ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ (Union Health Ministry) ਨੇ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਜ਼ਿਲ੍ਹਿਆਂ ਵਿੱਚ ਪਹਿਲ ਦੇ ਅਧਾਰ ’ਤੇ ਟੀਕਾਕਰਨ ਵਧਾਉਣ (increase vaccination) ਦੇ ਨਾਲ-ਨਾਲ ਭੀੜ ਨੂੰ ਰੋਕਣ, ਵਿਆਪਕ ਜਾਂਚ ਕਰਵਾਉਣ ਵਰਗੇ ਰੋਕਥਾਮ ਉਪਾਅ ਕਰਨ ਲਈ ਕਿਹਾ ਹੈ, ਜਿਥੇ ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਰੂਪ ਦਾ ਪਤਾ ਲਗਾਇਆ ਗਿਆ ਹੈ।
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਪੰਜਾਬ, ਤਾਮਿਲਨਾਡੂ, ਰਾਜਸਥਾਨ, ਕਰਨਾਟਕ, ਆਂਧਰਾ ਪ੍ਰਦੇਸ਼, ਜੰਮੂ-ਕਸ਼ਮੀਰ, ਗੁਜਰਾਤ ਤੇ ਹਰਿਆਣਾ ਨੂੰ ਪੱਤਰ ਰਾਹੀਂ ਇਹ ਉਪਾਅ ਦੇ ਸੁਝਾਅ ਦਿੱਤੇ ਹਨ।
ਉਨ੍ਹਾਂ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਕੋਵਿਡ-19 (COVID-19) ਤੋਂ ਸੰਕਰਮਿਤ ਪਾਏ ਗਏ ਲੋਕਾਂ ਦੇ ਲੋੜੀਂਦੇ ਨਮੂਨੇ ਤੁਰੰਤ ਹੀ ਭਾਰਤੀ ਸਾਰਸ-ਸੀਓਵੀ-2 ਜੀਨੋਮਿਕ ਕੰਸੋਸ਼ਿਰਿਆ (SARS CoV 2 genomic consortia) ਦੀਆਂ ਲੈਬੋਟਰਿਆਂ ਵਿੱਚ ਭੇਜੇ ਜਾਣ ਤਾਂ ਜੋ ਮਹਾਂਮਾਰੀ ਵਿਗਿਆ ਸਬੰਧੀ ਸਹਿਸਬੰਧ ਸਥਾਪਤ ਕੀਤੇ ਜਾ ਸਕਣ।
ਭੂਸ਼ਣ ਨੇ ਦੱਸਿਆ ਕਿ ਸਾਰਸ-ਕੋਵੀ -2 ਦਾ ਡੈਲਟਾ ਪਲੱਸ ਰੂਪ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਜ਼ਿਲ੍ਹੇ, ਗੁਜਰਾਤ ਦੇ ਸੂਰਤ, ਹਰਿਆਣਾ ਦੇ ਫਰੀਦਾਬਾਦ, ਜੰਮੂ-ਕਸ਼ਮੀਰ 'ਚ ਕਟੜਾ, ਰਾਜਸਥਾਨ 'ਚ ਬੀਕਾਨੇਰ, ਪੰਜਾਬ 'ਚ ਪਟਿਆਲਾ ਅਤੇ ਲੁਧਿਆਣਾ, ਕਰਨਾਟਕ ਵਿੱਚ ਮੈਸੂਰ ਤੇ ਤਾਮਿਲਨਾਡੂ ਵਿੱਚ ਚੇਨਈ, ਮਦੁਰੈ ਅਤੇ ਕੰਚੀਪੁਰਮ ਵਿੱਚ ਪਾਇਆ ਗਿਆ ਹੈ।
ਇਹ ਵੀ ਪੜੋ: ਗੁਜਰਾਤ 'ਚ ਮਿਲੇ ਕੋਵਿਡ ਡੈਲਟਾ ਪਲੱਸ ਵੇਰੀਐਂਟ ਦੇ 2 ਮਾਮਲੇ