ਅਮਰਾਵਤੀ:ਸ੍ਰੀ ਸੱਤਿਆ ਸਾਈਂ ਜ਼ਿਲ੍ਹੇ ਦੇ ਕਾਦਿਰੀ ਵਿਖੇ ਵਾਸ਼ਿੰਗ ਮਸ਼ੀਨ ਦੇ ਗੰਦੇ ਪਾਣੀ ਨੂੰ ਲੈ ਕੇ ਦੋ ਪਰਿਵਾਰਾਂ ਵਿਚਾਲੇ ਹੋਈ ਲੜਾਈ ਵਿੱਚ ਇੱਕ ਔਰਤ ਦੀ ਮੌਤ (waste water of washing machine Housewife brutally murdered) ਹੋ ਗਈ। ਮ੍ਰਿਤਕਾ ਦਾ ਨਾਂ ਪਦਮਾਵਤੀ ਹੈ।
ਪਦਮਾਵਤੀ ਕਾਦਿਰੀ ਕਸਬੇ ਦੇ ਮਸ਼ਾਨਮਪੇਟ ਵਿੱਚ ਰਹਿੰਦੀ ਸੀ। ਉਨ੍ਹਾਂ ਦੇ ਘਰ ਦੀ ਵਾਸ਼ਿੰਗ ਮਸ਼ੀਨ ਦਾ ਗੰਦਾ ਪਾਣੀ ਗੁਆਂਢ 'ਚ ਰਹਿਣ ਵਾਲੇ ਵੇਮੰਨਾ ਨਾਇਕ ਦੇ ਘਰ ਚਲਾ ਗਿਆ। ਇਸ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿਚ ਕਾਫੀ ਤਕਰਾਰ ਅਤੇ ਲੜਾਈ ਹੋਈ। ਇਸੇ ਸਿਲਸਿਲੇ 'ਚ ਵੇਮੰਨਾ ਨਾਇਕ ਦੇ ਪਰਿਵਾਰਕ ਮੈਂਬਰਾਂ ਨੇ ਪਦਮਾਵਤੀ 'ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੇ ਚਿਹਰੇ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ।