ਪੰਜਾਬ

punjab

ਦੇਹਰਾਦੂਨ ਦਾ 137 ਸਾਲ ਪੁਰਾਣਾ ਮਕਾਨ ਕਾਸ਼ਠ ਕਲਾ ਦੀ ਸ਼ਾਨਦਾਰ ਉਦਾਹਰਣ, ਦੇਖੋ

By

Published : May 25, 2021, 12:09 PM IST

ਦੇਹਰਾਦੂਨ ਸਥਿਤ ਵਿਕਾਸ ਨਗਰ ਦੇ ਜੌਂਸਰ ਬਾਵਰ ਕਬਾਇਲੀ ਖੇਤਰ ਦੇ ਨਗੌ ਪਿੰਡ ਵਿੱਚ ਇਹ ਮਕਾਨ 1884 ਵਿੱਚ ਬਣਾਇਆ ਗਿਆ ਸੀ, ਪਰ ਅੱਜ ਵੀ ਇਸ ਦਾ ਆਕਰਸ਼ਨ ਬਰਕਰਾਰ ਹੈ। 137 ਸਾਲ ਪਹਿਲਾਂ ਇਹ ਮਕਾਨ ਕਾਸ਼ਠ ਕਲਾ ਦੀ ਇੱਕ ਸ਼ਾਨਦਾਰ ਉਦਾਹਰਣ ਹੈ।

ਫ਼ੋਟੋ
ਫ਼ੋਟੋ

ਦੇਹਰਾਦੂਨ: ਇੱਟ-ਸੀਮੈਂਟ ਅਤੇ ਕੰਕਰੀਟ ਦੇ ਉੱਚੇ-ਉੱਚੇ ਮਕਾਨਾਂ ਦੇ ਵਿਚਕਾਰ, ਵਿਕਾਸਸਨਗਰ ਦੇ ਜੌਂਸਰ ਬਾਵਰ ਖੇਤਰ ਵਿੱਚ ਲੱਕੜ ਅਤੇ ਪੱਥਰਾਂ ਨਾਲ ਬਣਿਆ ਇੱਕ ਮਕਾਨ ਬਰਬਰਸ ਹੀ ਆਪਣੇ ਵੱਲ ਖਿੱਚਦਾ ਹੈ। ਦੇਹਰਾਦੂਨ ਸਥਿਤ ਵਿਕਾਸ ਨਗਰ ਦੇ ਜੌਂਸਰ ਬਾਵਰ ਕਬਾਇਲੀ ਖੇਤਰ ਦੇ ਨਗੌ ਪਿੰਡ ਵਿੱਚ ਇਹ ਮਕਾਨ 1884 ਵਿੱਚ ਬਣਾਇਆ ਗਿਆ ਸੀ, ਪਰ ਅੱਜ ਵੀ ਇਸ ਦਾ ਆਕਰਸ਼ਨ ਬਰਕਰਾਰ ਹੈ। 137 ਸਾਲ ਪਹਿਲਾਂ ਇਹ ਮਕਾਨ ਕਾਸ਼ਠ ਕਲਾ ਦੀ ਇੱਕ ਸ਼ਾਨਦਾਰ ਉਦਾਹਰਣ ਹੈ।

ਵੇਖੋ ਵੀਡੀਓ

ਭਵਨ ਸਵਾਮੀ ਹਰਦੇਵ ਸਿੰਘ ਤੋਮਰ ਨੇ ਕਿਹਾ ਕਿ ਇਹ ਮਕਾਨ ਬਹੁਤ ਪੁਰਾਣਾ ਬਣਿਆ ਹੋਇਆ ਹੈ। ਦਾਦਾ ਨਾਨਾ ਦੇ ਜਮਾਨੇ ਦਾ। 1884 ਵਿੱਚ ਬਣਿਆ ਹੈ।

ਲਗਭਗ 137 ਸਾਲ ਪਹਿਲਾਂ, ਜਦੋਂ ਇਹ ਤਿੰਨ ਮੰਜ਼ਿਲਾ ਇਮਾਰਤ ਉਸਾਰੀ ਗਈ ਸੀ, ਉਸ ਸਮੇਂ ਦੇਸ਼ ਵਿੱਚ ਬ੍ਰਿਟਿਸ਼ ਸ਼ਾਸਨ ਸੀ। ਇਸ ਦੀ ਬੁਨਿਆਦ ਵਿੱਚ ਪੱਥਰਾਂ ਦੀ ਵਰਤੋਂ ਕੀਤੀ ਗਈ ਹੈ ਜਦੋਂ ਕਿ ਉਪਰਲਾ ਢਾਂਚਾ ਲੱਕੜ ਦਾ ਬਣਿਆ ਹੋਇਆ ਹੈ। 100 ਸਾਲਾਂ ਤੋਂ ਪਹਿਲਾਂ ਦੇ ਵਕਤ ਦੀ ਚਿੱਤਰਕਾਰੀ ਅਤੇ ਕਲਾ ਨੂੰ ਸੰਜੋਏ ਮਕਾਨ ਅਜੇ ਵੀ ਉਸੇ ਤਰ੍ਹਾਂ ਸ਼ਾਨ ਨਾਲ ਖੜ੍ਹਾ ਹੈ।

ਭਵਨ ਸਵਾਮੀ ਹਰਦੇਵ ਸਿੰਘ ਤੋਮਰ ਨੇ ਕਿਹਾ ਕਿ ਇਹ ਹੇਠਾਂ ਵਾਲੇ ਪਿਲਰ ਪਥਰਾਂ ਦੇ ਬਣੇ ਹੋਏ ਹਨ। ਇਹ ਪਿਲਰ ਤਾਂ ਬਹੁਤ ਦੂਰ ਤੋਂ ਲਿਆਂਦੇ ਗਏ ਹਨ। ਸਾਹਿਆ ਤੋਂ ਉਪਰ ਪਿੰਡ ਹੈ ਉੱਥੋ ਦੀ ਲਿਆਂਦੇ ਹਨ ਅਤੇ ਉਪਰ ਵਾਲੀ ਲੱਕੜ ਦੇ ਹੀ ਬਣੇ ਹੋਏ ਹਨ। ਮੌਜੂਦਾ ਸਮੇਂ ਵਿੱਚ ਇਸ ਮਕਾਨ ਦੇ ਮਾਲਕ ਹਰਦੇਵ ਸਿੰਘ ਤੋਮਰ ਹੈ। ਉਨ੍ਹਾਂ ਨੇ ਆਪਣੇ ਦਾਦਾ ਨਾਨਾ ਤੋਂ ਇਹ ਵਿਰਾਸਤ ਧਰੋਹਰ ਵਿੱਚ ਮਿਲੀ ਹੈ ਜਿਸ ਉਨ੍ਹਾਂ ਨੇ ਸੰਜੋਕੇ ਰੱਖਿਆ ਹੈ।

ਭਵਨ ਸਵਾਮੀ ਹਰਦੇਵ ਸਿੰਘ ਤੋਮਰ ਨੇ ਕਿਹਾ ਕਿ ਇਹ ਤਾਂ ਪਹਿਲਾਂ ਹੀ ਦਾਦਾ ਲੋਕਾਂ ਨੇ ਵੀ ਕਿਹਾ ਸੀ ਕਿ ਇਸ ਨੂੰ ਨਾ ਖੋਨਾ ਅਤੇ ਅਸੀਂ ਵੀ ਆਪਣੇ ਬੱਚਿਆਂ ਨੂੰ ਕਹਿ ਰਹੇ ਹਾਂ ਕਿ ਇਸ ਨੂੰ ਨਾ ਖੋਅ ਦੇਣਾ।

ਇਸ ਇਮਾਰਤ ਵਿੱਚ ਦੋ ਸਭ ਤੋਂ ਵੱਧ ਧਿਆਨ ਖਿੱਚਣ ਵਾਲੀਆਂ ਚੀਜ਼ਾਂ ਇੱਥੇ ਹਨ ਉਹ ਹਨ ਇੱਥੋਂ ਦੇ ਦਰਵਾਜ਼ੇ ਜੋ ਇਮਾਰਤ ਦੇ ਅਨੁਸਾਰ ਬਹੁਤ ਛੋਟੇ ਬਣਾਏ ਗਏ ਹਨ। ਮੰਨਿਆ ਜਾਂਦਾ ਹੈ ਕਿ ਪਹਾੜਾਂ ਉੱਤੇ ਪਹਿਲਾਂ ਇਹ ਵਿਸ਼ਵਾਸ ਹੁੰਦਾ ਕਰਦਾ ਸੀ ਕਿ ਕਿਸੇ ਘਰ ਵਿੱਚ ਦਾਖ਼ਲ ਹੋਣ ਵੇਲੇ ਸਾਨੂੰ ਸਿਰ ਨਵਾਨਾ ਚਾਹੀਦਾ ਹੈ।

