ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਨੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਿਕਾਸ ਦੀ ਮੁੱਖ ਧਾਰਾ ਅਤੇ ਕਈ ਕਾਨੂੰਨਾਂ ਨਾਲ ਜੋੜਨ ਦਾ ਕੰਮ ਕੀਤਾ ਹੈ। ਪਹਿਲੀ ਵਾਰ ਜੰਮੂ-ਕਸ਼ਮੀਰ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਕੰਮ ਹੋ ਸਕੇ, ਅਜਿਹੇ ਕਾਨੂੰਨ ਬਣਾਏ ਗਏ ਹਨ। ਸਾਲ 2014 ਤੋਂ ਦਹਾਕਿਆਂ ਤੋਂ ਚੱਲ ਰਹੀਆਂ ਸਮੱਸਿਆਵਾਂ ਦੇ ਹੱਲ ਲੱਭਣ ਲਈ ਕੰਮ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਬੀਡੀ ਮਾਰਗ ‘ਤੇ ਸਾਂਸਦਾਂ ਦੇ ਲਈ ਮਕਾਨਾਂ ਦਾ ਸੋਮਵਾਰ ਨੂੰ ਉਦਘਾਟਨ ਕਰਦਿਆਂ ਕਿਹਾ ਕਿ ਸਦਨ ਦੀ ਉਰਜਾ ਵਧੀ ਹੈ ਉਸ ਦੇ ਪਿੱਛੇ 1 ਹੋਰ ਕਾਰਨ ਹੈ। ਇਸ ਦੀ ਸ਼ੁਰੂਆਤ ਇੱਕ ਤਰ੍ਹਾਂ ਨਾਲ 2014 ਵਿੱਚ ਵੀ ਹੋਈ ਹੈ। ਉਦੋਂ ਦੇਸ਼ ਇੱਕ ਨਵੀਂ ਦਿਸ਼ਾ ਵਾਂਗ ਚਲਣਾ ਚਾਹੁੰਦਾ ਸੀ, ਤਬਦੀਲੀ ਚਾਹੁੰਦਾ ਸੀ। ਇਸ ਲਈ ਦੇਸ਼ ਦੀ ਸੰਸਦ ਵਿੱਚ 300 ਤੋਂ ਵੱਧ ਸੰਸਦ ਮੈਂਬਰ ਪਹਿਲੀ ਵਾਰ ਚੁਣ ਕੇ ਆਏ ਸੀ। ਮੈਂ ਵੀ ਪਹਿਲੀ ਵਾਰ ਆਉਣ ਵਾਲਿਆਂ ਵਿਚੋਂ ਇਕ ਸੀ।