ਹੈਦਰਾਬਾਦ: ਦੁਸਹਿਰੇ ਦਾ ਤਿਓਹਾਰ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਦਸ਼ਮੀ ਤਰੀਕ ਨੂੰ ਮਨਾਇਆ ਜਾਂਦਾ ਹੈ। ਸ਼੍ਰੀ ਵਾਲਮੀਕਿ ਰਾਮਾਇਣ, ਸ਼੍ਰੀ ਰਾਮਚਰਿਤਮਾਨਸ, ਕਾਲਿਕਾ ਉਪ ਪੁਰਾਣ ਅਤੇ ਹੋਰ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ, ਭਾਰਤੀ ਲੋਕਾਂ ਦੇ ਜੀਵਨ ਅਤੇ ਭਗਵਾਨ ਸ਼੍ਰੀ ਰਾਮ ਦੇ ਨਾਲ ਇਸ ਤਿਓਹਾਰ ਦਾ ਡੂੰਘਾ ਸਬੰਧ ਹੈ। ਵਿਦਵਾਨਾਂ ਅਨੁਸਾਰ, ਸ਼੍ਰੀ ਰਾਮ ਜੀ ਨੇ ਆਪਣੀ ਜਿੱਤ ਦਾ ਸਫ਼ਰ ਇਸ ਤਰੀਕ ਨੂੰ ਹੀ ਸ਼ੁਰੂ ਕੀਤਾ ਸੀ।
Dussehra 2023: ਇਨ੍ਹਾਂ ਦੋ ਕਾਰਨਾਂ ਕਰਕੇ ਮਨਾਇਆ ਜਾਂਦਾ ਹੈ ਦੁਸਹਿਰੇ ਦਾ ਤਿਓਹਾਰ, ਜਾਣੋ ਇਸ ਦਿਨ ਦਾ ਇਤਿਹਾਸ
Dussehra: ਦੁਸਹਿਰੇ ਦਾ ਤਿਓਹਾਰ ਝੂਠ ਉੱਤੇ ਸੱਚ ਦੀ ਜਿੱਤ ਦਾ ਤਿਉਹਾਰ ਹੈ। ਦੁਸਹਿਰੇ ਨੂੰ ਵਿਜੇ ਦਸ਼ਮੀ ਵੀ ਕਿਹਾ ਜਾਂਦਾ ਹੈ। ਇਹ ਤਿਓਹਾਰ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਦਸ਼ਮੀ ਤਰੀਕ ਨੂੰ ਆਉਦਾ ਹੈ। ਦੁਸਹਿਰਾ ਨਵਰਾਤਰੀ ਖਤਮ ਹੋਣ ਦੇ ਅਗਲੇ ਦਿਨ ਮਨਾਇਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਭਗਵਾਨ ਰਾਮ ਨੇ ਰਾਵਣ ਨੂੰ ਮਾਰਨ ਤੋਂ ਪਹਿਲਾ 9 ਦਿਨਾਂ ਤੱਕ ਮਾਂ ਦੁਰਗਾ ਦੀ ਪੂਜਾ ਕੀਤੀ ਸੀ ਅਤੇ 10ਵੇਂ ਦਿਨ ਰਾਵਣ ਨੂੰ ਮਾਰ ਦਿੱਤਾ ਸੀ।
Published : Oct 24, 2023, 5:53 AM IST
|Updated : Oct 24, 2023, 6:20 AM IST
ਦੁਸਹਿਰੇ ਦਾ ਇਤਿਹਾਸ:ਦੁਸਹਿਰੇ ਦਾ ਇਤਿਹਾਸ ਦੋ ਕਹਾਣੀਆਂ ਨਾਲ ਜੁੜਿਆਂ ਹੋਇਆ ਹੈ। ਭਾਰਤੀ ਸਮੇਂ ਦੀ ਗਣਨਾ ਅਨੁਸਾਰ, ਦੁਸਹਿਰੇ ਦੀ ਸ਼ੁਰੂਆਤ ਅੱਜ ਤੋਂ ਲਗਭਗ ਨੌ ਲੱਖ ਸਾਲ ਪਹਿਲਾ ਹੋਈ ਸੀ। ਧਾਰਮਿਕ ਗ੍ਰੰਥ ਅਨੁਸਾਰ, ਅਯੁੱਧਿਆ ਦੇ ਰਾਜਾ ਦਸ਼ਰਥ ਪੁੱਤਰ ਭਗਵਾਨ ਰਾਮ 14 ਸਾਲ ਤੱਕ ਬਨਵਾਸ 'ਚ ਰਹੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਮਾਤਾ ਸੀਤਾ ਨੂੰ ਲੰਕਾ ਦੇ ਰਾਜੇ ਰਾਵਣ ਨੇ ਅਗਵਾ ਕਰ ਲਿਆ ਸੀ। ਉਦੋ ਰਾਵਣ ਦੀ ਕੈਦ 'ਚੋ ਮਾਤਾ ਸੀਤਾ ਨੂੰ ਮੁਕਤ ਕਰਵਾਉਣ ਲਈ ਰਾਮ ਜੀ ਨੇ ਬਾਂਦਰ ਸੈਨਾ ਤਿਆਰ ਕੀਤੀ ਅਤੇ ਲੰਕਾਂ ਪਹੁੰਚੇ। ਲੰਕਾ ਪਹੁੰਚ ਕੇ ਭਗਵਾਨ ਰਾਮ ਨੇ ਰਾਵਣ ਦੇ ਨਾਲ ਹੀ ਉਸਦੇ ਭਰਾ ਕੁੰਭਕਰਨ ਨੂੰ ਵੀ ਮਾਰ ਦਿੱਤਾ ਅਤੇ ਇਸ ਤੋਂ ਬਾਅਦ ਮਾਤਾ ਸੀਤਾ ਨੂੰ ਆਪਣੇ ਨਾਲ ਲੈ ਗਏ। ਕਿਹਾ ਜਾਂਦਾ ਹੈ ਕਿ ਲੰਕਾ ਜਾਣ ਤੋਂ ਪਹਿਲਾ ਰਾਮ ਜੀ ਨੇ ਮਾਂ ਦੁਰਗਾ ਦੀ 9 ਦਿਨਾਂ ਤੱਕ ਪੂਜਾ ਕੀਤੀ ਸੀ ਅਤੇ ਦਸਵੇਂ ਦਿਨ ਰਾਵਣ ਨੂੰ ਮਾਰਿਆ ਸੀ। ਇਸ ਲਈ ਜਿਸ ਦਿਨ ਰਾਵਣ ਨੂੰ ਮਾਰਿਆ ਗਿਆ ਸੀ, ਉਸੇ ਦਿਨ ਨੂੰ ਦੁਸਹਿਰੇ ਦੇ ਰੂਪ 'ਚ ਮਨਾਇਆ ਜਾਂਦਾ ਹੈ ਅਤੇ ਭਗਵਾਨ ਰਾਮ ਦੇ 9 ਦਿਨਾਂ ਤੱਕ ਪੂਜਾ ਕਰਨ ਦੇ ਦਿਨਾਂ ਨੂੰ ਨਵਰਾਤਰੀ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸਦੇ ਨਾਲ ਹੀ, ਪੁਰਾਣੀਆਂ ਮਾਨਤਾਵਾਂ ਅਨੁਾਸਰ, ਦੁਸਹਿਰਾ ਮਨਾਉਣ ਦੀ ਕਹਾਣੀ ਮਾਂ ਦੁਰਗਾ ਨਾਲ ਵੀ ਜੁੜੀ ਹੋਈ ਹੈ। ਕਿਹਾ ਜਾਂਦਾ ਹੈ ਕਿ ਦਸ਼ਮੀ ਦੇ ਦਿਨ ਮਾਂ ਦੁਰਗਾ ਨੇ ਚੰਡੀ ਦਾ ਰੂਪ ਧਾਰਨ ਕਰਕੇ ਮਹਿਸ਼ਾਸੁਰਾ ਨੂੰ ਮਾਰਿਆ ਸੀ। ਮਹਿਸ਼ਾਸੁਰਾ ਅਤੇ ਉਸਦੀ ਦਾਨਵ ਸੇਨਾ ਨੇ ਦੇਵਤਿਆਂ ਨੂੰ ਪਰੇਸ਼ਾਨ ਕਰ ਦਿੱਤਾ ਸੀ। ਉਦੋ ਮਾਂ ਦੁਰਗਾ ਨੇ ਲਗਾਤਾਰ ਨੌਂ ਦਿਨਾਂ ਤੱਕ ਮਹਿਸ਼ਾਸੁਰਾ ਅਤੇ ਉਸਦੀ ਸੈਨਾ ਨਾਲ ਯੁੱਧ ਕੀਤਾ ਅਤੇ 10ਵੇਂ ਦਿਨ ਮਾਂ ਦੁਰਗਾ ਨੇ ਮਹਿਸ਼ਾਸੁਰਾ ਨੂੰ ਮਾਰ ਦਿੱਤਾ। ਇਸ ਲਈ ਅਸ਼ਵਿਨ ਮਹੀਨੇ ਦੀ ਸ਼ਾਰਦੀਆਂ ਨਵਰਾਤਰੀ 'ਚ ਨੌ ਦਿਨਾਂ ਬਾਅਦ 10ਵੇਂ ਦਿਨ ਦੁਸਹਿਰਾ ਮਨਾਇਆ ਜਾਂਦਾ ਹੈ। ਇਸ ਦਿਨ ਰਾਵਣ ਦੇ ਨਾਲ ਉਨ੍ਹਾਂ ਦੇ ਪੁੱਤਰ ਮੇਘਨਾਦ ਅਤੇ ਭਰਾ ਕੁੰਭਕਰਨ ਦੇ ਪੁਤਲੇ ਫੂਕੇ ਜਾਂਦੇ ਹਨ।
- 22 October Maha Ashtami: ਇਸ ਸਮੱਸਿਆਂ ਤੋਂ ਪੀੜਤ ਹੋ, ਤਾਂ ਮਹਾਅਸ਼ਟਮੀ ਦੇ ਦਿਨ ਜ਼ਰੂਰ ਕਰੋ ਮਹਾਗੌਰੀ ਮਾਂ ਦੀ ਪੂਜਾ
- Dussehra 2023: ਕਦੋਂ ਹੈ ਦੁਸਹਿਰਾ, 23 ਜਾਂ 24 ਅਕਤੂਬਰ ? ਜਾਣੋ ਸਹੀ ਤਾਰੀਖ ਅਤੇ ਸ਼ੁਭ ਸਮਾਂ
- Kalratri Devi :ਗ੍ਰਹਿਆਂ ਦੇ ਡਰ, ਕਸ਼ਟ, ਭੈਅ ਤੋਂ ਮਿਲੇਗੀ ਰਾਹਤ, ਨਵਰਾਤਰੀ ਦੇ ਸੱਤਵੇਂ ਦਿਨ ਮਾਂ ਕਾਲਰਾਤਰੀ ਨੂੰ ਉਨ੍ਹਾਂ ਦੇ 3 ਮਨਪਸੰਦ ਭੋਗ ਲਗਵਾਓ
ਦੁਸਹਿਰੇ ਦਾ ਤਿਓਹਾਰ:ਨੌ ਦਿਨਾਂ ਦੀ ਨਵਰਾਤਰੀ ਤੋਂ ਬਾਅਦ ਦੇਸ਼ 'ਚ ਦੁਸਹਿਰੇ ਦਾ ਤਿਓਹਾਰ ਧੂੰਮਧਾਮ ਨਾਲ ਮਨਾਇਆ ਜਾਂਦਾ ਹੈ। ਦੁਸਹਿਰੇ ਦੇ ਦਿਨ ਲੋਕ ਰਾਵਣ ਨੂੰ ਸਾੜਦੇ ਹਨ ਅਤੇ ਮੇਲਾ ਘੂੰਮਣ ਜਾਂਦੇ ਹਨ। ਦੁਸਹਿਰੇ ਦਾ ਆਯੋਜਨ ਦੇਸ਼ ਦੇ ਲਗਭਗ ਹਰ ਸ਼ਹਿਰ 'ਚ ਕੀਤਾ ਜਾਂਦਾ ਹੈ। ਇਸ ਦਿਨ ਰਾਵਣ ਤੋਂ ਇਲਾਵਾ ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਜਾਂਦੇ ਹਨ। ਭਗਤ ਦਸ਼ਮੀ 'ਤੇ ਮਾਂ ਦੁਰਗਾ ਨੂੰ ਵਿਦਾਇਗੀ ਦੇਣ ਤੋਂ ਬਾਅਦ ਉਨ੍ਹਾਂ ਦਾ ਵਿਸਰਜਨ ਕਰਦੇ ਹਨ।