ਪੰਜਾਬ

punjab

ETV Bharat / bharat

Kanpur Bus Accident:ਬੇਕਾਬੂ ਬੱਸ ਨੇ ਰਾਹਗੀਰਾਂ ਨੂੰ ਦਰੜਿਆ, 5 ਮੌਤਾਂ, ਕਈ ਜ਼ਖਮੀ

ਕਾਨਪੁਰ 'ਚ ਬੇਕਾਬੂ ਇਲੈਕਟ੍ਰਿਕ ਬੱਸ (Kanpur Bus Accident) ਨੇ ਕਈ ਲੋਕ ਦਰੜ ਦਿੱਤੇ। ਇਸ ਹਾਦਸੇ 'ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ।

ਬੇਕਾਬੂ ਬੱਸ ਨੇ ਰਾਹਗੀਰਾਂ ਨੂੰ ਦਰੜਿਆ, 5 ਮੌਤਾਂ, ਕਈ ਜ਼ਖਮੀ
ਬੇਕਾਬੂ ਬੱਸ ਨੇ ਰਾਹਗੀਰਾਂ ਨੂੰ ਦਰੜਿਆ, 5 ਮੌਤਾਂ, ਕਈ ਜ਼ਖਮੀ

By

Published : Jan 31, 2022, 7:14 AM IST

ਲਖਨਊ: ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਐਤਵਾਰ ਰਾਤ ਨੂੰ ਇੱਕ ਬੇਕਾਬੂ ਇਲੈਕਟ੍ਰਿਕ ਬੱਸ ਦੀ ਲਪੇਟ (Kanpur Bus Accident) 'ਚ ਆਉਣ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਕਾਨਪੁਰ (ਪੂਰਬੀ) ਦੇ ਡੀਸੀਪੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਟਾਟ ਮਿੱਲ ਚੌਰਾਹੇ ਨੇੜੇ ਵਾਪਰਿਆ। ਮੀਡੀਆ ਰਿਪੋਰਟਾਂ ਮੁਤਾਬਕ ਬੇਕਾਬੂ ਇਲੈਕਟ੍ਰਿਕ ਬੱਸ ਨੇ ਕਈ ਵਾਹਨਾਂ ਅਤੇ ਰਾਹਗੀਰਾਂ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਡੀਸੀਪੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਅਤੇ ਐਂਬੂਲੈਂਸ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ 'ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹਨ। ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਬੱਸ ਡਰਾਈਵਰ ਦੀ ਗਲਤੀ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਟਾਟ ਮਿੱਲ ਚੌਰਾਹੇ ਨੇੜੇ ਤੇਜ਼ ਰਫ਼ਤਾਰ ਇਲੈਕਟ੍ਰਿਕ ਬੱਸ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਸਾਹਮਣੇ ਖੜ੍ਹੇ ਵਾਹਨਾਂ ਵਿੱਚ ਜਾ ਟਕਰਾਈ। ਇਸ ਤੋਂ ਬਾਅਦ ਬੇਕਾਬੂ ਬੱਸ ਨੇ ਸਾਹਮਣੇ ਤੋਂ ਆ ਰਹੇ ਕਈ ਰਾਹਗੀਰਾਂ ਨੂੰ ਦਰੜ ਦਿੱਤਾ।

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਨੇ ਟਵੀਟ ਕੀਤਾ, 'ਕਾਨਪੁਰ ਤੋਂ ਸੜਕ ਹਾਦਸੇ ਦੀ ਬਹੁਤ ਹੀ ਦੁਖਦਾਈ ਖ਼ਬਰ ਮਿਲੀ ਹੈ। ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਜ਼ਖਮੀ ਜਲਦੀ ਠੀਕ ਹੋ ਜਾਣ।

ਇਹ ਵੀ ਪੜ੍ਹੋ :ਰੈਲੀਆਂ ਅਤੇ ਰੋਡ ਸ਼ੋਅ 'ਤੇ ਪਾਬੰਦੀਆਂ ਨੂੰ ਲੈਕੇ ECI ਕਰੇਗਾ ਸਮੀਖਿਆ ਮੀਟਿੰਗ

ABOUT THE AUTHOR

...view details