ਭਵਨ ਸਵਾਮੀ ਹਰਦੇਵ ਸਿੰਘ ਤੋਮਰ ਨੇ ਕਿਹਾ ਕਿ ਦਰਵਾਜ਼ੇ ਉਸ ਵੇਲੇ ਜਿਆਦਾਤਰ ਚੋਰਾਂ ਦਾ ਡਰ ਰਹਿੰਦਾ ਸੀ ਨਾ। ਇਸੇ ਕਾਰਨ ਅੰਦਰ ਵੱਲ ਝੁੱਕ ਜਾਣਾ ਪੈਂਦਾ ਸੀ ਜੋ ਆਦਮੀ ਝੁਕ ਕੇ ਅੰਦਰ ਆਉਂਦਾ ਹੈ ਉਸ ਦਾ ਸਤਕਾਰ ਹੁੰਦਾ ਹੈ ਅੰਦਰ

ਇਸ ਦੇ ਨਾਲ ਹੀ ਇਨ੍ਹਾਂ ਦਰਵਾਜ਼ਿਆਂ ਵਿੱਚ ਪੁਰਾਣੀ ਟੈਕਨਾਲੌਜੀ ਨਾਲ ਲੌਕ ਲਗਦਾ ਹੈ। ਜਿਸ ਵਿੱਚ ਇੱਕ ਟੇਢੀ ਸਰਿਆ (ਚਾਬੀ) ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਨੂੰ ਸਥਾਨਕ ਭਾਸ਼ਾ ਵਿੱਚ ਤਾਵਾ ਕਿਹਾ ਜਾਂਦਾ ਹੈ। ਇਸ ਨੂੰ ਖੋਲਣਾ ਇੰਨ੍ਹਾ ਸੋਖਾ ਨਹੀਂ ਹੈ।

ਭਵਨ ਸਵਾਮੀ ਹਰਦੇਵ ਸਿੰਘ ਤੋਮਰ ਨੇ ਕਿਹਾ ਕਿ ਇਹ ਦਰਵਾਜੇ ਇਹਦਾ ਹੀ ਖੁਲਦੇ ਹਨ ਅਤੇ ਇਹਦਾ ਹੀ ਬੰਦ ਹੋ ਜਾਂਦੇ ਹਨ। ਇਸ ਨੂੰ ਚਾਬੀ ਸਮਝ ਲੋ। ਸਾਡੇ ਇੱਥੇ ਤਾਂ ਇਸ ਨੂੰ ਤਾਵਾ ਕਹਿੰਦੇ ਹਨ। ਇਹ ਹੈ ਇਸ ਦੇ ਲੋਕ ਦੀ ਚਾਬੀ।

ਲੱਕੜ ਦਾ ਇਹ ਮਕਾਨ ਮਜ਼ਬੂਤ ਤਾਂ ​​ਹੈ ਹੀ ਨਾਲ ਹੀ ਭੂਚਾਲ ਰੋਧਕ ਵੀ ਹੈ। ਇਹੀ ਕਾਰਨ ਹੈ ਕਿ 137 ਸਾਲਾਂ ਬਾਅਦ ਵੀ ਇਹ ਮਕਾਨ ਇਹਦਾ ਦਾ ਇਹਦਾ ਹੀ ਹੈ। ਇਸ ਦੇ ਨਾਲ, ਇਸ ਦੀ ਬਣਤਰ ਅਜਿਹੀ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਮਕਾਨ ਅੰਦਰ ਇੱਕ ਬੂੰਦ ਪਾਣੀ ਨੀਚੇ ਨਹੀਂ ਆਉਂਦਾ ਇਸ ਲਈ ਉਹ ਇਸ ਮਕਾਨ ਵਿੱਚ ਜਿਆਦਾਤਰ ਅਨਾਜ ਰਖਦੇ ਹਨ। ਮਕਾਨ ਵਿੱਚ ਅਨਾਜ ਰੱਖਣ ਲਈ ਕੋਠਾਰ ਵੀ ਬਣਾਏ ਗਏ ਹਨ।

ਭਵਨ ਸਵਾਮੀ ਹਰਦੇਵ ਸਿੰਘ ਤੋਮਰ ਨੇ ਕਿਹਾ ਕਿ ਗੋਦਾਮ ਵੀ ਸਮਝ ਲੋ ਇਸ ਨੂੰ, ਭੰਡਾਰ ਵੀ ਸਮਝ ਲੋ ਇਸ ਨੂੰ। ਚਾਵਲ, ਆਟਾ ਹੋਰ ਸਮਾਨ ਅਤੇ ਪਿਸਿਆ ਹੋਇਆ ਅਨਾਜ। ਸੱਚਮੁੱਚ, ਚਾਹੇ ਇਹ ਮਕਾਨ 137 ਸਾਲ ਪੁਰਾਣਾ ਹੈ, ਪਰ ਉਸ ਸਮੇਂ ਦੀ ਸੋਚ ਅੱਜ ਦੇ ਮੁਕਾਬਲੇ ਬਹੁਤ ਅੱਗੇ ਜਾਪਦੀ ਹੈ।

ਸਮੇਂ ਦੇ ਨਾਲ, ਹਰਦੇਵ ਦਾ ਪਰਿਵਾਰ ਵੱਡਾ ਹੁੰਦਾ ਗਿਆ ਹੈ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਪਿੰਡ ਵਿੱਚ ਰਹਿਣ ਲਈ ਵਧੇਰੇ ਘਰ ਬਣਾਏ ਹਨ, ਪਰ ਇਹ ਮਕਾਨ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਵਿਰਾਸਤ ਹੈ, ਇਸੇ ਨਾਲ ਉਸ ਦੀ ਪਹਿਚਾਣ ਹੈ ਅਤੇ ਉਹ ਇਸ ਮਕਾਨ ਨੂੰ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਹਮੇਸ਼ਾਂ ਸੰਜੋਏ ਰਖਣਗੇ।

ਭਵਨ ਸਵਾਮੀ ਹਰਦੇਵ ਸਿੰਘ ਤੋਮਰ ਨੇ ਕਿਹਾ ਕਿ ਉਨ੍ਹਾਂ ਨੇ ਵੀ ਬਣਾਇਆ ਹੈ, ਆਪਣੇ ਅੱਗੇ ਹੀ ਬਣਾਇਆ ਹੈ ਪਰ, ਆਪਣੇ ਸਾਹਮਣੇ ਘਿਰੇ ਵੀ ਹਨ ਅਤੇ ਇਹ ਦੇਖ ਲੋ ਕਿੰਨੇ ਪੁਰਾਣੇ ਮਕਾਨ ਹਨ ਇਹ। ਇਹ ਲਗਾ ਲੋ 7ਵੀ 8ਵੀ ਪੀੜੀ ਹੈ ਸਾਡੀ ਫਿਰ ਵੀ ਅਜਿਹੇ ਹੀ ਹਨ।

ਇਸ ਸਮੇਂ, ਹੁਣ ਘਰ ਵਿੱਚ ਸੀਮੈਂਟ ਦੀਆਂ ਛੱਤਾਂ, ਕੰਕਰੀਟ ਦੀਆਂ ਕੰਧਾਂ ਅਤੇ ਅਲਮੀਨੀਅਮ-ਸਟੀਲ ਦੇ ਦਰਵਾਜ਼ੇ ਅਤੇ ਖਿੜਕੀਆਂ ਲਗਣ ਲਗ ਗਈਆਂ ਹਨ ਤਾਂ ਇਹ ਪੁਰਾਤਣ ਕਲਾ ਗਾਹੇ-ਬਗਾਹੇ ਹੀ ਨਜ਼ਰ ਆਉਂਦੀ ਹੈ। ਰਾਜੇ-ਰਾਜਵਾੜਾ, ਰਈਸ, ਜ਼ਿਮੀਂਦਰ, ਮਹਾਜਨਾਂ ਦੇ ਯੁੱਗ ਬੀਤ ਗਏ ਜੋ ਇਨ੍ਹਾਂ ਉੱਕਰੇ ਹੋਏ ਦਰਵਾਜ਼ਿਆਂ ਅਤੇ ਫਰੇਮ ਦੇ ਕਦਰਦਾਨ ਹੁੰਦੇ ਸੀ। ਇੱਥੋਂ ਤੱਕ ਕਿ ਸਧਾਰਨ ਘਰਾਂ ਵਿੱਚ ਵੀ ਕਾਸ਼ਠਕਲਾ ਦੇ ਨਮੂਨੇ ਆਮ ਸੀ ਪਰ ਅੱਜ ਇਹ ਕਲਾ ਬਸ ਸਾਡਾ ਅਤੀਤ ਬਣ ਚੁੱਕੀ ਹੈ ਨਾ ਇਸ ਨੂੰ ਅੱਗੇ ਵਧਾਉਣ ਵਾਲੇ ਹਨ ਨਾ ਸਵਾਰਣ ਵਾਲੇ।

ABOUT THE AUTHOR

...view details