ਨਵੀਂ ਦਿੱਲੀ: ਕੋਰੋਨਾ ਖ਼ਿਲਾਫ਼ ਭਾਰਤ ਬਾਇਓਟੈਕ ਦੀ ਕੋਵੈਕਸੀਨ ਦਾ 2-18 ਸਾਲ ਦੀ ਉਮਰ ਵਾਲਿਆਂ ਉੱਤੇ ਦੂਜੇ ਅਤੇ ਤੀਜੇ ਫੇਜ ਦੇ ਟਰਾਇਲ ਕਰਨ ਦੀ ਇੱਕ ਐਕਸਪਰਟ ਪੈਨਲ ਨੇ ਮੰਗਲ ਨੂੰ ਦੀ ਸਿਫਾਰਿਸ਼ ਕੀਤੀ ਸੀ ਜਿਸ ਦੀ ਡਰਗਸ ਕੰਟੋਰਲ ਜਨਰਲ ਆਫ ਇੰਡੀਆ ਨੇ ਮਨਜ਼ੂਰੀ ਦੇ ਦਿੱਤੀ ਹੈ ਜਿਸ ਦੇ ਬਾਅਦ ਹੁਣ ਭਾਰਤ ਬਾਇਓਟੈਕ 525 ਸਿਹਤਮੰਦ ਵਾਲੰਟੀਅਰਾਂ ਉੱਤੇ ਟਰਾਇਲ ਕਰੇਗਾ।
ਦਸ ਦੇਈਏ ਕਿ ਟਰਾਇਲ ਕਈ ਸ਼ਹਿਰਾਂ ਦੀ ਸਾਈਟ ਉੱਤੇ ਹੋਵੇਗਾ। ਇਸ ਵਿੱਚ ਏਮਜ਼ ਦਿੱਲੀ, ਏਮਜ਼ ਪਟਨਾ ਅਤੇ ਮੈਡੀਟ੍ਰੀਨਾ ਇੰਸਟੀਚਿਉਟ ਆਫ ਮੈਡੀਕਲ ਸਾਇੰਸਜ਼, ਨਾਗਪੁਰ ਸ਼ਾਮਲ ਹਨ।
ਮਹੱਤਵਪੂਰਨ ਹੈ ਕਿ, ਇੱਕ ਮਾਹਰ ਕਮੇਟੀ ਨੇ ਮੰਗਲਵਾਰ ਨੂੰ 2-18 ਸਾਲ ਦੀ ਉਮਰ ਦੇ ਲਈ ਭਾਰਤ ਬਾਇਓਟੈਕ ਦੇ ਕੋਵਿਡ -19 ਟੀਕੇ ਕੋਵੈਕਸਿਨ ਦੇ ਦੂਜੇ / ਤੀਜੇ ਪੜਾਅ ਲਈ ਟੈਸਟਿੰਗ ਕਰਨ ਦੀ ਸਿਫਾਰਸ਼ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਇਹ ਟੈਸਟਿੰਗ ਦਿੱਲੀ ਅਤੇ ਪਟਨਾ ਦੇ ਏਮਜ਼ ਅਤੇ ਮੈਡੀਟ੍ਰੀਨਾ ਇੰਸਟੀਚਿਉਟ ਆਫ ਮੈਡੀਕਲ ਸਾਇੰਸ, ਨਾਗਪੁਰ ਸਮੇਤ ਵੱਖ-ਵੱਖ ਥਾਵਾਂ ‘ਤੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਮੋਹਾਲੀ ’ਚ ਬਿਨਾਂ ਫੁੱਟਪਾਥ ਤੋਂ ਪੈਦਲ ਯਾਤਰੀ ਖੱਜ਼ਲ
ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਦੀ ਕੋਵਿਡ -19 ਵਿਸ਼ਾ ਮਾਹਰ ਕਮੇਟੀ ਨੇ ਮੰਗਲਵਾਰ ਨੂੰ ਭਾਰਤ ਬਾਇਓਟੈਕ ਵੱਲੋਂ ਕੀਤੇ ਗਏ ਉਸ ਅਰਜ਼ੀ ਉੱਤੇ ਵਿਚਾਰ ਵਟਾਂਦਰਾ ਕੀਤਾ। ਜਿਸ ਵਿੱਚ ਉਸ ਦੇ ਕੋਵੈਕਸੀਨ ਟੀਕੇ ਦੀ 2 ਤੋਂ 18 ਸਾਲ ਦੇ ਬੱਚਿਆਂ ਦੀ ਸੁਰੱਖਿਆ ਅਤੇ ਰੋਗ ਪ੍ਰਤੀ ਰੋਧਕ ਸਮਰਥਾਂ ਵਧਾਉਣ ਸਮੇਤ ਹੋਰ ਚੀਜ਼ਾਂ ਦਾ ਮੁਲਾਂਕਣ ਕਰਨ ਦੇ ਲਈ ਟੈਸਟਿੰਗ ਦੇ ਦੂਜੇ ਅਤੇ ਤੀਜੇ ਪੜਾਅ ਦੀ ਮਨਜੂਰੀ ਦੇਣ ਦੀ ਬੇਨਤੀ ਕੀਤੀ ਗਈ ਸੀ।
ਇਕ ਸੂਤਰ ਨੇ ਕਿਹਾ ਸੀ ਕਿ ਕੰਪਨੀ ਦੀ ਅਰਜ਼ੀ 'ਤੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਦੇ ਬਾਅਦ ਕਮੇਟੀ ਨੇ ਪ੍ਰਸਤਾਵਿਤ ਦੂਜੇ / ਤੀਜੇ ਪੜਾਅ ਦੇ ਟੈਸਟ ਦੀ ਆਗਿਆ ਦੇਣ ਦੀ ਸਿਫਾਰਸ਼ ਕੀਤੀ ਸੀ।