ਜੀਂਦ: ਜਦੋਂ ਤੋਂ ਅੰਨਦਾਤਾ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਂਣ ਦੀ ਜੰਗ ਸ਼ੁਰੂ ਕੀਤੀ ਹੈ ਉਂਦੋਂ ਤੋਂ ਹੀ ਕਿਸਾਨਾਂ ਵੱਲੋਂ ਭਾਜਪਾ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੀਂਦ ਵਿੱਚ ਵੀ ਭਾਜਪਾ ਦੀ ਮੀਟਿੰਗ 'ਚ ਕਿਸਾਨਾਂ ਨੇ ਹੰਗਾਮਾ ਕੀਤਾ। ਕਿਸਾਨਾਂ ਨੇ ਭਾਜਪਾ ਦੇ ਪਾਰਟੀ ਦਫਤਰ ਦਾ ਘਿਰਾਓ ਕੀਤਾ ਹੈ। ਕਿਸਾਨਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਮਾਮਲਾ ਉਦੋਂ ਵਿਗੜ ਗਿਆ ਜਦੋਂ ਪਾਣੀਪਤ ਦਿਹਾਤੀ ਦੇ ਵਿਧਾਇਕ ਮਹੀਪਾਲ ਟਾਂਡਾ ਪੁਲਿਸ ਸੁਰੱਖਿਆ ਹੇਠ ਓਥੋਂ ਨਿੱਕਲੇ। ਜਾਣਕਾਰੀ ਅਨੁਸਾਰ ਕਿਸਾਨਾਂ ਨੇ ਵਿਧਾਇਕ ਦੀ ਕਾਰ 'ਤੇ ਲਾਠੀਆਂ ਚਲਾਇਆਂ। ਜਿਸਤੋਂ ਬਾਅਦ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ।
ਦੱਸ ਦੇਈਏ ਕਿ ਅੱਜ ਜੀਂਦ ਦੇ ਪਟਿਆਲਾ ਚੌਕ 'ਤੇ ਸਥਿਤ ਭਾਜਪਾ ਦਫਤਰ ਦੇ ਵਰਕਰਾਂ ਦੀ ਮੀਟਿੰਗ ਹੋਈ। ਪਾਣੀਪਤ ਦੇ ਵਿਧਾਇਕ ਮਹੀਪਾਲ ਟਾਂਡਾ ਇਸ ਮੀਟਿੰਗ ਨੂੰ ਲੈ ਰਹੇ ਸਨ। ਜਦੋਂ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਿਸਾਨ ਮੌਕੇ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਕੁਝ ਹੀ ਸਮੇਂ ਵਿੱਚ ਸੈਂਕੜੇ ਕਿਸਾਨ ਇੱਥੇ ਇਕੱਠੇ ਹੋ ਗਏ ਕਿਸਾਨਾਂ ਨੇ ਦਫ਼ਤਰ ਦੇ ਬਾਹਰ ਖੜ੍ਹੇ ਹੋ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ, ਪਰ ਕਿਸਾਨ ਉਥੇ ਹੀ ਡਟੇ ਰਹੇ।