ਚੰਡੀਗੜ੍ਹ: ਸੂਬੇ ਭਰ ’ਚ ਚੱਲ ਰਹੀ ਡਾਕਟਰਾਂ ਦੀ ਹੜਤਾਲ ਖ਼ਤਮ ਹੋ ਚੁੱਕੀ ਹੈ ਤੇ ਹੁਣ ਡਾਕਟਰ ਕਾਲੇ ਬਿੱਲੇ ਲਗਾਕੇ ਕੰਮ ਕਰਨਗੇ। ਦੱਸ ਦਈਏ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਪੇ ਕਮਿਸ਼ਨ ਖ਼ਿਲਾਫ਼ ਡਾਕਟਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਸੀ ਜੋ ਕਿ ਪਿਛਲੇ ਕਰੀਬ ਡੇਢ ਮਹੀਨੇ ਤੋਂ ਚੱਲ ਰਹੀ ਸੀ।
ਇਹ ਵੀ ਪੜੋ: ਕਾਂਗਰਸ ਸਰਕਾਰ 'ਚ ਵਧ ਰਹੇ ਬੇਰੁਜ਼ਗਾਰ ਨੌਜਵਾਨਾਂ ਦੀ ਖੁਦਕੁਸ਼ੀ ਦੇ ਮਾਮਲੇ !
ਡਾਕਟਰਾਂ ਨੇ ਕਿਉਂ ਲਈ ਹੜਤਾਲ ਵਾਪਸ ?
ਦੱਸ ਦਈਏ ਕਿ ਸਰਕਾਰ ਨੇ ਐਨ.ਪੀ.ਏ. ਨੂੰ ਮੁੜ ਤਨਖਾਹ ਵਿੱਚ ਜੋੜਣ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਮਗਰੋਂ ਡਾਕਟਰ ਸਹਿਮਤ ਹੋ ਗਏ ਹਨ ਤੇ ਹੜਤਾਲ ਵਾਪਸ ਲੈ ਲਈ ਹੈ। ਡਾਕਟਰਾਂ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਨੋਟੀਫਿਕੇਸ਼ਨ ਤੱਕ ਕਾਲੇ ਬਿੱਲੇ ਲਗਾਕੇ ਕੰਮ ਕਰਨਗੇ।
ਡਾਕਟਰ ਕਿਉਂ ਕਰ ਰਹੇ ਸਨ ਹੜਤਾਲ ?
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਡਾਕਟਰ ਪੇ ਕਮਿਸ਼ਨ ਦੇ ਖ਼ਿਲਾਫ਼ ਹੜਤਾਲ ’ਤੇ ਸਨ ਤੇ ਰੋਸ ਪ੍ਰਦਰਸ਼ਨ ਕਰ ਇਸ ਵਿੱਚ ਸੋਧ ਦੀ ਮੰਗ ਕਰ ਰਹੇ ਸਨ, ਜਿਸ ਤੋਂ ਮਗਰੋਂ ਸਰਕਾਰ ਨੂੰ ਇਸ ਵਿੱਚ ਸੋਧ ਕਰਨੀ ਹੀ ਪਈ ਹੈ। ਪੰਜਾਬ ਸਰਕਾਰ ਦੁਆਰਾ ਡਾਕਟਰਾਂ ਦੇ ਐਨਨਪੀਏ ਫੰਡ ਨੂੰ 25 ਫੀਸਦ ਤੋਂ ਘਟਾਕੇ 20 ਫੀਸਦ ਕਰ ਦਿੱਤਾ ਸੀ ਤੇ ਉਹਨਾਂ ਦੇ ਐਨ.ਪੀ.ਏ ਨੂੰ ਤਨਖਾਹ ਨਾਲੋਂ ਅਲੱਗ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸੂਬੇ ਦੇ ਭਰ ਦੇ ਡਾਕਟਰਾਂ ਨੇ ਪੰਜਾਬ ਸਰਕਾਰ ਤੇ 6ਵੇਂ ਪੇ ਕਮਿਸ਼ਨ ਖਿਲਾਫ ਮੋਰਚਾ ਖੋਲ ਦਿੱਤਾ ਸੀ।
ਇਹ ਵੀ ਪੜੋ: ਕੱਚੇ ਕਾਮਿਆਂ 'ਤੇ ਫਿਰ ਚੱਲਿਆ ਪੁਲਿਸ ਦਾ ਡੰਡਾ