ਹੈਦਰਾਬਾਦ: ਹਿੰਦੂ ਧਰਮ ਵਿੱਚ ਦੀਵਾਲੀ ਦਾ ਤਿਉਹਾਰ (festival of Diwali) ਸੁਖ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਇਸ ਲਈ ਲੋਕ ਬੇਹਦ ਉਤਸ਼ਾਹ ਨਾਲ ਦੀਵਾਲੀ ਮਨਾਉਂਦੇ ਹਨ। ਹਿੰਦੂ ਪੰਚਾਂਗ ਦੇ ਮੁਤਾਬਕ ਦੀਵਾਲੀ ਦਾ ਤਿਉਹਾਰ ਹਰ ਸਾਲ ਕਾਰਤਿਕ ਮਹੀਨੇ ਦੀ ਮੱਸਿਆ (Kartik month) ਨੂੰ ਮਨਾਇਆ ਜਾਂਦਾ ਹੈ। ਸਾਲ 2021 ਵਿੱਚ, ਦੀਵਾਲੀ ਦਾ ਤਿਉਹਾਰ ਵੀਰਵਾਰ, 04 ਨਵੰਬਰ ਨੂੰ ਹੈ। ਦੀਵਾਲੀ ਬਹੁਤ ਹੀ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਨਾਂ ਮਹਿਜ਼ ਹਿੰਦੂ ਧਰਮ ਦੇ ਲੋਕਾਂ ਵੱਲੋਂ, ਬਲਕਿ ਸਿੱਖ, ਜੈਨ, ਬੋਧੀ ਲੋਕ ਵੀ ਪੂਰੇ ਜੋਸ਼ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ।
ਲਕਸ਼ਮੀ ਗਣੇਸ਼ ਤੇ ਕੁਬੇਰ ਦੀ ਪੂਜਾ ਦਾ ਖ਼ਾਸ ਮਹੱਤਵ
ਦੀਵਾਲੀ ਦੇ ਦਿਨ ਭਗਵਾਨ ਗਣੇਸ਼ ਦੇ ਨਾਲ ਦੇਵੀ ਲਕਸ਼ਮੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਹਿੰਦੂ ਧਰਮ ਵਿੱਚ, ਲਕਸ਼ਮੀ ਜੀ ਨੂੰ ਖੁਸ਼ਹਾਲੀ, ਸੁਖ ਸਮ੍ਰਿਧੀ ਅਤੇ ਧਨ ਦੀ ਦੇਵੀ ਮੰਨਿਆ ਜਾਂਦਾ ਹੈ। ਅਜਿਹਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਦੀਵਾਲੀ 'ਤੇ ਦੇਵੀ ਲਕਸ਼ਮੀ ਦੀ ਪੂਜਾ ਕਰਨ ਨਾਲ, ਲਕਸ਼ਮੀ ਜੀ ਖੁਸ਼ ਹੁੰਦੇ ਹਨ ਅਤੇ ਉਨ੍ਹਾਂ ਨੂੰ ਖੁਸ਼ਹਾਲੀ ਅਤੇ ਸੁਖ ਸਮ੍ਰਿਧੀ ਦਾ ਆਸ਼ੀਰਵਾਦ ਦਿੰਦੇ ਹਨ। ਇਸ ਦਿਨ ਧਨ ਦੇ ਦੇਵਤਾ, ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਦੇ ਨਾਲ ਭਗਵਾਨ ਕੁਬੇਰ ਦੀ ਵੀ ਪੂਜਾ ਕੀਤੀ ਜਾਂਦੀ ਹੈ।
ਮਾਤਾ ਸੀਤਾ ਦੇ ਨਾਲ ਅਯੁੱਧਿਆ ਪਰਤੇ ਸਨ ਭਗਵਾਨ ਰਾਮ
ਮਿਥਿਹਾਸਕ ਮਾਨਤਾਵਾਂ ਮੁਤਾਬਕ, ਰਾਕਸ਼ਸ ਰਾਜਾ ਰਾਵਣ ਨੂੰ ਮਾਰਨ ਤੋਂ ਬਾਅਦ ਭਗਵਾਨ ਰਾਮ ਮਾਤਾ ਸੀਤਾ ਦੇ ਨਾਲ ਅਯੁੱਧਿਆ ਪਰਤੇ ਸਨ। ਭਗਵਾਨ ਰਾਮ ਦੀ ਵਾਪਸੀ ਤੋਂ ਬਾਅਦ, ਪੂਰੇ ਅਯੁੱਧਿਆ ਸ਼ਹਿਰ ਨੂੰ ਦੀਵਿਆਂ ਨਾਲ ਸਜਾਇਆ ਗਿਆ ਸੀ। ਦੀਵਾਲੀ ਦੇ ਦਿਨ, ਲੋਕ ਆਪਣੇ ਘਰਾਂ ਵਿੱਚ ਦੀਵੇ ਜਗਾ ਕੇ ਦੇਵੀ ਲਕਸ਼ਮੀ ਦੀ ਪੂਜਾ ਕਰਦੇ ਹਨ, ਤਾਂ ਜੋ ਘਰ ਵਿੱਚ ਦੇਵੀ ਲਕਸ਼ਮੀ ਦਾ ਵਾਸ ਹੋਵੇ ਅਤੇ ਉਨ੍ਹਾਂ ਦੇ ਘਰ ਵਿੱਚ ਖੁਸ਼ਹਾਲੀ ਅਤੇ ਸੁਖ ਸਮ੍ਰਿਧੀ ਬਣੀ ਰਹੇ। ਦੇਵੀ ਲਕਸ਼ਮੀ ਦੀ ਪੂਜਾ ਦਾ ਸ਼ੁਭ ਸਮਾਂ ਸਥਿਰ ਲਗਨ ਦਾ ਹੁੰਦਾ ਹੈ। ਦੀਵਾਲੀ ਦਾ ਤਿਉਹਾਰ ਮੁੱਖ ਤੌਰ 'ਤੇ ਰਾਤ ਨੂੰ ਮਨਾਇਆ ਜਾਂਦਾ ਹੈ, ਸ਼ੁਭ ਸਮੇਂ ਵਿੱਚ ਦੇਵੀ ਲਕਸ਼ਮੀ, ਗਣੇਸ਼ ਅਤੇ ਕੁਬੇਰ ਜੀ ਦੀ ਪੂਜਾ ਕਰਨਾ ਬੇਹਦ ਫਲਦਾਇਕ ਮੰਨਿਆ ਜਾਂਦਾ ਹੈ।
ਦੀਵਾਲੀ 'ਤੇ ਮਹੱਤਵਪੂਰਣ ਸਮਾਂ ਅਤੇ ਮਹੂਰਤ
ਦਿਨ- ਵੀਰਵਾਰ, 04 ਨਵੰਬਰ
ਸੂਰਜ ਚੜ੍ਹਨ ਦਾ ਸਮਾਂ - 06:21 AM