ਪੰਜਾਬ

punjab

ਲੋਕਾਂ ਨੂੰ ਰਾਮ ਰਹੀਮ ਨਾਲ ਮਿਲਵਾਉਣ ‘ਤੇ ਡੀਐਸਪੀ ਮੁਅੱਤਲ

By

Published : Aug 23, 2021, 7:37 PM IST

ਸਾਧਵੀ ਜਬਰ ਜਨਾਹ ਮਾਮਲੇ ਵਿੱਚ ਸੁਨਾਰੀਆ ਜੇਲ੍ਹ ਵਿੱਚ ਸਜਾ ਕੱਟ ਰਹੇ ਰਾਮ ਰਹੀਮ ਦੀ ਖਾਸ ਲੋਕਾਂ ਨਾਲ ਮੁਲਾਕਾਤ ਕਰਵਾਉਣ ਕਾਰਨ ਮਹਿਮ ਦੇ ਡੀਐਸਪੀ ਸਮਸ਼ੇਰ ਸਿੰਘ ਨੰ ਮੁਅੱਤਲ ਕਰ ਦਿੱਤਾ ਗਿਆ ਹੈ।

ਲੋਕਾਂ ਨੂੰ ਰਾਮ ਰਹੀਮ ਨਾਲ ਮਿਲਵਾਉਣ ‘ਤੇ ਡੀਐਸਪੀ ਮੁਅੱਤਲ
ਲੋਕਾਂ ਨੂੰ ਰਾਮ ਰਹੀਮ ਨਾਲ ਮਿਲਵਾਉਣ ‘ਤੇ ਡੀਐਸਪੀ ਮੁਅੱਤਲ

ਚੰਡੀਗੜ੍ਹ: ਸਾਧਵੀ ਨਾਲ ਜਬਰ ਜਨਾਹ ਮਾਮਲੇ ਵਿੱਚ ਦੋਹਰੀ ਉਮਰ ਕੈਦ ਦੀ ਸਜਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਨਾਲ ਕੁਝ ਨਿਜੀ ਵਿਅਕਤੀਆਂ ਦੀ ਵਿਸ਼ੇਸ਼ ਮੁਲਾਕਾਤ ਕਰਵਾਉਣ ਕਾਰਨ ਮਹਿਮ ਦੇ ਡੀਐਸਪੀ ਸਮਸ਼ੇਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਰਾਮ ਰਹੀਮ ਨੂੰ ਬਿਮਾਰੀ ਦੀ ਹਾਲਤ ਵਿੱਚ ਏਮਜ਼ ਲਿਜਾਇਆ ਗਿਆ ਸੀ। ਦਿੱਲੀ ਏਮਸ ਤੋਂ ਰੋਹਤਕ ਸੁਨਾਰੀਆ ਜੇਲ੍ਹ ਵੱਲ ਆਉਂਦੇ ਸਮੇਂ ਸੁਰੱਖਿਆ ਦੇ ਇੰਚਾਰਜ ਡੀਐਸਪੀ ਨੇ ਕੁਝ ਨਿਜੀ ਲੋਕਾਂ ਨਾਲ ਡੇਰਾ ਮੁਖੀ ਦੀ ਰਾਹ ਵਿੱਚ ਮੁਲਾਕਾਤ ਕਰਵਾਈ ਸੀ। ਸੁਰੱਖਿਆ ਵਿੱਚ ਹੋਈ ਇਸ ਸੰਨ੍ਹ ਨੂੰ ਲੈ ਕੇ ਪਿਛਲੇ ਦਿਨੀਂ ਮਾਮਲਾ ਸੁਰਖੀਆਂ ਵਿੱਚ ਆਇਆ ਸੀ।

ਵਿਭਾਗੀ ਜਾਂਚ ਵੀ ਖੋਲ੍ਹੀ

ਇਸ ਤੋਂ ਬਾਅਦ ਡੀਜੀਪੀ ਨੇ ਸ਼ੁਰੂਆਤੀ ਜਾਂਚ ਕਰਵਾਉਣ ਤੋਂ ਬਾਅਦ ਸਰਕਾਰ ਦੀ ਮੰਜੂਰੀ ਨਾਲ ਮਹਿਮ ਦੇ ਡੀਐਸਪੀ ਸਮਸ਼ੇਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਤੇ ਹੁਣ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਰਾਮ ਰਹੀਮ ਸੁਨਾਰੀਆ ਜੇਲ੍ਹ ਵਿੱਚ ਸਜਾ ਕੱਟ ਰਿਹਾ ਹੈ ਤੇ ਬੀਤੀ 17 ਜੁਲਾਈ ਨੂੰ ਕੁਝ ਟੈਸਟ ਕਰਵਾਉਣ ਲਈ ਉਸ ਨੂੰ ਭਾਰੀ ਸੁਰੱਖਿਆ ਵਿੱਚ ਦਿੱਲੀ ਦੇ ਏਮਸ ਹਸਪਤਾਲ ਲਿਜਾਇਆ ਗਿਆ ਸੀ।

ਸਮਸ਼ੇਰ ਸਿੰਘ ਕੋਲ ਸੀ ਸੁਰੱਖਿਆ ਦੀ ਜਿੰਮੇਵਾਰੀ

ਇਸ ਦੌਰਾਨ ਦਿੱਲੀ ਲਿਆਉਣ-ਲਿਜਾਉਣ ਦੀ ਜਿੰਮੇਵਾਰੀ ਡੇਰਾ ਮੁਖੀ ਦੇ ਸੁਰੱਖਿਆ ਦੀ ਜਿੰਮੇਵਾਰੀ ਡੀਐਸਪੀ ਮਹਿਮ ਨੂੰ ਦਿੱਤੀ ਗਈ ਸੀ। ਦਿੱਲੀ ਏਮਸ ਤੋਂ ਰੋਹਤਕ ਸੁਨਾਰੀਆ ਜੇਲ੍ਹ ਆਉਂਦੇ ਵੇਲੇ ਡੀਐਸਪੀ ਨੇ ਡੇਰਾ ਮੁਖੀ ਨੂੰ ਆਪਣੀ ਸਰਕਾਰੀ ਗੱਡੀ ਵਿੱਚ ਬਿਠਾਇਆ ਸੀ, ਜਿਸ ਦੇ ਨਾਲ ਡੇਰਾ ਮੁਖੀ ਨਾਲ ਮਿਲਣ ਵਾਲੀਆਂ ਦੋ ਮਹਿਲਾਵਾਂ ਵੀ ਸੀ। ਰਾਹ ਵਿੱਚ ਕਈ ਥਾਂ ਗੱਡੀਆਂ ਵੀ ਰੋਕੀਆਂ ਗਈਆਂ ਤੇ ਰੂਟ ਵੀ ਬਦਲ ਦਿੱਤਾ ਗਿਆ। ਇਸ ਦੌਰਾਨ ਕਈ ਲੋਕਾਂ ਨੇ ਰਾਮ ਰਹੀਮ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ:ਗ੍ਰਹਿ ਮੰਤਰੀ ਅਨਿਲ ਵਿਜ ਦੀ ਵਿਗੜੀ ਸਿਹਤ, ਚੰਡੀਗੜ੍ਹ PGI 'ਚ ਕੀਤਾ ਗਿਆ ਭਰਤੀ

ABOUT THE AUTHOR

...view details