ਦਿੱਲੀ:ਕਾਇਫੋਸਿਸ ਤੋਂ ਪੀੜਤ ਇੱਕ ਬਜ਼ੁਰਗ ਔਰਤ ਦੀ ਲੋਕਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੀ ਅਪੀਲ 'ਤੇ ਲੋਕ ਦੀ ਭੀੜ ਫੰਡਿੰਗ ਪਲੇਟਫਾਰਮ KETTO ’ਤੇ ਫੰਡਿੰਗ ਕਰ ਰਹੀ ਹੈ। ਹੁਣ ਤਕ 255 ਲੋਕਾਂ ਨੇ KETTO ਰਾਹੀਂ 2 ਲੱਖ 14 ਹਜ਼ਾਰ 831 ਰੁਪਏ ਜਮ੍ਹਾਂ ਕਰਵਾ ਦਿੱਤੇ ਹਨ।
ਇਹ ਵੀ ਪੜੋ: ਖਾਲਿਸਤਾਨੀਆਂ ਨੇ ਬੀਜੇਪੀ ਦੇ ਇਨ੍ਹਾਂ ਵੱਡੇ ਨੇਤਾਵਾਂ ਨੂੰ ਦਿੱਤੀ ਧਮਕੀ
ਦੱਸ ਦਈਏ ਕਿ ਬਜ਼ੁਰਗ ਔਰਤ ਜੋ ਕਿ ਮੱਕੀ ਵੇਚ ਆਪਣੇ ਪੋਤੇ-ਪੋਤੀਆਂ ਦੀ ਦੇਖਭਾਲ ਕਰ ਰਹੀ ਹੈ। ਹੁਣ ਇਹ ਮੁਹਿੰਮ 45 ਦਿਨਾਂ ਹੋਰ ਚੱਲੇਗੀ, ਜਿਸ ਨਾਲ ਹੋਰ ਫੰਡਿੰਗ ਆਉਣ ਦੀ ਉਮੀਦ ਹੈ। ਦੱਸ ਦੇਈਏ ਕਿ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਾ ਸਿਰਫ ਕੀਫੋਸਿਸ ਤੋਂ ਪੀੜਤ ਇੱਕ ਬਜ਼ੁਰਗ ਔਰਤ ਨਾਲ ਮੁਲਾਕਾਤ ਕੀਤੀ, ਬਲਕਿ ਲੋਕਾਂ ਨੂੰ ਮਦਦ ਦੀ ਅਪੀਲ ਵੀ ਕੀਤੀ। ਕੀਫੋਸਿਸ ਤੋਂ ਪੀੜਤ ਔਰਤ ਦੀ ਪਿੱਠ ਪੂਰੀ ਤਰ੍ਹਾਂ ਮਰੋੜੀ ਹੋਈ ਹੈ।
ਇਹ ਵੀ ਪੜੋ: ਮਿਲੋ ਭਾਰਤ ਦੇ ਇਸ ਵੱਡੇ ਠੱਗ ਨੂੰ ਜਿਸ ਨੇ ਕੈਪਟਨ ਦੇ ਸਮੇਤ ਵੱਡੇ ਸਿਆਸਤਦਾਨ ਠੱਗੇ