਹਫਤਾ ਪਹਿਲਾਂ ਦਾ ਹੈ, ਜਿਥੇ ਸਹੁਰਾ ਪਰਿਵਾਰ ਉੱਤੇ ਇਲਜ਼ਾਮ ਹਨ ਕਿ ਉਹਨਾਂ ਵੱਲੋਂ ਪੈਸਿਆਂ ਲਈ ਤਿੰਨ 4 ਦੀ ਗਰਭਵਤੀ ਨੂੰਹ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਪੀੜਤਾ ਦੀਆਂ ਚੀਖਾਂ ਦੀ ਆਵਾਜ਼ ਸੁਣ ਸਥਾਨਕ ਲੋਕਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਜਿਥੇ ਕੁਝ ਦਿਨ ਪੀੜ ਨਾਲ ਤੜਫਦੀ ਹੋਈ ਪੀੜਤਾ ਨੇ ਅਖੀਰ ਫਾਹਾ ਲੈਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਿਤਾ ਨੇ ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ।