ਗੁਰੂਗ੍ਰਾਮ: ਸਾਈਬਰ ਸਿਟੀ ਦੇ ਪੌਸ਼ ਸੈਕਟਰ-29 ਥਾਣਾ ਖੇਤਰ ਵਿੱਚ ਪਿਤਾ ਅਤੇ ਧੀ ਨੇ ਖੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੁਸ਼ਾਂਤ ਲੋਕ ਕੇ ਬੀ 429-ਏ ਘਰ ਵਿੱਚ ਰਹਿੰਦੇ 85 ਸਾਲਾ ਰਮੇਸ਼ ਗੁਪਤਾ ਅਤੇ ਉਸਦੀ 59 ਸਾਲਾ ਧੀ ਮੰਜੂ ਬਾਲਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਨੂੰਹ ਤੋਂ ਤੰਗ ਆ ਕੇ ਪਿਓ-ਧੀ ਨੇ ਕੀਤੀ ਖੁਦਕੁਸ਼ੀ - ਪੁਲਿਸ ਨੂੰ ਸੂਚਨਾ ਮਿਲੀ
ਪਿਓ-ਧੀ ਨੇ ਫਾਹ ਲੈ ਖੁਦਕੁਸ਼ੀ ਕਰ ਲਈ ਹੈ। ਇਸ ਦੌਰਾਨ ਪੁਲਿਸ ਨੂੰ ਜਾਂਚ ਦੌਰਾਨ ਘਰ ਤੋਂ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿੱਚ ਮੰਜੂ ਬਾਲਾ ਨੇ ਆਪਣੀ ਨੂੰਹ ’ਤੇ ਤੰਗ ਪੇਰਸ਼ਾਨ ਕਰਨ ਦੇ ਇਲਜਾਮ ਲਗਾਏ ਹਨ।
ਗੁਰੂਗ੍ਰਾਮ ਪੁਲਿਸ ਮੌਕੇ 'ਤੇ ਪਹੁੰਚ ਪਿਤਾ ਅਤੇ ਧੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਇਸ ਦੌਰਾਨ ਪੁਲਿਸ ਨੂੰ ਜਾਂਚ ਦੌਰਾਨ ਘਰ ਤੋਂ ਸੁਸਾਈਡ ਨੋਟ ਵੀ ਮਿਲਿਆ ਹੈ। ਸੁਸਾਈਡ ਨੋਟ 'ਚ ਮੰਜੂ ਬਾਲਾ ਨੇ ਆਪਣੀ ਨੂੰਹ ’ਤੇ ਸ਼ੋਸ਼ਣ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਸੁਸਾਈਡ ਨੋਟ ਵਿੱਚ ਲਿਖਿਆ ਸੀ ਕਿ ਇਸ ਤੋਂ ਤੰਗ ਆ ਕੇ ਉਹਨਾਂ ਨੇ ਖੁਦਕੁਸ਼ੀ ਕਰ ਲਈ ਹੈ।
ਜਾਣਕਾਰੀ ਅਨੁਸਾਰ ਆਪਣੇ ਪਤੀ ਦੀ ਮੌਤ ਤੋਂ ਬਾਅਦ ਮੰਜੂ ਬਾਲਾ ਆਪਣੇ ਪਿਤਾ ਰਮੇਸ਼ ਗੁਪਤਾ ਨਾਲ ਗੁਰੂਗ੍ਰਾਮ ’ਚ ਆਪਣੇ ਬੇਟੇ ਅਤੇ ਨੂੰਹ ਦੇ ਨਾਲ ਰਹਿਣ ਲੱਗੀ। ਇਸ ਦੇ ਨਾਲ ਹੀ ਪਿਤਾ ਅਤੇ ਧੀ ਨੇ ਖੁਦਕੁਸ਼ੀ ਕਰ ਲਈ ਅਤੇ ਨੂੰਹ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ। ਮਾਮਲੇ ਵਿੱਚ ਏਸੀਪੀ ਕਰਾਈਮ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਧਾਰਾ 306 ਤਹਿਤ ਖੁਦਕੁਸ਼ੀ ਕਰਨ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰੀਤਪਾਲ ਸਿੰਘ ਦਾ ਕਹਿਣਾ ਹੈ ਕਿ ਜਾਂਚ ਅਜੇ ਸ਼ੁਰੂਆਤ ਵਿੱਚ ਹੈ, ਇਸ ਲਈ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਇਹ ਵੀ ਪੜੋ: ਆਪਣੀ ਪਸੰਦ ਦਾ ਸਾਥੀ ਚੁਣਨ ਦਾ ਸਭ ਨੂੰ ਅਧਿਕਾਰ : ਹਾਈਕੋਰਟ