ਪੰਜਾਬ

punjab

ETV Bharat / bharat

ਭਾਰਤ ਦੀ ਸਖ਼ਤੀ ਦਾ ਟਰੂਡੋ 'ਤੇ ਨਹੀਂ ਹੋਇਆ ਅਸਰ, ਮੁੜ ਦਿੱਤਾ ਵੱਡਾ ਬਿਆਨ - ਕਿਸਾਨਾਂ ਦੇ ਹੱਕ ਚ ਕੈਨੇਡਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵਾਰ ਮੁੜ ਤੋਂ ਵੱਡਾ ਬਿਆਨ ਦਿੱਤਾ ਹੈ। ਟਰੂਡੋ ਨੇ ਕਿਹਾ ਕਿ ਕੈਨੇਡਾ ਕਿਸੇ ਵੀ ਦੇਸ਼ 'ਚ ਹੋ ਰਹੇ ਸ਼ਾਤਮਈ ਅੰਦੋਲਨ ਦੇ ਅਧਿਕਾਰ ਦੇ ਹੱਕ 'ਚ ਹਮੇਸ਼ਾ ਖੜਾ ਰਹੇਗਾ।

ਭਾਰਤ ਦੀ ਸਖ਼ਤੀ ਦਾ ਟਰੂਡੋ 'ਤੇ ਨਹੀਂ ਹੋਇਆ ਅਸਰ, ਮੁੜ ਦਿੱਤਾ ਵੱਡਾ ਬਿਆਨ
ਭਾਰਤ ਦੀ ਸਖ਼ਤੀ ਦਾ ਟਰੂਡੋ 'ਤੇ ਨਹੀਂ ਹੋਇਆ ਅਸਰ, ਮੁੜ ਦਿੱਤਾ ਵੱਡਾ ਬਿਆਨ

By

Published : Dec 5, 2020, 11:03 AM IST

Updated : Dec 5, 2020, 12:52 PM IST

ਨਵੀਂ ਦਿੱਲੀ: ਭਾਰਤ ਦੀ ਸਖ਼ਤੀ ਦੇ ਬਾਵਜੂਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵਾਰ ਮੁੜ ਤੋਂ ਕਿਹਾ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਦੇ ਹੱਕ 'ਚ ਹਮੇਸ਼ਾ ਖੜੇ ਰਹਿਣਗੇ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੁਨੀਆ 'ਚ ਕੀਤੇ ਵੀ ਜੇਕਰ ਸ਼ਾਂਤਮਈ ਅੰਦੋਲਨ ਹੁੰਦਾ ਹੈ ਤਾਂ ਕੈਨੇਡਾ ਉਸ ਦੀ ਹਮੇਸ਼ਾ ਹਮਾਇਤ ਕਰੇਗਾ।

ਦੱਸਣਯੋਗ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮੀਸ਼ਨਰ ਨੂੰ ਵਿਦੇਸ਼ ਮੰਤਰਾਲੇ ਨੇ ਤਲਬ ਕੀਤਾ ਸੀ। ਟਰੂਡੋ ਨੇ ਕਿਹਾ ਕਿ ਕੈਨੇਡਾ ਪੂਰੀ ਦੁਨੀਆ 'ਚ ਮਨੁੱਖੀ ਅਧਿਕਾਰਾਂ ਅਤੇ ਸ਼ਾਂਤਮਈ ਪ੍ਰਦਰਸ਼ਨ ਲਈ ਹਮੇਸ਼ਾ ਖੜਾ ਰਹੇਗਾ।

ਜ਼ਿਕਰਯੋਗ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਕਿਸਾਨਾਂ ਦੀ ਕਾਰਗੁਜ਼ਾਰੀ 'ਤੇ ਟਿੱਪਣੀ ਕੀਤੀ ਸੀ। ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਹਮੇਸ਼ਾ ਹੀ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰਾਂ ਦੀ ਰਾਖੀ ਲਈ ਖੜਾ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਭਾਰਤੀ ਕਿਸਾਨਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸਥਿਤੀ ਚਿੰਤਾਜਨਕ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਮਗਰੋਂ ਭਾਰਤ ਸਰਕਾਰ ਨੇ ਇਤਰਾਜ਼ ਜਤਾਇਆ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਭਾਰਤ ਦੇ ਕਿਸਾਨਾਂ ਨਾਲ ਸੰਬਧਤ ਕੈਨੇਡੀਅਨ ਆਗੂਆਂ ਦੀਆਂ ਕੁੱਝ ਗਲਤ ਟਿੱਪਣੀਆਂ ਵੇਖੀਆਂ ਸਨ। ਇਹ ਅਨਅਧਿਕਾਰਤ ਹਨ ਖ਼ਾਸਕਰ ਜਦੋਂ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹੋਣ ਖ਼ਾਸਕਰ ਇੱਕ ਲੋਕਤੰਤਰੀ ਦੇਸ਼ ਲਈ। ਇਹ ਚੰਗਾ ਹੈ ਕਿ ਰਾਜਨੀਤਕ ਉਦੇਸ਼ਾਂ ਲਈ ਕੂਟਨੀਤਕ ਗੱਲਬਾਤ ਨੂੰ ਗ਼ਲਤ ਢੰਗ ਨਾਲ ਪੇਸ਼ ਨਾ ਕੀਤਾ ਜਾਵੇ।

Last Updated : Dec 5, 2020, 12:52 PM IST

ABOUT THE AUTHOR

...view details