ਨੂਹ:ਹਰਿਆਣਾ 'ਚ ਮਾਈਨਿੰਗ ਮਾਫੀਆ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਇਕ ਡੀ.ਐੱਸ.ਪੀ (DSP murder in Nuh) ਦਾ ਕਤਲ ਕਰ ਦਿੰਦੇ ਹਨ। ਡੀਐੱਸਪੀ ਸੁਰੇਂਦਰ ਸਿੰਘ ਬਿਸ਼ਨੋਈ ਨਾਜਾਇਜ਼ ਮਾਈਨਿੰਗ ਮਾਫ਼ੀਆ 'ਤੇ ਛਾਪਾ ਮਾਰਨ ਗਏ ਸਨ, ਤਾਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਡੀਐਸਪੀ ਨੂੰ ਮਾਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ।
ਡੀਐਸਪੀ ਉੱਤੇ ਡੰਪਰ ਚੜ੍ਹਾਇਆ: ਮਾਮਲਾ ਹਰਿਆਣਾ ਦੇ ਨੂਹ ਜ਼ਿਲ੍ਹੇ ਦਾ ਹੈ, ਜਿੱਥੇ ਤਾਵਡੂ ਦੇ ਡੀਐੱਸਪੀ ਸੁਰੇਂਦਰ ਸਿੰਘ ਬਿਸ਼ਨੋਈ ਨਾਜਾਇਜ਼ ਮਾਈਨਿੰਗ ਮਾਫ਼ੀਆ 'ਤੇ ਛਾਪਾ ਮਾਰਨ ਗਏ ਸਨ। ਪਰ ਨਾਜਾਇਜ਼ ਮਾਈਨਿੰਗ ਮਾਫੀਆ ਦੇ ਲੋਕਾਂ ਨੇ ਉਸ 'ਤੇ ਡੰਪਰ ਚੜ੍ਹਾ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਸਾਲ ਰਿਟਾਇਰ ਹੋਣ ਵਾਲੇ ਸੀ ਡੀਐਸਪੀ:ਡੀਐਸਪੀ ਨੂੰ ਕੁਚਲਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਕਮਿਊਨਿਟੀ ਹੈਲਥ ਸੈਂਟਰ ਨੂਹ ਵਿਖੇ ਭੇਜ ਦਿੱਤਾ ਹੈ। ਡੀਐਸਪੀ ਨੂੰ ਨਾਜਾਇਜ਼ ਮਾਈਨਿੰਗ ਮਾਫ਼ੀਆ ਵੱਲੋਂ ਡੰਪਰ ਨਾਲ ਕੁਚਲਣ ਦੀ ਖ਼ਬਰ ਨੇ ਪੁਲਿਸ ਵਿਭਾਗ ਵਿੱਚ ਹੜਕੰਪ ਮਚਾ ਦਿੱਤਾ ਹੈ। ਨੂਹ (Haryana dsp murder in mewat) ਵਿੱਚ ਡੀਐਸਪੀ ਦੇ ਕਤਲ ਤੋਂ ਬਾਅਦ ਹਰਿਆਣਾ ਵਿੱਚ ਕਾਨੂੰਨ ਵਿਵਸਥਾ ਉੱਤੇ ਸਵਾਲ ਉੱਠ ਰਹੇ ਹਨ।
ਹਿਸਾਰ 'ਚ ਹੋਵੇਗਾ ਅੰਤਮ ਸੰਸਕਾਰ: ਡੀਐਸਪੀ ਸੁਰੇਂਦਰ ਸਿੰਘ ਬਿਸ਼ਨੋਈ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਹਿਸਾਰ ਦੇ ਸਾਰੰਗਪੁਰ ਵਿੱਚ ਕੀਤਾ ਜਾਵੇਗਾ। ਸੁਰੇਂਦਰ ਸਿੰਘ ਦੇ ਦੋ ਬੱਚੇ ਹਨ, ਬੇਟੀ ਬੈਂਗਲੁਰੂ 'ਚ ਬੈਂਕ 'ਚ ਕੰਮ ਕਰਦੀ ਹੈ, ਜਦਕਿ ਬੇਟਾ ਕੈਨੇਡਾ 'ਚ ਪੜ੍ਹ ਰਿਹਾ ਹੈ। ਸੁਰੇਂਦਰ ਸਿੰਘ ਦਾ ਛੋਟਾ ਭਰਾ ਅਸ਼ੋਕ ਹਰਿਆਣਾ ਵਿੱਚ ਇੱਕ ਸਹਿਕਾਰੀ ਬੈਂਕ ਵਿੱਚ ਅਧਿਕਾਰੀ ਹੈ। ਅਸ਼ੋਕ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਉਸ ਦੀ ਭਰਾ ਨਾਲ ਫੋਨ ’ਤੇ ਗੱਲਬਾਤ ਹੋਈ। ਉਸ ਨੇ ਜਲਦੀ ਘਰ ਆਉਣ ਦੀ ਗੱਲ ਕਹੀ ਸੀ, ਪਰ ਦੁਪਹਿਰ ਬਾਅਦ ਉਸ ਦੀ ਮੌਤ ਦੀ ਖ਼ਬਰ ਆਈ। ਪਰਿਵਾਰ ਵਿਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮ੍ਰਿਤਕ ਡੀਐਸਪੀ ਦੇ ਪਰਿਵਾਰ ਵਾਲਿਆਂ ਨੂੰ ਇੱਕ ਕਰੋੜ:ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨੂਹ ਵਿੱਚ ਮਾਰੇ ਗਏ ਡੀਐਸਪੀ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਹਰਿਆਣਾ ਸਰਕਾਰ ਡੀਐਸਪੀ ਸੁਰੇਂਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਵੇਗੀ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਡੀਐਸਪੀ ਦੇ ਕਾਤਲਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।